ਗਣਤੰਤਰ ਦਿਵਸ ਤੇ ਖੇਡ ਵਿਭਾਗ ਵੱਲੋਂ ਕਰਵਾਇਆ ਗਿਆ ਫ਼ੁਟਬਾਲ ਮੈਚ ਤੇ ਰਿਲੇਅ ਰੇਸ
ਸਾਹਿਬਜ਼ਾਦਾ ਅਜੀਤ ਸਿੰਘ ਨਗਰ :
ਖੇਡ ਵਿਭਾਗ ਵੱਲੋਂ ਖੇਡ ਭਵਨ ਸੈਕਟਰ 78, ਮੁਹਾਲੀ ਵਿਖੇ ਗਣਤੰਤਰ ਦਿਵਸ ਨੂੰ ਸਮਰਪਿਤ ਫੁੱਟਬਾਲ ਦਾ ਨੁਮਾਇਸ਼ੀ ਮੈਚ ਕੋਚਿੰਗ ਸੈਂਟਰ, ਸੈਕਟਰ 78 ਦੀ ਟੀਮ ਅਤੇ ਸੇਂਟ ਸਟੀਫ਼ਨ ਫੁੱਟਬਾਲ ਅਕੈਡਮੀ, ਚੰਡੀਗੜ੍ਹ ਵਿਚਕਾਰ ਕਰਵਾਇਆ ਗਿਆ।
ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਸੇਂਟ ਸਟੀਫ਼ਨ ਦੀ ਟੀਮ 1-0 ਨਾਲ਼ ਜੇਤੂ ਰਹੀ। ਇਸ ਤੋਂ ਇਲਾਵਾ ਰਿਲੇਅ ਰੇਸ4×100 ਦੇ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਕੋਚਿੰਗ ਸੈਂਟਰ ਚ ਅਭਿਆਸ ਕਰਦੇ ਖਿਡਾਰੀਆਂ ਤੇ ਅਧਾਰਿਤ ਟੀਮਾਂ ਬਣਾਈਆਂ ਗਈਆਂ ਸਨ।