Follow us

29/11/2023 11:06 am

Download Our App

Home » News In Punjabi » ਸਿੱਖਿਆ » Chandigarh University ਘੜੂਆਂ’ਚ 18 ਸਾਲਾ ਵਿਦਿਆਰਥੀ ਵੱਲੋਂ ਖੁਦਕੁਸ਼ੀ

Chandigarh University ਘੜੂਆਂ’ਚ 18 ਸਾਲਾ ਵਿਦਿਆਰਥੀ ਵੱਲੋਂ ਖੁਦਕੁਸ਼ੀ

ਮੋਹਾਲੀ: ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬੀਐਸੀ ਦੇ ਵਿਦਿਆਰਥੀ ਜੋ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ ਵੱਲੋਂ ਹੋਸਟਲ ਵਿੱਚ ਫਾਹਾ ਲਾ ਕੇ ਕੀਤੀ ਗਈ ਆਪਣੇ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪਤਾ ਲੱਗਦੀਆਂ ਹੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮ੍ਰਿਤਕ ਵਿਦਿਆਰਥੀ ਦੀ ਦੇਹ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਗਈ।

ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਲੇਕਿਨ ਇਸ ਤੇ ਵੱਡੇ ਸਵਾਲ ਇਹ ਹੈ ਕਿ ਵਿਦਿਆਰਥੀ ਵੱਲੋਂ ਆਖਿਰਕਾਰ ਆਤਮ ਹੱਤਿਆ ਕਿਉਂ ਕੀਤੀ ਗਈ?

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਪਹਿਲਾਂ ਹੀ ਚੰਡੀਗੜ੍ਹ ਯੂਨੀਵਰਸਿਟੀ ਐਮਐਮਐਸ ਕਾਂਡ ਨੂੰ ਲੈ ਕੇ ਅਖਬਾਰਾਂ ਅਤੇ ਚੈਨਲਾਂ ਦੀ ਸੁਰਖੀਆਂ ਬਣੀ ਹੋਈ ਸੀ। ਜਿਸ ਤੋਂ ਦੌਰਾਨ ਵਿਦਿਆਰਥੀਆਂ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ‘ਚ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ ।

ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਗਰੁੱਪ ਆਫ ਕਾਲਜਿ CGC ਲਾਂਡਰਾਂ ਦੀ ਤਾਂ ਉਥੇ ਵੀ ਕੁੱਜ ਮਹੀਨੇ ਪਹਿਲਾਂ ਇੱਕ ਵਿਦਿਆਰਥੀ ਵੱਲੋਂ ਹੋਸਟਲ ਦੇ ਕਮਰੇ ਵਿੱਚ ਆਤਮ ਹੱਤਿਆ ਕਰ ਲਈ ਗਈ ਸੀ, ਜਿਸ ਦੇ ਪਿਤਾ ਜੋ ਕਿ ਫੌਜੀ ਸਨ ਵੱਲੋਂ ਆਪਣੇ ਪੁੱਤਰ ਦੀ ਲਾਸ਼ ਨੂੰ ਲੈ ਮੋਹਾਲੀ ਦੀ ਸੜਕਾਂ ਤੇ ਵੱਖ ਵੱਖ ਥਾਈਂ ਪ੍ਰਦਰਸ਼ਨ ਕੀਤਾ ਸੀ, ਲੇਕਿਨ ਪੁਲਿਸ ਅਤੇ ਪ੍ਰਸ਼ਾਸਨ ਦੇ ਕੰਨ ਤੇ ਕਿਸੇ ਵੀ ਪ੍ਰਕਾਰ ਦੀ ਜੂੰ ਨਹੀਂ ਸਰਕੀ ਸੀ।

ਆਖਿਰਕਾਰ ਤੰਗ ਪਰੇਸ਼ਾਨ ਫੌਜੀ ਪਿਤਾ ਵੱਲੋਂ ਆਪਣੇ ਜਵਾਨ ਪੁੱਤਰ ਦੀ ਲਾਸ਼ ਨੂੰ ਲੈ ਆਪਣੇ ਸ਼ਹਿਰ ਨੂੰ ਮੁੜ ਗਏ ਸਨ। ਸਵਾਲ ਇਹ ਹੈ ਕਿ ਪੁਲਿਸ ਵਿਦਿਆਰਥੀਆਂ ਦੇ ਫਾਹਾ ਲੈਣ ਦੇ ਕਾਰਨਾਂ ਦਾ ਪਤਾ ਲਾਉਣ ਚ ਅਸਮਰੱਥ ਕਿਯੂੰ ਹੈ ?

dawn punjab
Author: dawn punjab

Leave a Comment

RELATED LATEST NEWS