ਬਿਕਰਮ ਸਿੰਘ ਮਜੀਠੀਆ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਉਣ ਦੀ ਸਥਾਨਕ ਲੋਕਾਂ ਦੀ ਭਾਰੀ ਮੰਗ
‘ਆਪ’ ਅਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ – ਬ੍ਰਹਮਪੁਰਾ
ਤਰਨ ਤਾਰਨ : Shiromani Akali Dal ਸ਼੍ਰੋਮਣੀ ਅਕਾਲੀ ਦਲ ਖਡੂਰ ਸਾਹਿਬ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਪ੍ਰਧਾਨਗੀ ਹੇਠ ਅੱਜ ਪਿੰਡ ਚੋਹਲਾ ਸਾਹਿਬ ਵਿਖੇ ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਚੋਹਲਾ ਸਾਹਿਬ ਦੇ ਗ੍ਰਹਿ ਵਿਖੇ ਮੌਜੂਦਾ Lok Sabh Election 2024 ਮੱਦੇਨਜ਼ਰ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਨੂੰ ਆਮ ਲੋਕਾਂ ਦਾ ਬੇਮਿਸਾਲ ਹੁੰਗਾਰਾ ਮਿਲਿਆ ਜੋ ਅਕਾਲੀ ਦਲ ਪ੍ਰਤੀ ਲੋਕਾਂ ਦੇ ਉਤਸ਼ਾਹ ਅਤੇ ਸਮਰਥਨ ਨੂੰ ਦਰਸਾਉਂਦਾ ਹੈ।
ਸ੍ਰ. ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਪਾਰਟੀਆਂ ਦੀਆਂ ਪ੍ਰਾਪਤੀਆਂ ਨੂੰ ਬਾਖ਼ੂਬੀ ਉਜਾਗਰ ਕੀਤਾ ਜਿਸਨੂੰ ਪੰਜਾਬ ਦੇ ਲੋਕ ਹੁਣ ਤੱਕ ਯਾਦ ਕਰ ਰਹੇ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਕਾਰਜਸ਼ੈਲੀ ‘ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਇਸ ਤੋਂ ਇਲਾਵਾ ਉਨ੍ਹਾਂ ਭਾਜਪਾ ਦੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਕਿਸਾਨ ਅਤੇ ਸਿੱਖ ਵਿਰੋਧੀ ਕਰਾਰ ਦਿੱਤਾ।
ਇਸ ਇਕੱਠ ਦੌਰਾਨ, ਸਥਾਨਕ ਲੋਕਾਂ ਨੇ ਖਡੂਰ ਸਾਹਿਬ ਤੋਂ ਬਿਕਰਮ ਸਿੰਘ ਮਜੀਠੀਆ ਦੀ ਉਮੀਦਵਾਰੀ ਲਈ ਆਪਣਾ ਸਮਰਥਨ ਪ੍ਰਗਟ ਕੀਤਾ, ਅਤੇ ਉਨ੍ਹਾਂ ਦੀ ਸ਼ਾਨਦਾਰ ਜਿੱਤ ਨੂੰ ਯਕੀਨੀ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਅਤੇ ਸੱਚੇ ਸੁੱਚੇ ਉਮੀਦਵਾਰ ਵਜੋਂ ਮਜੀਠੀਆ ਦੀ ਜ਼ੋਰਦਾਰ ਵਕਾਲਤ ਕੀਤੀ।
ਸ੍ਰ. ਬ੍ਰਹਮਪੁਰਾ ਨੇ ਆਪਣੇ ਸੰਬੋਧਨ ਦੌਰਾਨ ਖ਼ੇਤੀਬਾੜੀ ਖ਼ੇਤਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਖਡੂਰ ਸਾਹਿਬ ਦੀ ਖ਼ੇਤੀਬਾੜੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਹਵਾਈ ਅੱਡੇ ਅਤੇ ਮੁੰਬਈ ਬੰਦਰਗਾਹ ਦੇ ਸਰੋਤਾਂ ਦਾ ਲਾਭ ਉਠਾਉਣ ਦੀਆਂ ਯੋਜਨਾਵਾਂ ਦੀ ਰੂਪ ਰੇਖਾ ਉਲੀਕੀ, ਜਿਸ ਵਿੱਚ ਸਥਾਨਕ ਕਿਸਾਨਾਂ ਦੁਆਰਾ ਉਗਾਈਆਂ ਜਾਣ ਵਾਲੀਆਂ ਫ਼ਸਲਾਂ ਦੇ ਨਿਰਯਾਤ ਦੀ ਸਹੂਲਤ ਅਤੇ ਕਿਸਾਨਾਂ ਦੇ ਮੁਨਾਫ਼ੇ ਨੂੰ ਵਧਾਉਣ ਲਈ ਨਵੀਆਂ ਨੀਤੀਆਂ ਨੂੰ ਲਾਗੂ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਗਿਆ।
ਸ੍ਰ. ਬ੍ਰਹਮਪੁਰਾ ਨੇ ਕਿਸਾਨ ਭਾਈਚਾਰੇ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਦੀ ਹਿਮਾਇਤ ਕੀਤੀ ਅਤੇ ਖਡੂਰ ਸਾਹਿਬ ਦੇ ਲੋਕਾਂ ਦੇ ਹਿੱਤਾਂ ਦੀ ਰਾਖ਼ੀ ਲਈ ਪਾਰਟੀ ਦੀ ਦ੍ਰਿੜਤਾ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਗੁਰਸੇਵਕ ਸਿੰਘ ਸ਼ੇਖ ਮੈਂਬਰ ਕੌਰ ਕਮੇਟੀ ਅਕਾਲੀ ਦਲ, ਕੁਲਦੀਪ ਸਿੰਘ ਔਲਖ ਜਥੇਬੰਦਕ ਸਕੱਤਰ , ਕੁਲਦੀਪ ਸਿੰਘ ਲਹੌਰੀਆ, ਦਿਲਬਾਗ ਸਿੰਘ ਕਾਹਲਵਾਂ, ਸਤਨਾਮ ਸਿੰਘ ਕਰਮੂਵਾਲਾ, ਕੁਲਦੀਪ ਸਿੰਘ ਸਰਪੰਚ ਲਾਹੌਰੀਆ ਗੋਇੰਦਵਾਲ ਸਾਹਿਬ, ਭੁਪਿੰਦਰ ਸਿੰਘ ਭਿੰਦਾ ਸਾਬਕਾ ਸਰਪੰਚ ਫ਼ਤਿਹਾਬਾਦ, ਕੁਲਦੀਪ ਸਿੰਘ ਜਾਮਾਰਾਏ, ਡੀਐਸਪੀ , ਮਾਸਟਰ ਗੁਰਨਾਮ ਸਿੰਘ ਧੁੰਨ, ਜੋਤਾ ਸਿੰਘ ਸਾਬਕਾ ਸਰਪੰਚ ਧੁੰਨ, ਪਰਮਜੀਤ ਸਿੰਘ ਚੰਬਾ ਕਲਾਂ, ਖਜ਼ਾਨ ਸਿੰਘ ਧੁੰਨ, ਜਗਰੂਪ ਸਿੰਘ ਪੱਖੋਪੁਰ, ਸੁਖਜਿੰਦਰ ਸਿੰਘ ਬਿੱਟੂ ਪੱਖੋਪੁਰ, ਬਲਬੀਰ ਸਿੰਘ ਉੱਪਲ ਚੇਅਰਮੈਨ, ਗੁਰਮੀਤ ਸਿੰਘ ਕੰਬੋ, ਬਾਵਾ ਸਿੰਘ ਸਾਬਕਾ ਸਰਪੰਚ ਰਤੋਕੇ, ਗੁਰਮੀਤ ਸਿੰਘ ਸੈਕਟਰੀ ਰੱਤੋਕੇ, ਸੁਖਦੇਵ ਸਿੰਘ ਨਿੱਕਾ ਚੋਹਲਾ , ਗੁਰਮੀਤ ਸਿੰਘ ਸਾਬਕਾ ਸਰਪੰਚ ਰਾਣੀ ਵਲਾਹ, ਹਰਦੀਪ ਸਿੰਘ ਸਾਬਕਾ ਸਰਪੰਚ ਰਾਣੀ ਵਲਾਹ, ਪਰਸਾ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਜਿੰਦਰ ਸਿੰਘ ਸਾਬਕਾ ਸਰਪੰਚ ਵਿੰਗ ਜਗਰੂਪ ਸਿੰਘ ਅਮਰਜੀਤ ਸਿੰਘ ਵਿਣਿੰਗ ਰਸ਼ਪਾਲ ਸਿੰਘ ਸੂਬੇਦਾਰ ਚੰਬਾ ਵੇਲੀਆਂ, ਫਤਿਹ ਸਿੰਘ ਸੈਕਟਰੀ ਚੰਬਾ ਹਵੇਲੀਆਂ, ਸਰਬਜੀਤ ਸਿੰਘ ਮੋਹਨਪੁਰ,ਰਾਜਾ ਮੋਹਨਪੁਰ, ਗੁਰਵਿੰਦਰ ਸਿੰਘ ਬੱਲ ਘੜਕਾ , ਸੈਕਟਰੀ ਬਲਵੰਤ ਸਿੰਘ ਘੜਕਾ, ਸਰਦੂਲ ਸਿੰਘ ਘੜਕਾ, ਜੁਝਾਰ ਸਿੰਘ ਘੜਕਾ, ਸਤਨਾਮ ਸਿੰਘ ਬਲ ਘੜਕਾ, ਸਰਦੂਲ ਸਿੰਘ ਸਾਬਕਾ ਸਰਪੰਚ ਸੰਗਤਪੁਰਾ, ਚਮਕੌਰ ਸਿੰਘ ਸਾਬਕਾ ਸਰਪੰਚ ਸੰਗਤਪੁਰਾ, ਗੁਰਜਿੰਦਰ ਸਿੰਘ ਫੇਲੋਕੇ, ਸਵਰਾਜ ਸਿੰਘ ਲੁਹਾਰ , ਪਿਆਰਾ ਸਿੰਘ ਦੁੱਗਲ ਵਾਲਾ ਸੰਮਤੀ ਮੈਂਬਰ, ਰਘਬੀਰ ਸਿੰਘ ਰਿੰਕੂ ਬ੍ਰਹਮਪੁਰਾ, ਜੁਗਰਾਜ ਸਿੰਘ ਸੈਕਟਰੀ ਬ੍ਰਹਮਪੁਰਾ, ਬੂਟਾ ਸਿੰਘ ਸੰਗਤਪੁਰਾ, ਸਾਹਿਬ ਸਿੰਘ ਕਰਮੂਵਾਲਾ, ਸੁਖਚੈਨ ਸਿੰਘ ਕਰਮੂਵਾਲਾ, ਜਮੀਤਾ ਸਿੰਘ ਕਰਮੂਵਾਲਾ, ਦਿਲਬਾਗ ਸਿੰਘ ਫੌਜੀ ਕਰਮੂਵਾਲਾ,ਕਾਰਜ ਸਿੰਘ ਫੌਜੀ ਕਰਮੂਵਾਲਾ ,ਗੁਰਦੇਵ ਸਿੰਘ ਸ਼ਬਦੀ ਚੋਹਲਾ ਸਾਹਿਬ, ਅਵਤਾਰ ਸਿੰਘ ਰੇਮੈਂਡ , ਮਨਜਿੰਦਰ ਸਿੰਘ ਲਾਟੀ , ਦਿਲਬਰ ਸਿੰਘ, ਦਲਬੀਰ ਸਿੰਘ ਸਾਬਕਾ ਸਰਪੰਚ, ਸਿਮਰਜੀਤ ਸਿੰਘ ਕਾਕੂ, ਬੱਲੀ ਸਿੰਘ, ਸੁਖਦੇਵ ਸਿੰਘ,ਆੜਤੀ ਸਾਧਾ ਸਿੰਘ ਪ੍ਰਧਾਨ, ਡਾਕਟਰ ਜਤਿੰਦਰ ਸਿੰਘ, ਸੂਬੇਦਾਰ ਹਰਬੰਸ ਸਿੰਘ , ਸੂਬੇਦਾਰ ਬਲਵੰਤ ਸਿੰਘ, ਸੁਰਜੀਤ ਸਿੰਘ ਫੌਜੀ ਸਾਰੇ ਚੋਹਲਾ ਸਾਹਿਬ ਰਣਜੀਤ ਸਿੰਘ ਭੱਠਲ ਸਹਜਾ ਸਿੰਘ, ਮਨਜਿੰਦਰ ਸਿੰਘ ਸਾਬਕਾ ਸਰਪੰਚ ਭੱਠਲ ਭਾਈਕੇ , ਨਵ ਰੂਪ ਸਿੰਘ ਨਵ ਭਠਲ ਭਾਈਕੇ, ਧਿਆਨ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਭੱਠਲ ਭਾਈਕੇ, ਪਿਆਰਾ ਸਿੰਘ ਦੁੱਗਲ ਵਾਲਾ ਬਲਾਕ ਸੰਮਤੀ ਮੈਂਬਰ, ਸੁਲੱਖਣ ਸਿੰਘ ਸਾਬਕਾ ਸਰਪੰਚ ਭੈਲ, ਚੰਦ ਸਿੰਘ ਸਾਬਕਾ ਸਰਪੰਚ ਭੈਲ, ਕਾਬਲ ਸਿੰਘ ਭੈਲ, ਬਲਕਾਰ ਸਿੰਘ ਸਾਬਕਾ ਸਰਪੰਚ ਚੰਬਾ ਹਵੇਲੀਆਂ, ਗੁਰਬਚਨ ਸਿੰਘ ਸਾਬਕਾ ਸਰਪੰਚ ਚੰਬਾ ਹਵੇਲੀਆਂ, ਦਾਰਾ ਸਿੰਘ ਭੈਲ, ਮੋਹਨ ਸਿੰਘ ਭੈਲ, ਘੜਕਾ ਗੁਰਵਿੰਦਰ ਸਿੰਘ ਬੱਲ, ਸਤਨਾਮ ਸਿੰਘ ਸੱਤਾ ਘੜਕਾ, ਉਜਾਗਰ ਸਿੰਘ ਘੜਕਾ, ਕਪੂਰ ਸਿੰਘ ਸਾਬਕਾ ਸਰਪੰਚ ਘੜਕਾ, ਸਤਨਾਮ ਸਿੰਘ ਬਲ, ਜੁਝਾਰ ਸਿੰਘ, ਸੈਕਟਰੀ ਬਲਵੰਤ ਸਿੰਘ ਆਦਿ ਹਾਜ਼ਰ ਸਨ।