ਧਰਮੇਂਦਰ ਦੇ ਘਰ ਬਾਹਰ ਪੁਲਿਸ ਬੈਰੀਕੇਡ—ਦੇਸ਼ ਭਰ ‘ਚ ਚਿੰਤਾ ਤੇ ਦੁਆਵਾਂ, ਪਰ ਪਰਿਵਾਰ ਨੇ ਕਿਹਾ “ਫਿਕਰ ਦੀ ਕੋਈ ਗੱਲ ਨਹੀਂ”
ਮੁੰਬਈ, 10 ਨਵੰਬਰ
ਭਾਰਤੀ ਸਿਨੇਮਾ ਦੇ ਮਹਾਨ ਅਦਾਕਾਰ ਧਰਮੇਂਦਰ ਦੇ ਹਸਪਤਾਲ ‘ਚ ਦਾਖਲ ਹੋਣ ਦੀ ਖ਼ਬਰ ਨਾਲ ਦੇਸ਼ ਭਰ ‘ਚ ਚਿੰਤਾ ਤੇ ਦੁਆਵਾਂ ਦਾ ਮਾਹੌਲ ਬਣ ਗਿਆ ਹੈ। 89 ਸਾਲਾ ਧਰਮੇਂਦਰ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ANI Trending ਵੱਲੋਂ ਸਾਂਝੀ ਕੀਤੀ ਇਕ ਵੀਡੀਓ ਵਿੱਚ ਐਕਟਰ ਦੇ ਮੁੰਬਈ ਸਥਿਤ ਘਰ ਦੇ ਬਾਹਰ ਪੁਲਿਸ ਵੱਲੋਂ ਬੈਰੀਕੇਡ ਲਗਾਏ ਜਾਣ ਦੀ ਤਸਵੀਰਾਂ ਸਾਹਮਣੇ ਆਈਆਂ ਹਨ। ਸੁਰੱਖਿਆ ਕਰਮੀਆਂ ਵੱਲੋਂ ਮੀਡੀਆ ਤੇ ਪ੍ਰਸ਼ੰਸਕਾਂ ਦੀ ਭੀੜ ਨੂੰ ਕਾਬੂ ਕਰਨ ਲਈ ਇਹ ਪ੍ਰਬੰਧ ਕੀਤੇ ਗਏ ਹਨ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਸੀ— “Police barricades placed outside actor Dharmendra’s residence as he is admitted in hospital.”
ਧਰਮੇਂਦਰ ਦੇ ਪ੍ਰਸ਼ੰਸਕ ਇਹ ਦ੍ਰਿਸ਼ ਦੇਖ ਕੇ ਚਿੰਤਿਤ ਹੋ ਗਏ ਤੇ ਸੋਸ਼ਲ ਮੀਡੀਆ ‘ਤੇ “ਜਲਦੀ ਠੀਕ ਹੋ ਜਾਓ ਧਰਮ ਪਾਜੀ” ਦੇ ਸੁਨੇਹੇ ਭੇਜਣ ਲੱਗ ਪਏ। ਪਰਿਵਾਰ ਵੱਲੋਂ ਹਾਲਾਤ ‘ਤੇ ਸਪਸ਼ਟੀਕਰਨ ਦਿੰਦਿਆਂ ਕਿਹਾ ਗਿਆ ਹੈ ਕਿ “ਫਿਕਰ ਦੀ ਕੋਈ ਗੱਲ ਨਹੀਂ।”
ਧਰਮੇਂਦਰ ਦੀ ਪਤਨੀ ਤੇ ਸਾਬਕਾ ਅਦਾਕਾਰਾ ਹੇਮਾ ਮਾਲਿਨੀ, ਜੋ ਹਸਪਤਾਲ ‘ਚ ਆਪਣੇ ਪਤੀ ਨੂੰ ਮਿਲਣ ਪਹੁੰਚੀ, ਨੇ ਮੀਡੀਆ ਨਾਲ ਗੱਲ ਕਰਦਿਆਂ ਸ਼ਾਂਤੀ ਭਰਾ ਸੰਦੇਸ਼ ਦਿੱਤਾ— “We’re hoping for his speedy recovery.”
ਇਸੇ ਤਰ੍ਹਾਂ ਸਨੀ ਦਿਓਲ ਦੀ ਟੀਮ ਨੇ ਵੀ ਅਫਵਾਹਾਂ ਦਾ ਖੰਡਨ ਕਰਦਿਆਂ ਸਪਸ਼ਟ ਕੀਤਾ ਕਿ ਧਰਮੇਂਦਰ ਦੀ ਹਾਲਤ ਸਥਿਰ ਹੈ ਅਤੇ ਉਹ ਜਲਦੀ ਘਰ ਵਾਪਸ ਆ ਜਾਣਗੇ।




