Follow us

30/04/2026 10:16 pm

Search
Close this search box.
Home » News In Punjabi » ਚੰਡੀਗੜ੍ਹ » ਛੱਤਬੀੜ ਚਿੜੀਆਘਰ ਵਿੱਚ ਤਿੰਨ ਮਾਦਾ ਬਾਘ ਬੱਚੀਆਂ ਦਾ ਨਾਮਕਰਨ, ਗਰਿਮਾ-ਗੁੰਜਨ-ਗਜ਼ਲ ਰੱਖੇ ਨਾਮ

ਛੱਤਬੀੜ ਚਿੜੀਆਘਰ ਵਿੱਚ ਤਿੰਨ ਮਾਦਾ ਬਾਘ ਬੱਚੀਆਂ ਦਾ ਨਾਮਕਰਨ, ਗਰਿਮਾ-ਗੁੰਜਨ-ਗਜ਼ਲ ਰੱਖੇ ਨਾਮ

ਛੱਤਬੀੜ ਚਿੜੀਆਘਰ ਵਿੱਚ ਤਿੰਨ ਮਾਦਾ ਬਾਘ ਬੱਚੀਆਂ ਦਾ ਨਾਮਕਰਨ, ਗਰਿਮਾ-ਗੁੰਜਨ-ਗਜ਼ਲ ਰੱਖੇ ਨਾਮ

DPB , Mohali:

ਲਾਲ ਚੰਦ ਕਟਾਰੂਚੱਕ ਨੇ ਛੱਤਬੀੜ ਚਿੜੀਆਘਰ ਵਿੱਚ ਆਯੋਜਿਤ ਸਮਾਗਮ ਦੌਰਾਨ ਮਾਦਾ ਬਾਘ ‘ਗੌਰੀ’ ਤੋਂ ਪੈਦਾ ਹੋਈਆਂ ਤਿੰਨ ਮਾਦਾ ਬੱਚੀਆਂ ਦਾ ਨਾਮ ਗਰਿਮਾ, ਗੁੰਜਨ ਅਤੇ ਗਜ਼ਲ ਰੱਖਿਆ।

ਜ਼ਿਕਰਯੋਗ ਹੈ ਕਿ ਇਹ ਤਿੰਨੇ ਬੱਚੇ ਪਿਛਲੇ ਸਾਲ 5 ਨਵੰਬਰ ਨੂੰ ਪੈਦਾ ਹੋਏ ਸਨ। ਤਿੰਨ ਮਹੀਨੇ ਦੀ ਉਮਰ ਪੂਰੀ ਕਰਨ ਤੋਂ ਬਾਅਦ ਇਨ੍ਹਾਂ ਨੂੰ ਵੱਡੇ ਘੇਰੇ ਵਿੱਚ ਸ਼ਿਫਟ ਕੀਤਾ ਜਾਵੇਗਾ। ਤਿੰਨਾਂ ਵਿੱਚੋਂ ਦੋ ਦਾ ਰੰਗ ਚਿੱਟਾ ਅਤੇ ਇੱਕ ਦਾ ਭੂਰਾ ਹੈ। ਇਸ ਨਾਲ ਚਿੜੀਆਘਰ ਵਿੱਚ ਬਾਘਾਂ ਦੀ ਕੁੱਲ ਗਿਣਤੀ 10 ਹੋ ਗਈ ਹੈ।

Click here 👉 Mohali ਚਾਕੂ ਕਾਂਡ: ਮੰਦਰ ਗਏ ਨੌਜਵਾਨ ਗੁਰਸੇਵ ਸਿੰਘ ਦੀ ਮੌਤ, 5 ਦੋਸ਼ੀ ਕਾਬੂ — ਪਰਿਵਾਰ ਵੱਲੋਂ ਇਲਾਜ ਵਿੱਚ ਲਾਪਰਵਾਹੀ ਦੇ ਦੋਸ਼

ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸੰਭਾਲ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਮੰਤਰੀ ਨੇ ਛੱਤਬੀੜ ਚਿੜੀਆਘਰ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਵੀ ਲਾਂਚ ਕੀਤੇ। ਉਨ੍ਹਾਂ ਕਿਹਾ ਕਿ “ਸੋਸ਼ਲ ਮੀਡੀਆ ਜੰਗਲੀ ਜੀਵਾਂ ਅਤੇ ਕੁਦਰਤ ਦੀ ਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਮਹੱਤਵਪੂਰਨ ਸਾਧਨ ਹੈ ਅਤੇ ਇਸ ਨਾਲ ਸਰਕਾਰ ਦੇ ਯਤਨਾਂ ਦੀ ਪਹੁੰਚ ਹੋਰ ਵਧੇਗੀ।”

ਇਸ ਤੋਂ ਇਲਾਵਾ ਉਨ੍ਹਾਂ ਜਾਣਕਾਰੀ ਦਿੱਤੀ ਕਿ ਅਪ੍ਰੈਲ ਮਹੀਨੇ ਵਿੱਚ ਛੱਤਬੀੜ ਚਿੜੀਆਘਰ ਦੇ 50 ਸਾਲ ਪੂਰੇ ਹੋਣ ਜਾ ਰਹੇ ਹਨ ਅਤੇ ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਵਿਭਾਗ ਵੱਲੋਂ ਸ਼ਾਨਦਾਰ ਸਮਾਗਮ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

ਇਸ ਮੌਕੇ ਚੀਫ਼ ਵਾਈਲਡਲਾਈਫ ਵਾਰਡਨ ਬਸੰਤਾ ਰਾਜ ਕੁਮਾਰ ਅਤੇ ਫੀਲਡ ਡਾਇਰੈਕਟਰ ਨਲਿਨ ਯਾਦਵ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ।

 

 

 

Tags:

Chhatbir Zoo, Lal Chand Kataruchak, Tiger Cubs, Garima Gunjan Gazal, Punjab Wildlife, Chhatbir Zoo Golden Jubilee, Punjab Forest Department, Wildlife Conservation, Chandigarh News, Mohali News, White Tiger Cubs, Chhatbir Zoo Social Media, Punjab Environment, Zoo News India

dawn punjab
Author: dawn punjab

Leave a Comment

RELATED LATEST NEWS