Follow us

26/07/2026 5:52 am

Search
Close this search box.
Home » News In Punjabi » ਚੰਡੀਗੜ੍ਹ » ਫੇਸ-11 ਮੰਦਰ ਨੇੜੇ ਨੌਜਵਾਨ ਕਤਲ ਮਾਮਲਾ: ਦੋ ਨਾਬਾਲਗਾਂ ਸਮੇਤ 12 ਮੁਲਜ਼ਮ ਗ੍ਰਿਫਤਾਰ

ਫੇਸ-11 ਮੰਦਰ ਨੇੜੇ ਨੌਜਵਾਨ ਕਤਲ ਮਾਮਲਾ: ਦੋ ਨਾਬਾਲਗਾਂ ਸਮੇਤ 12 ਮੁਲਜ਼ਮ ਗ੍ਰਿਫਤਾਰ

ਫੇਸ-11 ਮੰਦਰ ਨੇੜੇ ਨੌਜਵਾਨ ਕਤਲ ਮਾਮਲਾ: ਦੋ ਨਾਬਾਲਗਾਂ ਸਮੇਤ 12 ਮੁਲਜ਼ਮ ਗ੍ਰਿਫਤਾਰ

ਡੀਪੀਬੀ, ਮੋਹਾਲੀ, 19 ਫ਼ਰਵਰੀ:

ਮੋਹਾਲੀ ਪੁਲਿਸ ਨੇ ਫੇਸ-11 ਸਥਿਤ ਲਕਸ਼ਮੀ ਨਰਾਇਣ ਮੰਦਰ ਨੇੜੇ 14-15 ਫ਼ਰਵਰੀ ਦੀ ਦਰਮਿਆਨੀ ਰਾਤ ਨੌਜਵਾਨ ਗੁਰਸੇਵ ਸਿੰਘ ਦੇ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਦੋ ਨਾਬਾਲਗਾਂ ਸਮੇਤ 12 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ “ਪੀੜਤ ਗੁਰਸੇਵ ਸਿੰਘ ਨੇ ਮੰਦਰ ਨੇੜੇ 15-20 ਅਣਪਛਾਤੇ ਲੜਕਿਆਂ ਨੂੰ ਮੋਟਰਸਾਈਕਲ ਰੇਸਾਂ ਕਰਨ ਤੋਂ ਰੋਕਿਆ ਸੀ। ਇਸ ਦੌਰਾਨ ਇੱਕ ਵਿਅਕਤੀ ਨੇ ਕਿਰਚ ਨਾਲ ਹਮਲਾ ਕਰ ਦਿੱਤਾ ਅਤੇ ਸਾਰੇ ਮੌਕੇ ਤੋਂ ਫਰਾਰ ਹੋ ਗਏ। ਗੰਭੀਰ ਜ਼ਖਮੀ ਗੁਰਸੇਵ ਸਿੰਘ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।”

ਕਲਿੱਕ ਕਰੋ ਪੜ੍ਹੋ 👉ਛੱਤਬੀੜ ਚਿੜੀਆਘਰ ਵਿੱਚ ਤਿੰਨ ਮਾਦਾ ਬਾਘ ਬੱਚੀਆਂ ਦਾ ਨਾਮਕਰਨ, ਗਰਿਮਾ-ਗੁੰਜਨ-ਗਜ਼ਲ ਰੱਖੇ ਨਾਮ

ਪੁਲਿਸ ਵੱਲੋਂ ਥਾਣਾ ਫੇਸ-11 ਵਿੱਚ ਧਾਰਾ 109, 118(1), 77, 190, 191(3) ਭਾਰਤੀ ਨਿਆਂ ਸੰਘਤਾ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਗ੍ਰਿਫਤਾਰ ਮੁਲਜ਼ਮਾਂ ਵਿੱਚੋਂ ਦੋ ਨਾਬਾਲਗਾਂ ਨੂੰ ਹੁਸ਼ਿਆਰਪੁਰ ਦੇ ਅਬਜ਼ਰਵੇਸ਼ਨ ਹੋਮ ਭੇਜਿਆ ਗਿਆ ਹੈ, ਜਦਕਿ ਹੋਰਾਂ ਵਿੱਚ ਸ਼ਾਮ ਸੁੰਦਰ ਠਾਕੁਰ, ਤੇਜਬੀਰ, ਗੌਰਵ, ਰਾਕੇਸ਼ ਕੁਮਾਰ, ਆਦਰਸ਼ ਉਰਫ਼ ਬਿੱਲਾ, ਸੋਮਵੀਰ, ਜਤਿੰਦਰ ਸਿੰਘ, ਮੋਹਿਤ, ਦਿਨੇਸ਼ ਅਤੇ ਅਭਿਮਨ ਉਰਫ਼ ਅਭੀ ਸ਼ਾਮਿਲ ਹਨ।

ਪੁਲਿਸ ਨੇ ਮੁਲਜ਼ਮਾਂ ਪਾਸੋਂ ਇੱਕ ਮੋਟਰਸਾਈਕਲ ਸਪਲੈਂਡਰ, ਇੱਕ ਬੁਲੇਟ ਅਤੇ ਇੱਕ ਕਿਰਚ ਬਰਾਮਦ ਕੀਤੀ ਹੈ। ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 20 ਫ਼ਰਵਰੀ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਐਸਪੀ ਸਿਟੀ ਨੇ ਦੱਸਿਆ ਕਿ “ਕੁੱਲ 18 ਮੁਲਜ਼ਮ ਲੋੜੀਂਦੇ ਹਨ, ਜਿਨ੍ਹਾਂ ਵਿੱਚੋਂ 12 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।

ਇਸ ਮੌਕੇ ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਅਤੇ ਐਸਐਚਓ ਫੇਸ-11 ਯੋਗੇਸ਼ ਕੁਮਾਰ ਵੀ ਮੌਜੂਦ ਰਹੇ।

 

dawn punjab
Author: dawn punjab

Leave a Comment

RELATED LATEST NEWS

Top Headlines

ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ

Live Cricket

Rashifal