Follow us

05/12/2023 2:24 pm

Download Our App

Home » News In Punjabi » ਚੰਡੀਗੜ੍ਹ » ਚੰਡੀਗੜ੍ਹ ਆਉਣ-ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ ਬੰਦ ਰਹਿਣਗੇ ਇਹ ਰਸਤ

ਚੰਡੀਗੜ੍ਹ ਆਉਣ-ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ ਬੰਦ ਰਹਿਣਗੇ ਇਹ ਰਸਤ

ਚੰਡੀਗੜ੍ਹ ਆਉਣ-ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ ਬੰਦ ਰਹਿਣਗੇ ਇਹ ਰਸਤੇ, ਨਵਾਂ ਰੂਟ ਪਲਾਨ ਜਾਰੀ

ਚੰਡੀਗੜ੍ਹ : ਸ਼ਹਿਰ ਦੇ ਵੱਖ-ਵੱਖ ਸੈਕਟਰਾਂ ’ਚ ਮੰਗਲਵਾਰ ਨੂੰ ਦੁਸਹਿਰਾ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਮੰਗਲਵਾਰ ਨੂੰ ਦੁਸਹਿਰਾ ਦੇਖਣ ਆਉਣ ਵਾਲੇ ਲੋਕਾਂ ਲਈ ਪਾਰਕਿੰਗ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹਨ।

ਦੁਸਹਿਰੇ ਦੌਰਾਨ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਜਾਮ ਨਾਲ ਨਜਿੱਠਣ ਲਈ ਕਈ ਥਾਵਾਂ ’ਤੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਹੈ।  ਸਕੂਲਾਂ, ਕਾਲਜਾਂ ਅਤੇ ਖ਼ਾਲੀ ਪਏ ਮੈਦਾਨਾਂ ‘ਚ ਲੋਕਾਂ ਦੇ ਵਾਹਨਾਂ ਦੀ ਪਾਰਕਿੰਗ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਇਸ ਦੇ ਨਾਲ ਹੀ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਸੈਕਟਰ-19 ਦੀ ਮਾਰਕਿਟ ਅਤੇ ਸੈਕਟਰ-18 ਸਥਿਤ ਚਰਚ ਦੇ ਵਿਚਕਾਰ ਬੈਰੀਅਰ ਦੀਆਂ ਰੱਸੀਆਂ ਬੰਨ੍ਹ ਦਿੱਤੀਆਂ ਹਨ ਤਾਂ ਜੋ ਬਜ਼ਾਰ ‘ਚ ਜਾਮ ਨਾ ਲੱਗੇ।
ਇਸ ਦੇ ਨਾਲ ਹੀ ਦੁਕਾਨਦਾਰ ਬਜ਼ਾਰ ਦੀਆਂ ਪਾਰਕਿੰਗਾਂ ‘ਚ ਵਾਹਨਾਂ ਅਤੇ ਸਾਈਕਲਾਂ ’ਤੇ ਰੱਖ ਕੇ ਸਮਾਨ ਵੇਚ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਪਾਰਕਿੰਗ ਲਈ ਥਾਂ ਨਹੀਂ ਮਿਲ ਰਹੀ।
dawn punjab
Author: dawn punjab

Leave a Comment

RELATED LATEST NEWS