Follow us

05/11/2024 8:25 am

Search
Close this search box.
Home » News In Punjabi » ਚੰਡੀਗੜ੍ਹ » ਬਿੱਲੀ ਨੇ ਲੀਲ ਲਏ ਪੰਜ ਇੰਨਸਾਨ

ਬਿੱਲੀ ਨੇ ਲੀਲ ਲਏ ਪੰਜ ਇੰਨਸਾਨ 

A cat that has lost five friends 

ਅਨੋਖਾ ਮਾਮਲਾ! (Strange case) ਬਿੱਲੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ 5 ਲੋਕਾਂ ਦੀ ਮੌਤ

Strange story: ਅਨੋਖਾ ਮਾਮਲਾ! ਮਹਾਰਾਸ਼ਟਰ ਵਿੱਚ ਇੱਕ ਬਿੱਲੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਅਹਿਮਦ ਨਗਰ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ। ਦਰਅਸਲ, ਜ਼ਿਲ੍ਹੇ ਦੀ ਨੇਵਾਸਾ ਤਹਿਸੀਲ ਵਿੱਚ ਇੱਕ ਬਿੱਲੀ ਬਾਇਓ ਗੈਸ ਦੇ ਟੋਏ ਵਿੱਚ ਡਿੱਗ ਗਈ ਸੀ।

ਪਿੰਡ ਵਾਸੀਆਂ ਅਨੁਸਾਰ ਜਦੋਂ ਬਿੱਲੀ ਨੂੰ ਬਚਾਉਣ ਗਿਆ ਵਿਅਕਤੀ ਉੱਪਰ ਨਹੀਂ ਆਇਆ ਤਾਂ ਬਾਕੀ ਲੋਕ ਉਸ ਨੂੰ ਬਚਾਉਣ ਲਈ ਹੇਠਾਂ ਆ ਗਏ ਅਤੇ ਇਸ ਤਰ੍ਹਾਂ 6 ਵਿਅਕਤੀ ਬਾਇਓ ਗੈਸ ਦੇ ਡੂੰਘੇ ਟੋਏ ਵਿੱਚ ਫਸ ਗਏ। ਬੜੀ ਮੁਸ਼ਕਲ ਨਾਲ ਇੱਕ ਨੂੰ ਜ਼ਿੰਦਾ ਬਚਾਇਆ ਜਾ ਸਕਿਆ ਜਦਕਿ ਬਾਕੀ 5 ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਗੋਬਰ ਨਾਲ ਭਰੇ ਬਾਇਓ ਗੈਸ ਟੋਏ ‘ਚ ਫਸਣ ਨਾਲ ਸਾਰਿਆਂ ਦੀ ਮੌਤ ਹੋ ਗਈ। ਪੁਲਿਸ ਅਤੇ ਤਹਿਸੀਲਦਾਰ ਮੌਕੇ ‘ਤੇ ਪਹੁੰਚ ਗਏ ਹਨ ਅਤੇ ਲੋੜੀਂਦੀ ਕਾਰਵਾਈ ਕਰਨ ‘ਚ ਜੁਟੇ ਹੋਏ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ  ਵਾਪਰਿਆ ਅਤੇ ਦੇਰ ਸ਼ਾਮ ਤੱਕ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਨੇਵਾਸਾ ਥਾਣੇ ਦੇ ਪੁਲਿਸ ਇੰਸਪੈਕਟਰ ਧਨੰਜਯ ਜਾਧਵ ਨੇ ਦੱਸਿਆ ਕਿ ਇਹ ਘਟਨਾ ਨੇਵਾਸਾ ਤਹਿਸੀਲ ਦੇ ਵਾਕਡੀ ਪਿੰਡ ‘ਚ ਸ਼ਾਮ ਨੂੰ ਵਾਪਰੀ। ਉਨ੍ਹਾਂ ਕਿਹਾ, ਇੱਕ ਬਿੱਲੀ ਟੋਏ ਵਿੱਚ ਡਿੱਗ ਗਈ ਅਤੇ ਇੱਕ ਵਿਅਕਤੀ ਉਸ ਨੂੰ ਬਚਾਉਣ ਲਈ ਹੇਠਾਂ ਗਿਆ ਪਰ ਅੰਦਰ  ਫਸ ਗਿਆ।

“ਉਸ ਨੂੰ ਬਚਾਉਣ ਲਈ, ਪੰਜ ਹੋਰ ਲੋਕ ਇੱਕ ਤੋਂ ਬਾਅਦ ਇੱਕ ਹੇਠਾਂ ਉਤਰੇ ਅਤੇ ਅੰਦਰ ਫਸ ਗਏ।” ਉਨ੍ਹਾਂ ਦੱਸਿਆ ਕਿ ਸਕਸ਼ਨ ਪੰਪ ਵਾਲੀ ਇੱਕ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਇੱਕ ਵਿਅਕਤੀ ਨੂੰ ਬਚਾਇਆ ਗਿਆ ਹੈ। ਜੱਦ ਕਿ 5 ਨੂੰ ਬਿੱਲੀ ਲੀਲ ਗਈ।  ndtv

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal