Follow us

05/12/2023 3:17 pm

Download Our App

Home » News In Punjabi » ਸੰਸਾਰ » ਭਾਰਤ ਨਾਲ ਵਪਾਰਕ ਗੱਲਬਾਤ ਨਹੀਂ, ਨਿੱਝਰ ਮਾਮਲੇ ਦੀ ਹੋਵੇਗੀ ਜਾਂਚ : ਕੈਨੇਡੀਅਨ ਮੰਤਰੀ

ਭਾਰਤ ਨਾਲ ਵਪਾਰਕ ਗੱਲਬਾਤ ਨਹੀਂ, ਨਿੱਝਰ ਮਾਮਲੇ ਦੀ ਹੋਵੇਗੀ ਜਾਂਚ : ਕੈਨੇਡੀਅਨ ਮੰਤਰੀ

ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਕੈਨੇਡਾ-ਭਾਰਤ ਰਿਸ਼ਤਿਆਂ ‘ਚ ਆਈ ਖਟਾਸ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਕੈਨੇਡਾ ਦੇ ਇਕ ਸੀਨੀਅਰ ਮੰਤਰੀ ਨੇ ਸੰਕੇਤ ਦਿੱਤਾ ਹੈ ਕਿ ਵਪਾਰਕ ਗੱਲਬਾਤ ਮੁੜ ਸ਼ੁਰੂ ਕਰਨ ਦੀ ਬਜਾਏ ਕੈਨੇਡਾ ਸਰਕਾਰ ਨਿੱਝਰ ਦੇ ਕਤਲ ਦੀ ਜਾਂਚ ‘ਚ ਭਾਰਤ ਤੋਂ ਸਹਿਯੋਗ ਲੈਣ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ।

ਇਕ ਰਿਪੋਰਟ ਮੁਤਾਬਕ ਸਾਨ ਫਰਾਂਸਿਸਕੋ ‘ਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਦੀ ਬੈਠਕ ਮੌਕੇ ਕੈਨੇਡਾ ਦੀ ਐਕਸਪੋਰਟ ਪ੍ਰਮੋਸ਼ਨ, ਅੰਤਰਰਾਸ਼ਟਰੀ ਵਪਾਰ ਅਤੇ ਆਰਥਿਕ ਵਿਕਾਸ ਮੰਤਰੀ ਮੈਰੀ ਐਨਗ ਨੇ ਕਿਹਾ ਕਿ ਕੈਨੇਡਾ ਦਾ ਪੂਰਾ ਧਿਆਨ ਨਿੱਝਰ ਦੇ ਕਤਲ ਜਾਂਚ ਨੂੰ ਅੱਗੇ ਵਧਾਉਣ ‘ਤੇ ਹੈ।

ਵਪਾਰ ਮੰਤਰੀ ਮੈਰੀ ਐਨ ਜੀ ਨੇ ਸੁਝਾਅ ਦਿੱਤਾ ਕਿ ਕੈਨੇਡਾ ਭਾਰਤ ਨਾਲ ਉਦੋਂ ਤੱਕ ਵਪਾਰਕ ਗੱਲਬਾਤ ਮੁੜ ਸ਼ੁਰੂ ਨਹੀਂ ਕਰੇਗਾ ਜਦੋਂ ਤੱਕ ਨਰਿੰਦਰ ਮੋਦੀ ਦੀ ਸਰਕਾਰ ਵੈਨਕੂਵਰ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਵਿੱਚ ਸਹਿਯੋਗ ਨਹੀਂ ਕਰਦੀ।

ਐਨਜੀ ਵਲੋਂ ਵਪਾਰਕ ਗੱਲਬਾਤ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਮੰਤਰੀ ਨੇ ਕਿਹਾ, “ਇਸ ਸਮੇਂ, ਕੈਨੇਡਾ ਦਾ ਧਿਆਨ ਜਾਂਚ ਨੂੰ ਅੱਗੇ ਵਧਾਉਣ ਦਾ ਹੈ। ਤੁਸੀਂ ਮੈਨੂੰ ਅਤੇ ਸਰਕਾਰ ਨੂੰ ਇਸ ਬਾਰੇ ਗੱਲ ਕਰਦੇ ਸੁਣਿਆ ਹੈ ਕਿ ਕੈਨੇਡੀਅਨ ਧਰਤੀ ‘ਤੇ ਸਾਡੇ ਇੱਕ ਕੈਨੇਡੀਅਨ ਦੀ ਮੌਤ ਹੋਣ ਦੇ ਮੱਦੇਨਜ਼ਰ ਜਾਂਚ ਹੋਣੀ ਕਿੰਨੀ ਮਹੱਤਵਪੂਰਨ ਹੈ। ਇਸ ਲਈ ਅਸੀਂ ਅਜਿਹਾ ਹੋਣ ਦੇਵਾਂਗੇ।”

 

dawn punjab
Author: dawn punjab

Leave a Comment

RELATED LATEST NEWS