ਪੁਰਾਣੇ ਅਤੇ ਨਵੇਂ ਅਕਾਲੀ ਇੱਕਜੁੱਟ ਅਤੇ ਇੱਕ ਮੁੱਠ ਹੋ ਕੇ ਅਕਾਲੀ ਦਲ ਦੇ ਹੱਕ ਵਿੱਚ ਦਿੱਤੇ ਦਿਖਾਈ
ਅੱਜ ਦੇ ਇਕੱਠ ਵਿੱਚ ਮਿਲਿਆ ਭਰੋਸਾ ਮੇਰੇ ਲਈ ਤਾਕਤ ਦਾ ਕੰਮ ਕਰੇਗਾ: ਪ੍ਰੋਫੈਸਰ ਚੰਦੂ ਮਾਜਰਾ
ਮੋਹਾਲੀ : Lok Sabha election 2024:
ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅੱਜ ਸਵੇਰੇ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਮੱਥਾ ਟੇਕ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਏ ਜਿੱਥੇ ਸਮੂਹ ਸੰਗਤਾਂ ਨੇ ਮੱਥਾ ਟੇਕਿਆ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਜਿੱਤ ਲਈ ਅਰਦਾਸ ਕੀਤੀ।
ਇਸ ਦੌਰਾਨ ਮੋਹਾਲੀ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਗੱਡੀਆਂ ਦੇ ਕਾਫਲੇ ਨਾਲ ਰੋਡ ਸ਼ੋਅ ਦੀ ਸ਼ਕਲ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮੋਹਾਲੀ ਤੋਂ ਰਵਾਨਾ ਹੋਏ। ਵੱਡੀ ਗੱਲ ਇਹ ਰਹੀ ਕਿ ਪਿਛਲੇ ਚਾਰ ਪੰਜ ਸਾਲਾਂ ਤੋਂ ਜਿਹੜੇ ਅਕਾਲੀ ਵਰਕਰ ਕਦੇ ਕਿਸੇ ਮੀਟਿੰਗ ਜਾਂ ਕਿਸੇ ਜਲਸੇ ਵਿਚ ਨਹੀਂ ਦੇਖੇ ਗਏ ਸੀ ਉਹ ਵੀ ਘਰਾਂ ਤੋਂ ਉੱਠ ਕੇ ਅੱਜ ਕਾਫਲੇ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਅਕਾਲੀ ਦਲ ਤੋਂ ਨਰਾਜ਼ ਹੋਏ ਅਕਾਲੀ ਵਰਕਰ ਵੀ ਇੱਕ ਮੁੱਠ ਅਤੇ ਇੱਕਜੁੱਟ ਹੋ ਕੇ ਚੱਲੇ।
ਇਸ ਰੋਡ ਸ਼ੋ ਵਿੱਚ ਬੋਲਦਿਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਦੀ ਬੋਲੀ ਲਗਾਈ ਹੋਈ ਹੈ ਅਤੇ ਆਮ ਆਦਮੀ ਪਾਰਟੀ ਨੇ ਇੱਕ ਬਾਹਰ ਵਾਲੇ ਨੂੰ ਪਾਰਟੀ ਦੀ ਟਿਕਟ ਦੇ ਦਿੱਤੀ ਹੈ ਜਿਸ ਨੂੰ ਇਲਾਕੇ ਦੇ ਲੋਕ ਜਾਣਦੇ ਵੀ ਨਹੀਂ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਜਿੰਨਾ ਵਿਕਾਸ ਸ੍ਰੀ ਆਨੰਦਪੁਰ ਸਾਹਿਬ ਹਲਕੇ ਦਾ ਹੋਇਆ ਹੈ ਅਤੇ ਖਾਸ ਤੌਰ ਤੇ ਮੋਹਾਲੀ ਹਲਕੇ ਦੇ ਵਿਕਾਸ ਲਈ ਤਾਂ 2500 ਕਰੋੜ ਰੁਪਏ ਖਰਚ ਕੀਤੇ ਗਏ। ਉਹਨਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਪੁੱਟਿਆ ਹੈ ਅਤੇ ਲੋਕ ਵਾਪਸ ਅਕਾਲੀ ਦਲ ਨਾਲ ਵੱਡੀ ਗਿਣਤੀ ਵਿੱਚ ਜੁੜ ਰਹੇ ਹਨ।
ਪ੍ਰੋਫੈਸਰ ਚੰਦੂ ਮਾਜਰਾ ਨੇ ਕਿਹਾ ਕਿ ਪੰਜਾਬ ਪੰਜਾਬੀਆਂ ਨਾਲ ਖੜੇਗਾ ਬਾਹਰ ਸੂਬਿਆਂ ਤੋਂ ਆ ਕੇ ਰਾਸ਼ਟਰੀ ਪਾਰਟੀਆਂ ਦੀ ਟਿਕਟ ਦੇਣ ਦਾ ਰਿਵਾਜ਼ ਪੰਜਾਬ ਨਾਲ ਧੋਖਾ ਹੈ। ਉਹਨਾਂ ਕਿਹਾ ਕਿ ਅੱਜ ਦੇ ਇਕੱਠ ਵਿੱਚ ਮਿਲਿਆ ਭਰੋਸਾ ਮੇਰੇ ਲਈ ਤਾਕਤ ਦਾ ਕੰਮ ਕਰੇਗਾ।
ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਲ ਇਸ ਰੋਡ ਸ਼ੋਅ ਵਿੱਚ ਮੁੱਖ ਸੇਵਾਦਾਰ ਹਲਕਾ ਮੋਹਾਲੀ ਪਰਵਿੰਦਰ ਸਿੰਘ ਸੋਹਾਣਾ, ਹਲਕਾ ਇੰਚਾਰਜ ਖਰੜ ਰਣਜੀਤ ਸਿੰਘ ਗਿੱਲ, ਹਲਕਾ ਇੰਚਾਰਜ ਸ੍ਰੀ ਚਮਕੌਰ ਸਾਹਿਬ ਕਰਨ ਸਿੰਘ ਡੀਟੀਓ, ਸਾਰੇ ਉਮੀਦਵਾਰ ਸਾਰੇ ਐਸਜੀਪੀਸੀ ਮੈਂਬਰ, ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਐਮਐਲਏ ਬੰਗਾ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ।