Follow us

06/05/2026 4:46 pm

Search
Close this search box.
Home » News In Punjabi » ਚੰਡੀਗੜ੍ਹ » ਮੋਹਾਲੀ ਏਅਰਪੋਰਟ ‘ਤੇ ਇੰਡਿਗੋ ਫਲਾਈਟ ‘ਚ ਧੂੰਆਂ, ਪਾਵਰ ਬੈਂਕ ‘ਚ ਅੱਗ ਕਾਰਨ ਮਚੀ ਅਫਰਾ-ਤਫਰੀ

ਮੋਹਾਲੀ ਏਅਰਪੋਰਟ ‘ਤੇ ਇੰਡਿਗੋ ਫਲਾਈਟ ‘ਚ ਧੂੰਆਂ, ਪਾਵਰ ਬੈਂਕ ‘ਚ ਅੱਗ ਕਾਰਨ ਮਚੀ ਅਫਰਾ-ਤਫਰੀ 

ਮੋਹਾਲੀ ਏਅਰਪੋਰਟ ‘ਤੇ ਇੰਡਿਗੋ ਫਲਾਈਟ ‘ਚ ਧੂੰਆਂ, ਪਾਵਰ ਬੈਂਕ ‘ਚ ਅੱਗ ਕਾਰਨ ਮਚੀ ਅਫਰਾ-ਤਫਰੀ

Mohali: Shaheed Bhagat Singh International Airport ‘ਤੇ ਮੰਗਲਵਾਰ ਦੁਪਹਿਰ ਉਸ ਵੇਲੇ ਅਫਰਾ-ਤਫਰੀ ਮਚ ਗਈ ਜਦੋਂ IndiGo ਦੀ ਹੈਦਰਾਬਾਦ ਤੋਂ ਚੰਡੀਗੜ੍ਹ ਆ ਰਹੀ ਫਲਾਈਟ 6E-108 ਦੇ ਕੇਬਿਨ ਵਿੱਚ ਅਚਾਨਕ ਧੂੰਆਂ ਭਰ ਗਿਆ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਯਾਤਰੀ ਦੇ ਪਾਵਰ ਬੈਂਕ ਵਿੱਚ ਅੱਗ ਲੱਗਣ ਕਾਰਨ ਇਹ ਘਟਨਾ ਵਾਪਰੀ, ਜਿਸ ਨਾਲ ਕੁਝ ਹੀ ਸਮੇਂ ਵਿੱਚ ਕੇਬਿਨ ਧੂੰਏ ਨਾਲ ਭਰ ਗਿਆ ਅਤੇ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ।

ਜਾਣਕਾਰੀ ਅਨੁਸਾਰ, ਫਲਾਈਟ ਕਰੀਬ 3:50 ਵਜੇ ਸੁਰੱਖਿਅਤ ਤੌਰ ‘ਤੇ ਚੰਡੀਗੜ੍ਹ ਏਅਰਪੋਰਟ ‘ਤੇ ਉਤਰੀ ਸੀ। ਜਹਾਜ਼ ਵਿੱਚ 198 ਯਾਤਰੀ, 2 ਛੋਟੇ ਬੱਚੇ ਅਤੇ 6 ਕਰੂ ਮੈਂਬਰ ਸਵਾਰ ਸਨ। ਟੈਕਸੀਵੇ ‘ਤੇ ਜਦੋਂ ਜਹਾਜ਼ ਅੱਗੇ ਵੱਧ ਰਿਹਾ ਸੀ, ਤਾਂ ਸੀਟ ਨੰਬਰ 39C ‘ਤੇ ਬੈਠੇ ਯਾਤਰੀ ਨੇ ਆਪਣੇ ਪਾਵਰ ਬੈਂਕ ਵਿੱਚੋਂ ਧੂੰਆਂ ਅਤੇ ਅੱਗ ਨਿਕਲਣ ਦੀ ਸੂਚਨਾ ਕਰੂ ਨੂੰ ਦਿੱਤੀ।

ਇਸ ਤੋਂ ਬਾਅਦ ਏਅਰ ਹੋਸਟਸ ਅਤੇ ਕਰੂ ਮੈਂਬਰਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਫਾਇਰ ਐਕਸਟਿੰਗਵਿਸ਼ਰ ਨਾਲ ਅੱਗ ‘ਤੇ ਕਾਬੂ ਪਾ ਲਿਆ, ਪਰ ਤਦ ਤੱਕ ਧੂੰਆਂ ਪੂਰੇ ਕੇਬਿਨ ਵਿੱਚ ਫੈਲ ਚੁੱਕਾ ਸੀ।

ਸਥਿਤੀ ਨੂੰ ਗੰਭੀਰ ਦੇਖਦੇ ਹੋਏ ਲਗਭਗ 4 ਵਜੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ। ਫਲਾਈਟ ਨੂੰ ਬੇ ਨੰਬਰ-1 ‘ਤੇ ਖੜ੍ਹਾ ਕੀਤਾ ਗਿਆ ਅਤੇ ਕਰੀਬ 4:25 ਵਜੇ ਐਮਰਜੈਂਸੀ ਗੇਟ ਖੋਲ੍ਹ ਕੇ ਯਾਤਰੀਆਂ ਨੂੰ ਸਲਾਈਡ ਰਾਹੀਂ ਬਾਹਰ ਕੱਢਿਆ ਗਿਆ। ਇਸ ਦੌਰਾਨ ਯਾਤਰੀਆਂ ਵਿੱਚ ਜਲਦੀ ਬਾਹਰ ਨਿਕਲਣ ਦੀ ਹੋੜ ਮਚ ਗਈ, ਜਿਸ ਨਾਲ ਹੜਕੰਪ ਮਚ ਗਿਆ।

ਸਲਾਈਡ ਰਾਹੀਂ ਉਤਰਦੇ ਸਮੇਂ 5 ਤੋਂ 6 ਯਾਤਰੀ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚ ਕੁਝ ਬਜ਼ੁਰਗ ਵੀ ਸ਼ਾਮਲ ਹਨ। ਸਰਕਾਰੀ ਤੌਰ ‘ਤੇ ਰਿਚਾ ਨਾਮ ਦੀ ਇੱਕ ਮਹਿਲਾ ਯਾਤਰੀ ਦੇ ਟੱਖੇ ‘ਚ ਚੋਟ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਫ੍ਰੈਕਚਰ ਦੀ ਪੁਸ਼ਟੀ ਹੋਈ ਅਤੇ ਡਾਕਟਰਾਂ ਨੇ ਆਪਰੇਸ਼ਨ ਦੀ ਸਲਾਹ ਦਿੱਤੀ ਹੈ।

ਘਟਨਾ ਤੋਂ ਬਾਅਦ ਏਅਰਪੋਰਟ ‘ਤੇ ਕੁਝ ਸਮੇਂ ਲਈ ਤਣਾਭਰਾ ਮਾਹੌਲ ਬਣਿਆ ਰਿਹਾ। ਸੁਰੱਖਿਆ ਏਜੰਸੀਆਂ ਅਤੇ ਫਾਇਰ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਹਾਲਾਂਕਿ ਅੱਗ ਪਹਿਲਾਂ ਹੀ ਬੁਝਾਈ ਜਾ ਚੁੱਕੀ ਸੀ, ਇਸ ਲਈ ਫਾਇਰ ਟੈਂਡਰ ਦੀ ਲੋੜ ਨਹੀਂ ਪਈ।

ਫਿਲਹਾਲ ਏਅਰਪੋਰਟ ਅਥਾਰਟੀ ਅਤੇ ਇੰਡਿਗੋ ਪ੍ਰਬੰਧਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਤੌਰ ‘ਤੇ ਪਾਵਰ ਬੈਂਕ ਵਿੱਚ ਅੱਗ ਲੱਗਣਾ ਹੀ ਇਸ ਘਟਨਾ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਕਰੂ ਦੀ ਸੂਝਬੂਝ ਅਤੇ ਤੁਰੰਤ ਕਾਰਵਾਈ ਨਾਲ ਵੱਡਾ ਹਾਦਸਾ ਟਲ ਗਿਆ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal