ਖਰੜ:
ਸਟਰੇਂਜਰ ਸਟੂਡਿਓ ਘੜੂੰਆਂ ਵਲੋਂ ਗੀਤ, ਸੰਗੀਤ ਦੇ ਖੇਤਰ ’ਚ ਇਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਗਾਇਕ ਨਰਿੰਦਰ ਦਾ ਪਲੇਠਾ ਸ਼ਿੰਗਲ ਟਰੈਕ ‘ਮਾਫੀਆ ਅਪੀਲ’ ਰਿਲੀਜ਼ ਕੀਤਾ ਗਿਆ। ਇਸ ਮੌਕੇ ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਬੀ.ਐਨ.ਸ਼ਰਮਾ (BN Sharma) ਅਤੇ ਉਹਨਾਂ ਦੇ ਬੇਟੇ ਨਗੇਸ਼ਵਰ ਸ਼ਰਮਾ ਵਿਸ਼ੇਸ਼ ਤੌਰ ਤੇ ਪੁੱਜੇ।
ਇਸ ਮੌਕੇ ਗਾਇਕ ਨਰਿੰਦਰ ਦੇ ਗੀਤ ‘ਮਾਫੀਆ ਅਪੀਲ’ ਨੂੰ ਰਿਲੀਜ਼ ਕਰਦਿਆਂ ਬੀ.ਐਨ ਸ਼ਰਮਾ (BN Sharma) ਨੇ ਸਮੂਹ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਗੀਤ ਪੁਰਾਤਨ ਸਮੇਂ ਤੋਂ ਹੀ ਮਨੁੱਖ ਦੀ ਰੂਹ ਦੀ ਖੁਰਾਕ ਰਿਹਾ ਹੈ। ਜਦੋਂ ਤੋਂ ਇਹ ਧਰਤੀ ਪਰਮਾਤਮਾ ਨੇ ਸਿਰਜੀ ਹੈ ਉਦੋਂ ਤੋਂ ਹੀ ਸੰਗੀਤ ਚਾਹੇ ਉਹ ਸ਼ਿਵਜੀ ਭਗਵਾਨ ਤੇ ਉਹਨਾਂ ਦੇ ਹੱਥ ਵਿੱਚ ਡਮਰੂ ਦਿਖਾਇਆ ਹੈ , ਕ੍ਰਿਸ਼ਨ ਭਗਵਾਨ ਦੇ ਹੱਥ ਵਿੱਚ ਬਣਸਰੀ ਦਿਖਾਈ ਹੈ, ਗੁਰੂ ਨਾਨਕ ਦੇਵ ਜੀ ਦੇ ਨਾਲ ਰਬਾਬ ਹੈ, ਮਤਲਬ ਜਿੰਨੇ ਵੀ ਸਾਡੇ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਨੂੰ ਦੇਖ ਕੇ ਉਹਨਾਂ ਦੀ ਅਸੀਂ ਸਿੱਖਿਆ ਤੇ ਚਲਦੇ ਹੋਏ ਇਸ ਸੰਗੀਤ ਨੂੰ ਅਸੀਂ ਅੱਗੇ ਵਧਾ ਰਹੇ ਹਾਂ ।
ਉਹਨਾਂ ਸਟਰੇਂਜਰ ਸਟੂਡੀਓ ਅਤੇ ਗਾਇਕ ਨਰਿੰਦਰ ਦੇ ਨਾਲ ਨਾਲ ਸਟੂਡੀਓ ਬਣਾਉਣ ਵਾਲੇ ਉੱਘੇ ਪੰਜਾਬੀ ਸਿੰਗਰ ਦਲਜੀਤ ਘੜੂੰਆਂ ਨੂੰ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਗਾਇਕ ਨਰਿੰਦਰ ਨੇ ਦਸਿਆ ਕਿ ਉਹ ਸੰਗੀਤ ਦੀ ਸਿੱਖਿਆ ਉਸਤਾਦ ਹਰਪਾਲ ਸਨੇਹੀ ਅਤੇ ਦਲਜੀਤ ਘੜੂੰਆ ਤੋਂ ਪ੍ਰਾਪਤ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਨਿਰਦੇਸ਼ਕ ਐਚ ਡੀ ਸਿੰਘ ਦੀ ਪੇਸ਼ਕਸ਼ ਇਸ ਗੀਤ ਦੇ ਬੋਲਾਂ ਨੂੰ ਗੀਤਕਾਰ 22 ਮਾਨ ਨੇ ਲਿਖਿਆ ਹੈ ਅਤੇ ਸੰਗੀਤ ਸਟਰੇਂਜਰ ਸਟੂਡੀਓ ਵੱਲੋਂ ਦਿੱਤਾ ਗਿਆ ਹੈ।
ਇਸ ਮੌਕੇ ਗਾਇਕ ਦਲਜੀਤ ਸਿੰਘ ਘੜੂੰਆਂ ਨੇ ਬੀ.ਐਨ ਸ਼ਰਮਾ ਦਾ ਇੱਥੇ ਪਹੁੰਚਣ ਤੇ ਸਵਾਗਤ ਕੀਤਾ।
ਇਸ ਮੌਕੇ ਦਲਜੀਤ ਸਿੰਘ ਬੰਟੀ, ਦਲਜੀਤ ਸਿੰਘ ਘੜੂੰਆਂ, ਗਾਇਕਾ ਕੋਮਲ, ਗਾਇਕਾ ਭਾਰਤੀ, ਕਮਲਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਮੁਖ ਸਿੰਘ ਖਰੜ, ਮਾਤਾ ਭੁਪਿੰਦਰ ਕੌਰ, ਸੁਰਿੰਦਰ ਕੌਰ, ਗੁਰਦੇਵ ਕੌਰ, ਸਰਬਜੀਤ ਕੌਰ ਖਰੜ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।