Follow us

24/07/2024 5:59 am

Search
Close this search box.
Home » News In Punjabi » ਚੰਡੀਗੜ੍ਹ » ਭਾਜਪਾ ਨਾਲ ਚੋਣ ਸਮਝੌਤੇ ਤੇ ਬੋਲੇ ਸੁਖਬੀਰ ਸਿੰਘ ਬਾਦਲ…ਹਾਲੇ ਤੱਕ ਅਕਾਲੀ ਦਲ ਦਾ ਬਸਪਾ ਨਾਲ ਸਮਝੌਤਾ

ਭਾਜਪਾ ਨਾਲ ਚੋਣ ਸਮਝੌਤੇ ਤੇ ਬੋਲੇ ਸੁਖਬੀਰ ਸਿੰਘ ਬਾਦਲ…ਹਾਲੇ ਤੱਕ ਅਕਾਲੀ ਦਲ ਦਾ ਬਸਪਾ ਨਾਲ ਸਮਝੌਤਾ

ਪੱਤਰਕਾਰਾਂ ਨੂੰ ਕਿਹਾ ਮੈਂ ਤਾਂ ਰੋਜ਼ ਪੰਜਾਬ ਦੀ ਯਾਤਰਾ ਤੇ ਤੁਰਿਆ ਫਿਰਦਾ ਤੁਸੀਂ ਰੋਜ਼ ਨਵੀਂ ਚੀਜ਼ ਕੱਢ ਲੈਂਦੇ ਹੋ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਪਿਛਲੇ 15 ਦਿਨਾਂ ਤੋਂ ਪੰਜਾਬ ਬਚਾਓ ਯਾਤਰਾ ਤੇ ਹਨ ਅਤੇ ਪੰਜਾਬ ਤੋਂ ਬਾਹਰ ਵੀ ਨਹੀਂ ਗਏ ਅਤੇ ਅਕਾਲੀ ਦਲ ਦਾ ਹਾਲੇ ਤੱਕ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਹੈ। ਪੰਜਾਬ ਬਚਾਓ ਯਾਤਰਾ ਬਾਰੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕਾਂ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਬਹੁਤ ਰੋਸ ਅਤੇ ਗੁੱਸਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਇਹ ਕਹਿੰਦੇ ਹਨ ਕਿ ਝਾੜੂ ਵਾਲਿਆਂ ਨੇ ਉਹਨਾਂ ਨੂੰ ਧੋਖਾ ਦਿੱਤਾ ਹੈ ਅਤੇ ਲੋਕ ਆਮ ਆਦਮੀ ਪਾਰਟੀ ਤੋਂ ਬਦਲਾ ਲੈਣ ਦੀ ਫਿਰਾਕ ਵਿੱਚ ਹਨ। ਉਹਨਾਂ ਕਿਹਾ ਕਿ ਜਿਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦਿੱਤੀਆਂ ਉਹ 92 ਸੀਟਾਂ ਤੇ ਜਮਾਨਤਾਂ ਵੀ ਜਬਤ ਕਰਾਉਣਗੇ।

ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਚੋਣ ਸਮਝੌਤੇ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਦੋਵੇਂ ਚੋਰ ਹਨ ਉਥੇ ਦੋਨਾਂ ਨੇ ਸੂਬੇ ਨੂੰ ਬਰਬਾਦ ਕੀਤਾ ਹੈ। ਉਹਨਾਂ ਕਿਹਾ ਕਿ ਇਹਨਾਂ ਦੋ ਚੋਰਾਂ ਦੇ ਇਕੱਠੇ ਹੋਣ ਨਾਲ ਕੁਝ ਨਹੀਂ ਹੋਣਾ ਇਹ ਦੋਨੇ ਹੀ ਜ਼ੀਰੋ ਹੋ ਜਾਣਗੇ। 

ਕਿਸਾਨੀ ਸੰਘਰਸ਼ ਬਾਰੇ ਅਕਾਲੀ ਦਲ ਦੇ ਸਟੈਂਡ ਬਾਰੇ ਪੁੱਛਣ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ ਖੜਾ ਹੈ ਅਤੇ ਖੜਾ ਰਹੇਗਾ।

dawn punjab
Author: dawn punjab

Leave a Comment

RELATED LATEST NEWS