Follow us

03/03/2024 5:36 pm

Download Our App

Home » News In Punjabi » ਚੰਡੀਗੜ੍ਹ » ਬਹੁਮੰਜ਼ਲੀ ਰਿਹਾਇਸ਼ੀ ਇਮਾਰਤਾਂ ਸਬੰਧੀ ਬੂਥ ਬਦਲਣ ਨੂੰ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਸਹਿਮਤੀ

ਬਹੁਮੰਜ਼ਲੀ ਰਿਹਾਇਸ਼ੀ ਇਮਾਰਤਾਂ ਸਬੰਧੀ ਬੂਥ ਬਦਲਣ ਨੂੰ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਸਹਿਮਤੀ

ਐੱਸ.ਏ.ਐੱਸ. ਨਗਰ:

ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਰਾਜ ਐੱਸ. ਤਿੜਕੇ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਹਨਾਂ ਸ਼ਹਿਰੀ ਖੇਤਰਾਂ ਦਾ ਨਿਰੀਖਣ ਕੀਤਾ ਜਾਣਾ ਹੈ, ਜਿਥੇ ਸਮੂਹ ਹਾਊਸਿੰਗ ਸੁਸਾਇਟੀਆਂ ਅਤੇ ਬਹੁਮੰਜ਼ਲੀ ਰਿਹਾਇਸ਼ੀ ਇਮਾਰਤਾਂ ਕੋਲ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾ ਸਕਣ।

ਇਸ ਸਬੰਧੀ ਚੋਣਕਾਰ ਰਜਿਸਟਰੇਸ਼ਨ ਅਫ਼ਸਰ 112 ਵੱਲੋਂ ਹਾਈਟ ਰਾਈਜ਼ ਸੁਸਾਇਟੀਜ਼ ਵਿੱਚ ਬੂਥ ਸਥਾਪਤ ਕਰਨ ਲਈ ਪ੍ਰਪੋਜ਼ਲ ਪ੍ਰਾਪਤ ਹੋਇਆ ਹੈ। ਇਹਨਾਂ ਥਾਵਾਂ ਉੱਤੇ ਬੂਥ ਬਨਣ ਨਾਲ ਵੋਟਿੰਗ ਫ਼ੀਸਦ ਵੱਧ ਸਕਦੀ ਹੈ ਪਰ ਬੂਥ ਨੰਬਰ ਓਹੀ ਰਹੇਗਾ। ਕੇਵਲ ਸਥਾਨ ਬਦਲ ਜਾਵੇਗਾ। ਇਹ ਬੂਥ ਸਥਾਪਤ ਕਰਨ ਸਬੰਧੀ ਪ੍ਰਪੋਜ਼ਲ ਭਾਰਤ ਚੋਣ ਕਮਿਸ਼ਨ ਨੂੰ ਭੇਜਣ ਲਈ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਕੀਤੀ ਗਈ।

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜ਼ਿਲ੍ਹੇ ਦੇ ਵਿਧਾਨ ਸਭਾ ਚੋਣ ਹਲਕਾ 112-ਡੇਰਾਬੱਸੀ ਵਿੱਚ
ਉੱਚੀਆਂ ਰਿਹਾਇਸ਼ੀ ਇਮਾਰਤਾਂ ਸਬੰਧੀ ਜਿਹੜੇ ਬੂਥ ਬਦਲੇ ਜਾਣੇ ਹਨ, ਉਹਨਾਂ ਵਿੱਚ

  1. ਵਿਜ਼ਡਮ ਪ੍ਰੀ ਸਕੂਲ, ਪੀਰ ਮੁਛੱਲਾ, 35. ਵਿਜ਼ਡਮ ਪ੍ਰੀ ਸਕੂਲ, ਪੀਰ ਮੁਛੱਲਾ ਅਤੇ 36. ਸਰਕਾਰੀ ਐਲੀਮੈਂਟਰੀ ਸਕੂਲ, ਪੀਰ ਮੁਛੱਲਾ ਸ਼ਾਮਲ ਹਨ। ਜਿੱਥੇ ਇਹ ਬੂਥ ਤਬਦੀਲ ਹੋਣੇ ਹਨ, ਉਹਨਾਂ ਵਿੱਚ 34 ਸਰਕਾਰੀ ਐਲੀਮੈਂਟਰੀ ਸਕੂਲ, ਪੀਰ ਮੁਛੱਲਾ, 35. ਮੈਡੀਟੇਸ਼ਨ ਹਾਲ, ਤਿਸ਼ਲਾ ਪਲੱਸ ਹੋਮ ਸੁਸਾਇਟੀ, ਪੀਰ ਮੁਛੱਲਾ ਅਤੇ 36. ਮੇਨਟੀਨੈਂਸ ਆਫਿਸ ਆਫ ਬਾਲੀਵੁੱਡ ਹਾਈਟ ਆਈ ਸੁਸਾਇਟੀ, ਪੀਰ ਮੁਛੱਲਾ ਸ਼ਾਮਲ ਹਨ।

ਮੀਟਿੰਗ ਦੌਰਾਨ ਇਸ ਪ੍ਰਸਤਾਵ ਨੂੰ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਸਹਿਮਤੀ ਦਿੱਤੀ ਗਈ।

ਮੀਟਿੰਗ ਵਿੱਚ ਐੱਸ ਡੀ ਐਮ ਮੋਹਾਲੀ ਚੰਦਰ ਜੋਤੀ ਸਿੰਘ, ਸ੍ਰੀ ਅਮਰਜੀਤ ਸਿੰਘ, ਆਮ ਆਦਮੀ ਪਾਰਟੀ, ਸ੍ਰੀ ਹਰਕੇਸ ਚੰਦ ਸ਼ਰਮਾ, ਕਾਂਗਰਸ ਪਾਰਟੀ, ਸ੍ਰੀ ਰੌਸ਼ਨ ਕੁਮਾਰ, ਭਾਰਤੀ ਜਨਤਾ ਪਾਰਟੀ,
ਸ੍ਰੀ ਜਸਮੀਰ ਲਾਲ, ਕਾਂਗਰਸ ਪਾਰਟੀ, ਸ੍ਰੀ ਮਨਜੀਤ ਸਿੰਘ ਸਿੰਘ, ਸ਼ੋ੍ਮਣੀ ਅਕਾਲੀ ਦਲ,
ਸ੍ਰੀ ਬਲਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅਤੇ ਸ੍ਰੀ ਸੁਖਦੇਵ ਸਿੰਘ, ਬਹੁਜਨ ਸਮਾਜ ਪਾਰਟੀ ਸ਼ਾਮਲ ਸਨ।

dawn punjab
Author: dawn punjab

Leave a Comment

RELATED LATEST NEWS