ਦਮਾਦ ਪ੍ਰਸਿੱਧ ਬਿਜਨਸਮੈਨ ਅਰਵਿੰਦਰ ਸਿੰਘ ਭੁੱਲਰ ਦਾ ਹੋਇਆ ਦੇਹਾਂਤ
ਮੋਹਾਲੀ :
ਸਾਬਕਾ ਕੇਂਦਰੀ ਮੰਤਰੀ ਤੇ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਤੇ ਸੀਨੀਅਰ ਆਗੂ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਉਸ ਵੇਲੇ ਵੱਡਾ ਘਾਟਾ ਪਿਆ ਜਦੋਂ ਬੀਬੀ ਅਮਨਜੋਤ ਕੌਰ ਦੇ ਪਤੀ ਪ੍ਰਸਿੱਧ ਬਿਜਨਸਮੈਨ ਅਰਵਿੰਦਰ ਸਿੰਘ ਭੁੱਲਰ ਦਾ ਸੰਖੇਪ ਬਿਮਾਰੀ ਕਾਰਨ ਅੱਜ ਦੇਹਾਂਤ ਹੋ ਗਿਆ| ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਹਲਕਾ ਇੰਚਾਰਜ ਮੋਹਾਲੀ ਸ਼੍ਰੋਮਣੀ ਅਕਾਲੀ ਦਲ ਪਰਵਿੰਦਰ ਸਿੰਘ ਸੋਹਾਣਾ ਨੇ ਰਵਿੰਦਰ ਸਿੰਘ ਭੁੱਲਰ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨੂੰ ਮਿਲ ਕੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ।
ਦੱਸਣ ਯੋਗ ਹੈ ਕਿ ਅਰਵਿੰਦਰ ਸਿੰਘ ਭੁੱਲਰ ਪ੍ਰਸਿੱਧ ਬਿਜਨਸਮੈਨ ਸਨ ਜਿਨਾਂ ਦਾ ਭੁੱਲਰ ਸਮਿੰਟ ਕਾਰਪੋਰੇਸ਼ਨ ਤੇ ਭੁੱਲਰਫਲਿੰਗ ਸਟੇਸ਼ਨ ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਦੇ ਵਿੱਚ ਮੈਟਰੋ ਮਾਲ ਕੈਸ਼ ਅਤੇ ਕੈਰੀ ਸਮੇਤ ਬਹੁਤ ਵੱਡੇ ਕਾਰੋਬਾਰ ਹਨ।ਅਰਵਿੰਦਰ ਭੁੱਲਰ ਅੰਮ੍ਰਿਤਸਰ ਦੇ ਪ੍ਰਸਿੱਧ ਬਿਜਨਸ ਬਲਬੀਰ ਸਿੰਘ ਭੁੱਲਰ ਦੇ ਸਪੁੱਤਰ ਸਨ, ਕਨੇਡੀਅਨ ਸਿਟੀਜਨ ਸਨ ਅਤੇ ਇਸ ਸਮੇਂ ਚੰਡੀਗੜ੍ਹ ਦੇ 33 ਸੈਕਟਰ ਦੇ ਵਿੱਚ ਆਪਣੀ ਪਤਨੀ ਅਮਨਜੋਤ ਕੌਰ ਰਾਮੂਵਾਲੀਆ ਨਾਲ ਰਹਿ ਰਹੇ ਸਨ। ਦੱਸਣ ਯੋਗ ਹੈ ਕਿ ਅਮਨਜੋਤ ਰਾਮੂਵਾਲੀਆ ਬਲਵੰਤ ਸਿੰਘ ਰਾਮੂਵਾਲੀਆ ਦੀ ਵੱਡੀ ਸਪੁੱਤਰੀ ਹੈ ਤੇ ਜੋ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਲੋਕ ਸੇਵਾ ਕਰ ਰਹੇ ਹਨ। ਉਹ ਮੋਹਾਲੀ ਜਿਲਾ ਯੋਜਨਾ ਬੋਰਡ ਦੀ ਚੈਅਰਪਰਸਨ ਵੀ ਰਹੇ ਚੁੱਕੇ ਹਨ ਤੇ ਐਨਜੀ ਓ ਚਲਾ ਕੇ ਲੋਕ ਸੇਵਾ ਕਰਦੇ ਰਹਿੰਦੇ ਹਨ। ਪਿਛਲੇ ਸਮੇਂ ਦੌਰਾਨ ਉਹ ਭਾਰਤੀ ਜਨਤਾ ਪਾਰਟੀ ਦੇ ਸ਼ਾਮਿਲ ਹੋ ਗਏ ਸਨ ਜਿਨਾਂ ਨੂੰ ਪਾਰਟੀ ਨੇ ਬਹੁਤ ਵੱਡੇ ਅਹੁਦਾ ਦੇ ਕੇ ਨਿਵਾਜਿਆ ਸੀ।
ਸਰਦਾਰ ਭੁੱਲਰ ਆਪਣੇ ਪਿੱਛੇ ਆਪਣੀ ਇੱਕ ਬੇਟੀ ਡਾਕਟਰ ਸਮੀਰ ਕੌਰ, ਦਮਾਦ ਡਾ ਹਮਜੋਲ ਸਿੰਘ ਚੱਕਲ, ਦੋ ਦੋਹਤੀਆਂ ਬਾਨੀ, ਫਲਕ ਤੇ ਪਤਨੀ ਛੱਡ ਗਏ ਹਨ। ਇਸ ਦੁੱਖਦ ਖਬਰ ਨਾਲ ਰਾਜਨੀਤਿਕ ਗਲਿਆਰਿਆਂ ਅਤੇ ਬਿਜਨਸ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ| ਮਿ੍ਰਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 27 ਅਪ੍ਰੈਲ ਨੂੰ ਚੰਡੀਗੜ੍ਹ ਸ਼ਮਸ਼ਾਨ ਘਾਟ ‘ਚ ਕੀਤਾ ਜਾਵੇਗਾ।
