Follow us

14/01/2025 11:11 pm

Search
Close this search box.
Home » News In Punjabi » ਚੰਡੀਗੜ੍ਹ » ਭਰਵੇਂ ਇਕੱਠ ‘ਚ ਪਰਮਜੀਤ ਸਿੰਘ ਕਾਹਲੋਂ ਨੂੰ ਸਾਥੀਆਂ ਸਮੇਤ ਅਕਾਲੀ ਦਲ ਵਿਚ ਘਰ ਵਾਪਸੀ ਕਰਵਾਈ ਸੁਖਬੀਰ ਸਿੰਘ ਬਾਦਲ ਨੇ

ਭਰਵੇਂ ਇਕੱਠ ‘ਚ ਪਰਮਜੀਤ ਸਿੰਘ ਕਾਹਲੋਂ ਨੂੰ ਸਾਥੀਆਂ ਸਮੇਤ ਅਕਾਲੀ ਦਲ ਵਿਚ ਘਰ ਵਾਪਸੀ ਕਰਵਾਈ ਸੁਖਬੀਰ ਸਿੰਘ ਬਾਦਲ ਨੇ

Lok Sabha Election-2024: Sukhbir Singh Badal honours Paramjit Singh Kahlon after returning back in Akali Dal along with his colleagues in a crowded gathering.

ਪੰਜਾਬ ਨੂੰ ਬਚਾਉਣਾ ਹੈ ਤਾਂ ਖੇਤਰੀ ਪਾਰਟੀ ਅਕਾਲੀ ਦਲ ਦੇ ਹੱਥ  ਮਜਬੂਤ ਕਰੋ, ਇਹ ਚੋਣ ਕੌਮ, ਪੰਜਾਬ ਦੀ ਇੱਜਤ ਦਾ ਸਵਾਲ : ਸੁਖਬੀਰ ਸਿੰਘ ਬਾਦਲ

Sukhbir Singh Badal honours Paramjit Singh Kahlon after returning back in Akali Dal along with his colleagues in a crowded gathering.

Lok Sabha Election-2024: ਮੋਹਾਲੀ ਦੇ ਸਾਬਕਾ ਐੱਮ ਸੀ (MC) ਤੇ ਅਕਾਲੀ ਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ (Paramjit Kahlon), ਜੋ ਲਗਭਗ ਦੋ ਸਾਲ ਪਹਿਲਾਂ ਅਕਾਲੀ ਦਲ ਨੂੰ ਛੱਡ ਗਏ ਸਨ, ਨੇ ਅੱਜ ਅਕਾਲੀ ਦਲ ਵਿਚ ਘਰ ਵਾਪਸੀ ਕੀਤੀ। ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਉਹਨਾਂ ਨੂੰ ਸਾਥੀਆਂ ਸਮੇਤ ਪਾਰਟੀ ਵਿਚ ਸ਼ਾਮਿਲ ਕੀਤਾ। 

ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ (Sukhbir Badal) ਨੇ ਕਿਹਾ ਕਿ ਇਹ ਚੋਣਾਂ ਦਾ ਸਮਾਂ ਹੈ। ਇਹ ਚੋਣ ਕੌਮ ਦੀ, ਪੰਜਾਬ ਦੀ  ਚੋਣ ਹੈ। ਉਹਨਾਂ ਕਿਹਾ ਕਿ ਪੰਜਾਬ ਤੇ ਕੌਮ ਦੀ ਇੱਜਤ  ਦਾ ਸਵਾਲ ਹੈ। ਉਹਨਾਂ ਕਿ ਇਕ ਪਾਸੇ ਪੰਜਾਬ ਦੀ ਅਕਾਲੀ ਪਾਰਟੀ ਹੈ ਤੇ ਦੂਜੇ ਪਾਸੇ ਦਿੱਲੀ ਦੀਆਂ ਪਾਰਟੀਆਂ ਹਨ। ਉਹਨਾਂ ਕਿਹਾ ਕਿ ਦਿੱਲੀ ਦੀ ਪਾਰਟੀ ਨੇ ਕਿਸਾਨਾਂ ਦੇ ਦਿੱਲੀ ਕੂਚ ਵੇਲੇ ਹਰਿਆਣਾ ਦਾ ਬਾਰਡਰ ਪਾਕਿਸਤਾਨ ਦੇ ਬਾਰਡਰ ਵਾਂਗ ਸੀਲ ਕਰ ਦਿੱਤਾ। ਉਹਨਾਂ ਪੰਜਾਬ ਦੇ ਲੋਕਾਂ ਨੂੰ ਵੰਗਾਰਦਿਆਂ ਕਿਹਾ ਕਿ ਤੁਸੀਂ ਵੀ ਬਾਰਡਰ ਸੀਲ ਕਰ ਦਿਓ ਪਰ ਵੋਟਾਂ ਰਾਹੀਂ। ਉਹਨਾਂ ਕਿਹਾ ਕਿ ਦਿੱਲੀ ਦੀ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਉਣੀ ਕਿਉਂਕਿ ਹੁਣ ਪੰਜਾਬ ਦੇ ਲੋਕ ਹੀ ਪੰਜਾਬ ਨੂੰ ਬਚਾ ਸਕਦੇ ਹਨ ਇਸ ਲਈ ਗਲਤ ਫੈਸਲਾ ਨਾ ਕਰਿਓ।

ਉਹਨਾਂ ਕਿਹਾ ਕਿ ਪੰਜਾਬ ਵਿਚ ਚਾਰ ਪਾਰਟੀਆਂ ਚੋਣ ਲੜ ਰਹੀਆਂ ਹਨ। ਇਸ ਵਿਚ ਕਾਂਗਰਸ ਨੇ ਪੰਜਾਬ ਨਾਲ ਬਹੁਤ ਧੱਕੇ ਕੀਤੇ ਹਨ। ਉਹਨਾਂ ਕਿਹਾ ਕਿ 1 ਜੂਨ ਨੂੰ ਪੰਜਾਬੀਆਂ ਨੂੰ ਵੋਟਾਂ ਪਾਉਣ ਵੇਲੇ ਚੇਤੇ ਰੱਖਣਾ ਚਾਹੀਦਾ ਹੈ ਕਿ 1 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੰਬ ਚਲਾਉਣ ਦਾ ਫੈਸਲਾ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ  ਗਾਂਧੀ ਨੇ ਹੀ ਲਿਆ ਸੀ । ਉਹਨਾਂ ਕਿਹਾ ਕਿ 84 ਦੇ ਸਿੱਖ ਕਤਲੇਆਮ ਨੂੰ ਵੀ ਭੁਲਣਾ ਨਹੀਂ ਚਾਹੀਦਾ। 

ਉਹਨਾਂ ਕਿਹਾ ਕਿ ਦੂਜੀ ਪਾਰਟੀ ਭਾਜਪਾ ਹੈ ਜਿਸਨੇ ਤਖ਼ਤ ਸ੍ਰੀ ਹਜੂਰ ਸਾਹਿਬ ਦਾ ਬੋਰਡ ਬਦਲ ਦਿੱਤਾ ਤੇ ਆਰ ਐੱਸ ਐੱਸ ਦੇ ਬੰਦੇ ਕਾਬਜ਼ ਕਰਵਾ ਦਿੱਤੇ, ਤਖ਼ਤ ਪਟਨਾ ਸਾਹਿਬ ਤੇ ਕਬਜਾ ਕਰ ਲਿਆ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ। ਹੁਣ ਐੱਸ ਜੀ ਪੀ ਸੀ, ਜਿਸਨੂੰ ਅੰਗਰੇਜ਼ ਨਹੀਂ ਤੋੜ ਸਕੇ ਨੂੰ ਭਾਜਪਾ ਨੇ ਪੰਜਾਬ ਤੇ ਹਰਿਆਣਾ ਰਾਹੀਂ ਤੋੜ ਦਿੱਤਾ ਤੇ ਭਾਜਪਾ ਦੀ ਅੱਖ ਹੁਣ ਸ਼ਿਰੋਮਣੀ ਕਮੇਟੀ ਅੰਮ੍ਰਿਤਸਰ ਨੂੰ ਤੋੜਣ ਦੀ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਦੇ ਲੰਗਰ ਬੰਦ ਕੀਤੇ ਜਾ ਰਹੇ ਹਨ।  ਉਹਨਾਂ ਕਿਹਾ ਕਿ ਤੀਜੇ ਝਾੜੂ ਵਾਲੇ ਹਨ। ਉਹਨਾਂ ਕਿਹਾ ਕਿ ਕੋਈ ਪਿਛੋਕੜ ਦੇਖੇ ਬਗੈਰ ਹੀ ਇਸ ਪਾਰਟੀ ਨੂੰ ਲੋਕਾਂ ਨੇ ਇਕ ਮੌਕਾ ਦੇ ਦਿੱਤਾ ਤੇ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ।

ਉਹਨਾਂ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਹਨ। ਇਹ ਸੋਚਣਾ ਜਰੂਰੀ ਹੈ ਕਿ ਕਿਸ ਪਾਰਟੀ ਨੇ ਕਿ ਕੀਤਾ ਹੈ। ਉਹਨਾਂ ਕਿਹਾ ਕਿ  ਜਜ਼ਬਾਤ, ਧੜੇਬੰਦੀ ਜਾਨ ਜਾਤ ਪਾਤ ਤੇ ਫੈਸਲੇ ਹੁੰਦੇ ਹਨ, ਪਰ ਜੇਕਰ ਮੈਰਿਟ ਤੇ ਫੈਸਲਾ ਹੋਵੇ ਤਾਂ ਤਕੜੀ ਦਾ ਬਟਨ ਹੀ ਦਬਦਾ ਹੈ। ਉਹਨਾਂ ਕਿਹਾ ਕਿ ਚਾਰਾਂ ਪਾਰਟੀਆਂ ਦਾ ਇਤਿਹਾਸ ਲੋਕਾਂ ਨੂੰ ਪਤਾ ਹੈ, ਲੀਡਰਸ਼ਿਪ ਦਾ ਪਤਾ ਹੈ। ਫਿਰ ਵੀ ਅਸੀਂ ਗ਼ਲਤੀ ਕਰ ਜਾਂਦੇ ਹਨ. ਅਸੀਂ ਤਾਂ ਪੰਜਾਬ ਵਿਚ ਹੀ ਰਹਿਣਾ ਹੈ। ਪੰਜਾਬ ਦਾ ਨੁਕਸਾਨ ਆਪਣਾ ਹੀ ਹੈ। ਅਸੀਂ ਮੌਕਾ ਦੇਣ ਦੇ ਚੱਕਰ ਵਿਚ ਵੋਟਾਂ ਪਾ ਦਿੰਦੇ ਹਾਂ ਫਿਰ ਕਹਿੰਦੇ ਹਾਂ  ਗ਼ਲਤੀ ਹੋ ਗਈ। ਇਕ ਗ਼ਲਤੀ ਨਾਲ 5 ਸਾਲ ਤੇ 2 ਗ਼ਲਤੀਆਂ ਨਾਲ 10 ਸਾਲ ਖ਼ਰਾਬ ਹੋ ਜਾਂਦੇ ਹਨ ਜੋ ਜਿੰਦਗੀ ਦੇ ਬਹੁਤ ਮਹੱਤਵਪੂਰਨ ਹੁੰਦੇ ਹਨ। 

Sukhbir Badal ਨੇ ਕਿਹਾ ਕਿ ਪੰਜਾਬ ਦਾ ਵਿਕਾਸ ਅਕਾਲੀ ਦਲ ਦੀ ਸਰਕਾਰ ਨੇ ਹੀ ਕੀਤਾ ਹੈ ਤੇ ਕੋਈ ਵੀ ਹੋਰ ਪਾਰਟੀ ਦੱਸ ਦੇਵੇ ਜੇ ਉਸਨੇ ਕੋਈ ਕੰਮ ਪੰਜਾਬ ਦੇ ਵਿਕਾਸ ਦਾ ਕੀਤਾ ਹੋਵੇ। ਉਹਨਾਂ ਕਿਹਾ ਕਿ ਮੋਹਾਲੀ ਦੀ ਗੱਲ ਕੀਤੀ ਜਾਵੇ ਤਾਂ ਮੋਹਾਲੀ ਵਿਚ 2500 ਕਰੋੜ ਰੁਪਏ ਅਕਾਲੀ ਸਰਕਾਰ ਵੇਲੇ ਖਰਚ ਕੀਤੇ ਗਏ ਤੇ ਇਸ ਦੇ ਚਲਦੇ ਮੋਹਾਲੀ ਦੇ ਲੋਕਾਂ ਵਿਚ ਖੁਸ਼ਹਾਲੀ ਆਈ, ਜਮੀਨਾਂ ਦੇ ਰੇਟ ਵਧੇ।

ਉਹਨਾਂ ਕਿਹਾ ਕਿ ਜਿਹੜਾ ਮੋਹਾਲੀ ਟ੍ਰਾਈਸਿਟੀ ਵਿਚ ਤੀਜੇ ਨੰਬਰ ਤੇ ਸੀ ਉਹ ਅੱਜ ਪਹਿਲੇ ਨੰਬਰ ਤੇ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿਚ ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹਿੰਦੀ ਤਾਂ ਮੋਹਾਲੀ, ਬੰਗਲੌਰ ਤੋਂ ਵੀ ਅੱਗੇ ਹੋਣਾ ਸੀ ਜਿਸ ਤਰ੍ਹਾਂ ਦਾ ਸਰਕਾਰ ਦਾ ਪਲਾਨ ਸੀ। ਉਹਨਾਂ ਕਿਹਾ ਕਿ ਉੱਤਰੀ ਭਾਰਤ ਦਾ ਮੋਹਾਲੀ ਵੱਡਾ ਕਾਰੋਬਾਰ ਦਾ ਹੱਬ ਹੋਣਾ ਸੀ। ਉਹਨਾਂ ਕਿਹਾ ਕਿ ਹਰ ਸੂਬਾ ਇਕ ਸ਼ਹਿਰ ਕਰਕੇ ਹੀ ਵਿਕਸਤ ਹੁੰਦਾ ਹੈ ਤੇ ਪੰਜਾਬ ਵਾਸਤੇ ਇਹ ਸ਼ਹਿਰ ਮੋਹਾਲੀ ਹੈ।

ਉਹਨਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਕਿਉਂਕਿ ਅਕਾਲੀ ਦਲ ਖੇਤਰੀ ਪਾਰਟੀ ਹੈ ਤੇ ਪੰਜਾਬ ਨੂੰ ਸਮਰਪਿਤ ਹੈ। ਉਹਨਾਂ ਕਿਹਾ ਕਿ ਪ੍ਰੋਫੈਸਰ ਚੰਦੂਮਾਜਰਾ ਵਰਗੇ ਆਗੂ ਪੰਜਾਬ ਦੇ ਮਸਲਿਆਂ ਨੂੰ ਭਲੀ ਭਾਂਤ ਪਾਰਲੀਮੈਂਟ ਵਿਚ ਚੁੱਕ ਸਕਦੇ ਹਨ ਇਸ ਲਈ ਅਜਿਹੇ ਆਗੂਆਂ ਨੂੰ ਚੁਣ ਕੇ ਪਾਰਲੀਮੈਂਟ ਵਿਚ ਭੇਜੋ। 

ਉਹਨਾਂ ਕਿਹਾ ਕਿ ਬਾਕੀ ਪਾਰਟੀਆਂ ਦਾ ਕੰਮ ਲੋਕਾਂ ਵਿਚ ਵੰਡੀਆਂ ਪੈਦਾ ਕਰਕੇ ਰੋਟੀਆਂ ਸੇਕਣ ਦਾ ਹੈ ਜਦੋਂ ਕਿ ਅਕਾਲੀ ਦਲ ਪੰਜਾਬ ਵਿਚ ਅਮਨ ਸ਼ਾਂਤੀ ਦੀ ਗੱਲ ਕਰਦਾ ਹੈ, ਵਿਕਾਸ ਦੀ ਗੱਲ ਕਰਦਾ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਪਰਮਜੀਤ ਸਿੰਘ ਕਾਹਲੋਂ ਨੂੰ ਪਾਰਟੀ ਵਿਚ ਵੱਡੀ ਜਿੰਮੇਵਾਰੀ ਦੇਣ ਦਾ ਐਲਾਨ ਵੀ ਕੀਤਾ।

ਇਸ ਤੋਂ ਪਹਿਲਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਜੀ ਆਈਆਂ ਆਖਦਿਆਂ ਕਿਹਾ ਕਿ ਪਰਮਜੀਤ ਸਿੰਘ ਕਾਹਲੋਂ ਵਰਗੇ ਆਗੂ ਘਰ ਵਾਪਸੀ ਕਰ ਰਹੇ ਹਨ ਤੇ ਛੇਤੀ ਹੀ ਪੰਜਾਬ ਦੇ ਵੱਡੇ ਆਗੂ ਵੀ ਅਕਾਲੀ ਦਲ ਵਿਚ ਸ਼ਾਮਿਲ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਅਕਾਲੀ ਦਲ ਨੂੰ ਜਿਤਾਉਣ ਲਈ ਤਿਆਰੀ ਕਰ ਚੁੱਕੇ ਹਨ।

ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ ਹਲਕਾ ਇੰਚਾਰਜ ਮੋਹਾਲੀ, ਸਿਮਰਨਜੀਤ ਸਿੰਘ ਚੰਦੂਮਾਜਰਾ, ਜਥੇਦਾਰ ਕਰਤਾਰ ਸਿੰਘ ਤਸਿੰਬਲੀ ਨੇ ਵੀ ਸੰਬੋਧਨ ਕੀਤਾ। ਪਾਰਟੀ ਵਿਚ ਘਰ ਵਾਪਸੀ ਕਰਨ ਵਾਲੇ ਪਰਮਜੀਤ ਸਿੰਘ ਕਾਹਲੋਂ ਸਾਬਕਾ ਐੱਮ ਸੀ ਮੋਹਾਲੀ ਨੇ ਕਿਹਾ ਕਿ ਭਾਵੇਂ ਉਹਨਾਂ ਨੇ ਪਾਰਟੀ ਛੱਡੀ ਸੀ ਪਰ ਕਿਸੇ ਹੋਰ ਪਾਰਟੀ ਵਿਚ ਨਹੀਂ ਗਏ ਤੇ ਉਹਨਾਂ ਦੇ ਦਿਲ ਵਿਚ ਅਕਾਲੀ ਦਲ ਵਸਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਲਈ ਉਹਨਾਂ ਨੇ ਆਪਣੀ ਜਿੰਦਗੀ ਲਗਾ ਦਿੱਤੀ ਹੈ ਤੇ ਉਹ ਬਿਨਾ ਸ਼ਰਤ ਪਾਰਟੀ ਵਿਚ ਸ਼ਾਮਿਲ ਹੋਏ ਹਨ।

ਇਸ ਮੌਕੇ ਸ਼ਰਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਗਿੱਲ ਖਰੜ, ਜਗਦੀਪ ਸਿੰਘ ਚੀਮਾ, ਅਵਤਾਰ ਸਿੰਘ ਰਈਆ, ਹਰਮੋਹਨ ਸਿੰਘ, ਸ੍ਰੀ ਚਮਕੌਰ ਸਾਹਿਬ, ਕਰਨ ਸਿੰਘ ਸਾਬਕਾ ਡੀਟੀਓ, ਚਰਨਜੀਤ ਸਿੰਘ ਕਾਲੇਵਾਲ ਜ਼ਿਲ੍ਹਾ ਪ੍ਰਧਾਨ,  ਅਜਮੇਰ ਸਿੰਘ ਖੇੜਾ, ਕੁਲਵੰਤ ਸਿੰਘ ਸਾਬਕਾ ਸਰਪੰਚ ਤ੍ਰਿਪੜੀ, ਹਲਕਾ ਇੰਚਾਰਜ ਪਰਮਿੰਦਰ ਸਿੰਘ ਸੋਹਾਣਾ, ਜਿਲਾ ਪ੍ਰਧਾਨ ਕਵਲਜੀਤ ਸਿੰਘ ਰੂਬੀ, ਬੀਬੀ ਜਸਵੀਰ ਕੌਰ, ਨਸੀਬ ਸਿੰਘ ਸੰਧੂ , ਹਰਜੀਤ ਸਿੰਘ ਭੁੱਲਰ, ਮਨਜੀਤ ਸਿੰਘ ਮੁਧੋ ਸੰਗਤੀਆਂ ਪਰਮਜੀਤ ਸਿੰਘ ਗਿੱਲ, ਪਰਦੀਪ ਸਿੰਘ ਭਾਰਜ, ਹਰਪ੍ਰੀਤ ਸਿੰਘ ਡਡਵਾਲ, ਸਰਬਜੀਤ ਸਿੰਘ ਪਾਰਸ, ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਪਰਮਿੰਦਰ ਸਿੰਘ ਤਸਿੰਬਲੀ, ਖੁਸ਼ਇੰਦਰ ਸਿੰਘ ਬੈਦਵਾਨ ਸੋਹਾਣਾ, ਰਵਿੰਦਰ ਸਿੰਘ ਰਵੀ ਮਦਨਹੇੜੀ, ਕਰਮ ਸਿੰਘ ਬਬਰਾ, ਸਮਸ਼ੇਰ ਸਿੰਘ ਪੁਰਖਾਲਵੀ, ਬਹਾਦਰ ਸਿੰਘ ਮੋਹਾਲੀ, ਜਸਵੀਰ ਸਿੰਘ, ਬਚਿੱਤਰ ਸਿੰਘ ਟਿਵਾਣਾ, ਸੁਰਿੰਦਰ ਸਿੰਘ, ਪ੍ਰਿਤਪਾਲ ਸਿੰਘ, ਹਰਮਿੰਦਰ ਸਿੰਘ, ਬਲਵਿੰਦਰ ਸਿੰਘ ਲਖਨੌਰ, ਹਰਪ੍ਰੀਤ ਸਿੰਘ ਲਹਿਲ, ਜਗਦੀਪ ਸਿੰਘ ਸਰਾਓ, ਅਰਸ਼ਦੀਪ ਸਿੰਘ ਹੀਰਾ, ਭਲਿੰਦਰ ਸਿੰਘ ਮਾਨ, ਪਰਮਿੰਦਰ ਸਿੰਘ ਮਾਨ, ਪਰਮਿੰਦਰ ਸਿੰਘ ਮਲੋਆ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।

dawn punjab
Author: dawn punjab

Leave a Comment

RELATED LATEST NEWS