Follow us

19/02/2026 6:47 am

Search
Close this search box.
Home » News In Punjabi » ਸੰਸਾਰ » FIR ਲਈ ਦਰ-ਦਰ ਭਟਕਦੀ ਵਿਧਵਾ ਮਾਂ, ਪੰਜੀਰੀ ‘ਚ ਥੈਲਿਅਮ ਮਿਲਾ ਕੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਦਾ ਦੋਸ਼

FIR ਲਈ ਦਰ-ਦਰ ਭਟਕਦੀ ਵਿਧਵਾ ਮਾਂ, ਪੰਜੀਰੀ ‘ਚ ਥੈਲਿਅਮ ਮਿਲਾ ਕੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਦਾ ਦੋਸ਼

ਐਫਆਈਆਰ ਲਈ ਦਰ-ਦਰ ਭਟਕਦੀ ਵਿਧਵਾ ਮਾਂ, ਪੰਜੀਰੀ ‘ਚ ਥੈਲਿਅਮ ਮਿਲਾ ਕੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਦਾ ਦੋਸ਼

ਜਰਮਨੀ ‘ਚ ICU ‘ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਪਰਿਵਾਰ; 18 ਜਨਵਰੀ ਦੀ ਸ਼ਿਕਾਇਤ ਬਾਵਜੂਦ ਕੇਸ ਦਰਜ ਨਹੀਂ

Mohali, DPB, ਫਰਵਰੀ 5

ਪੁਲਿਸ ਕੋਲ ਐਫਆਈਆਰ ਦਰਜ ਕਰਾਉਣ ਲਈ ਦਰ-ਦਰ ਭਟਕ ਰਹੀ ਵਿਧਵਾ ਮਾਂ ਰਚਨਾ ਕਪੂਰ ਨੇ ਦੋਸ਼ ਲਗਾਇਆ ਹੈ ਕਿ ਉਸਦੇ ਪੂਰੇ ਪਰਿਵਾਰ ਨੂੰ ਖਤਮ ਕਰਨ ਲਈ ਜਰਮਨੀ ਵਿੱਚ ਪੋਤੀ ਦੇ ਜਨਮ ਸਮੇਂ ਬਣੀ ਪੰਜੀਰੀ ਵਿੱਚ ਘਾਤਕ ਜ਼ਹਿਰ ਥੈਲਿਅਮ ਮਿਲਾਇਆ ਗਿਆ।

Dawn Punjab ਨਾਲ ਗੱਲ ਕਰਦਿਆਂ ਰਚਨਾ ਨੇ ਕਿਹਾ, “ਮੇਰੀ ਧੀ, ਉਸਦੀ ਸੱਸ, ਜੇਠ ਅਤੇ ਜੇਠਾਣੀ ਹੈਮਸਬਰਗ ਦੇ ICU ਵਿੱਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਇਹ ਮੇਰੇ ਪਰਿਵਾਰ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ।” ਉਸਨੇ ਦੱਸਿਆ ਕਿ ਜ਼ਹਿਰ ਖਾਣ ਤੋਂ ਬਾਅਦ ਦੱਸ ਦਿਨਾਂ ਵਿੱਚ ਸਾਰੇ ਪਰਿਵਾਰਕ ਮੈਂਬਰ ਵੈਂਟੀਲੇਟਰ ‘ਤੇ ਪਹੁੰਚ ਗਏ, ਜਦਕਿ ਨਵਜਨਮੀ ਬੱਚੀ ਦੇ ਖੂਨ ਵਿੱਚ ਵੀ ਥੈਲਿਅਮ ਦੀ ਮਾਤਰਾ ਆਮ ਤੋਂ ਕਈ ਗੁਣਾ ਵੱਧ ਮਿਲੀ।

ਰਚਨਾ ਖੁਦ ਗੰਭੀਰ ਹਾਲਤ ਵਿੱਚ ਜਰਮਨੀ ਤੋਂ ਏਅਰਲਿਫਟ ਹੋ ਕੇ ਭਾਰਤ ਲਿਆਂਦੀ ਗਈ ਅਤੇ ਇਸ ਵੇਲੇ ਇਲਾਜ ਅਧੀਨ ਹੈ। ਉਸਨੇ ਦੱਸਿਆ ਕਿ ਮੈਡੀਕਲ ਰਿਪੋਰਟਾਂ ਵਿੱਚ ਥੈਲਿਅਮ ਜ਼ਹਿਰਖੋਰੀ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ਤੋਂ ਬਾਅਦ ਉਸਨੇ 18 ਜਨਵਰੀ ਨੂੰ ਮੋਹਾਲੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ, ਪਰ 5 ਫਰਵਰੀ ਤੱਕ FIR ਦਰਜ ਨਹੀਂ ਹੋਈ।

ਰਚਨਾ ਨੇ ਕੰਪਨੀ ਵਿੱਚ ਨੌਕਰੀ ਕਰਦੇ ਅਮਿਤ ਦੂਬੇ ‘ਤੇ ਸ਼ੱਕ ਜਤਾਉਂਦਿਆਂ ਕਿਹਾ, “ਜਦੋਂ ਮੈਂ ਜਰਮਨੀ ਗਈ, ਘਰ ਵਿੱਚ ਸਿਰਫ ਉਹੀ ਸੀ। ਜਦੋਂ ਮੈਂ ਜ਼ਹਿਰ ਬਾਰੇ ਪੁੱਛਿਆ ਤਾਂ ਉਹ ਅਚਾਨਕ ਗਾਇਬ ਹੋ ਗਿਆ ਅਤੇ ਫੋਨ ਵੀ ਬੰਦ ਕਰ ਲਏ।”

ਮੰਗਲਵਾਰ ਨੂੰ SSP ਹਰਮਨਦੀਪ ਸਿੰਘ ਹੰਸ ਨੇ ਮਾਮਲਾ SP (ਡੀ) ਮਨਪ੍ਰੀਤ ਸਿੰਘ ਨੂੰ ਸੌਂਪ ਦਿੱਤਾ। SP (ਰੂਰਲ) ਨੇ ਕਿਹਾ, “ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋ ਰਹੀ ਹੈ। ਤੱਥਾਂ ਦੀ ਪੁਸ਼ਟੀ ਤੋਂ ਬਾਅਦ ਜਲਦ ਐਫਆਈਆਰ ਦਰਜ ਕੀਤੀ ਜਾਵੇਗੀ।” ਰਚਨਾ ਨੇ ਉੱਚ ਪੱਧਰੀ ਜਾਂਚ, ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਆਪਣੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ।

dawn punjab
Author: dawn punjab

Leave a Comment

RELATED LATEST NEWS