Follow us

29/11/2023 11:28 am

Download Our App

Home » News In Punjabi » ਚੰਡੀਗੜ੍ਹ » SP cty ਮੋਹਾਲੀ ਦਾ ਰੀਡਰ ਗੁਰਜੀਤ ਗਿੱਲ ਆਪਣੇ ਪਲੇਠੇ ਕ ਜੱਟਾਂ ਦੇ ਪੁੱਤ” ਜਰੀਏ ਸੰਗੀਤਕ ਦੁਨੀਆ ਚ ਸ਼ਾਮਿਲ ਹੋਇਆ

SP cty ਮੋਹਾਲੀ ਦਾ ਰੀਡਰ ਗੁਰਜੀਤ ਗਿੱਲ ਆਪਣੇ ਪਲੇਠੇ ਕ ਜੱਟਾਂ ਦੇ ਪੁੱਤ” ਜਰੀਏ ਸੰਗੀਤਕ ਦੁਨੀਆ ਚ ਸ਼ਾਮਿਲ ਹੋਇਆ

ਐਸ.ਏ.ਐਸ. ਨਗਰ :

ਪੰਜਾਬ ਪੁਲਿਸ ਦੇ ਜਿਲ੍ਹਾ ਐਸ ਏ ਐਸ ਨਗਰ ਵਿਖੇ ਤੈਨਾਤ ਐਸ ਪੀ (ਸ਼ਹਿਰੀ), ਸ਼੍ਰੀ ਆਕਾਸ਼ਦੀਪ ਸਿੰਘ ਔਲਖ ਦੇ ਰੀਡਰ ਗੁਰਜੀਤ ਗਿੱਲ ਵੱਲੋਂ ਆਪਣੇ ਅਫਸਰ ਸਾਹਿਬਾਨ ਤੇ ਦੋਸਤਾਂ ਮਿੱਤਰਾਂ ਦੀ ਹੱਲਾ ਸ਼ੇਰੀ ਸਦਕੇ  ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਜਰੀਏ ਨਾਮਵਾਰ ਗਾਇਕ ਸ਼ਿਵਜੋਤ ਨਾਲ ਆਪਣਾ ਪਹਿਲਾ ਟਰੈਕ “ਜੱਟਾਂ ਦੇ ਪੁੱਤ” ਲੈ ਕੇ ਸੰਗੀਤਿਕ ਦੁਨੀਆਂ ਵਿੱਚ ਹਾਜ਼ਰ ਹੋਇਆ ਹੈ। ਸਕੂਲ ਲੈਵਲ ਤੋਂ ਕਾਲਜ ਲੈਵਲ ਤੱਕ ਵੱਖ- ਵੱਖ ਸੱਭਿਆਚਾਰਿਕ ਪ੍ਰੋਗਰਾਮਾਂ ,ਦੋਸਤਾਂ ਮਿੱਤਰਾਂ ਦੀ ਮਹਿਫ਼ਿਲ ਚ ਆਪਣੇ ਫਨ ਦਾ ਮੁਜਰਹਾ ਕਰਨ ਵਾਲੇ ਗੁਰਜੀਤ ਨੇ ਇਸ ਟਰੈਕ ਜਰੀਏ ਆਪਣੇ ਸ਼ੌਂਕ ਨੂੰ ਹੋਰ ਅੱਗੇ ਵਧਾਉਣ ਦਾ ਇੱਕ ਬੇਹਤਰੀਨ ਉਪਰਾਲਾ ਕੀਤਾ ਹੈ।

ਯੂ ਟਿਊਬ ਤੇ ਰਿਲੀਜ਼ ਕੀਤੇ ਇਸ ਗਾਣੇ ਦੇ ਅਵਰਾਜ ਵੱਲੋਂ ਲਿਖੇ ਬੋਲਾਂ ਨੂੰ ਜੁਗਰਾਜ ਦੀਆਂ ਸੰਗੀਤਕ ਧੁਨਾਂ ਚ ਗੁਰਜੀਤ ਗਿੱਲ ਨੇ ਸ਼ਾਨਦਾਰ ਤਰੀਕੇ ਨਾਲ ਗਾਇਆ ਹੈ। ਡੋਜ ਆਫ ਮਿਊਜਿਕ ਕੰਪਨੀ ਵੱਲੋਂ ਰਿਲੀਜ਼ ਇਸ ਗਾਣੇ ਦੇ ਪ੍ਰੋਡਿਊਸਰ ਰਮਨ ਭੱਟੀ, ਸਹਾਇਕ ਪ੍ਰੋਡਿਊਸਰ  ਅਭਿਨੀਤ ਧਾਲੀਵਾਲ, ਵੀਡੀਓ ਡਾਇਰੈਕਟਰ ਯਾਦੂ ਬਰਾੜ, ਪ੍ਰੋਜੈਕਟ ਮੈਨੇਜਰ ਹਰਮਨਜੋਤ ਤੇ ਕੈਮਰਾਮੈਨ ਜਸ਼ਨ ਨੰਬਰਦਾਰ ਤੇ ਮਾਰਕੀਟਿੰਗ ਮੈਨੇਜਰ ਜਤਿਨ ਗਰਗ  ਵੱਲੋਂ ਕੀਤੀ ਮਿਹਨਤ ਸਾਫ ਝਲਕਦੀ ਹੈ।

dawn punjab
Author: dawn punjab

Leave a Comment

RELATED LATEST NEWS