Mayor ਮੇਅਰ ਦਾ ਫੇਜ਼-11 ‘ਚ ਡੇਂਗੂ ਅਵੇਅਰਨੈਸ ਦੌਰਾ, ਕੂਲਰਾਂ ਗਮਲਿਆਂ ਆਦਿ ਦੀ ਕੀਤੀ ਜਾਂਚ
“ਪਾਣੀ ਖੜ੍ਹਾ ਨਾ ਹੋਣ ਦਿਓ — ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ” : ਮੇਅਰ
Mohali ਮੋਹਾਲੀ, 8 ਅਕਤੂਬਰ –
Mohali ਮੋਹਾਲੀ ਦੇ ਮੇਅਰ Mayor ਨੇ ਅੱਜ ਫੇਜ਼-11 ਇਲਾਕੇ ਦਾ ਦੌਰਾ ਕਰਦੇ ਹੋਏ ਡੇਂਗੂ ਤੇ ਹੋਰ ਮੱਛਰਾਂ ਤੋ ਪੈਦਾ ਹੋਣ ਵਾਲੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਮੇਅਰ Mayor ਨੇ ਕੂਲਰਾਂ, ਪੁਰਾਣੀਆਂ ਬਾਲਟੀਆਂ, ਟਾਇਰਾਂ, ਗਮਲਿਆਂ ਅਤੇ ਰੈਫ੍ਰੀਜਰੇਟਰਾਂ ਦੇ ਪਿੱਛੇ ਖੜ੍ਹੇ ਪਾਣੀ ਦੀ ਚੈਕਿੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਖੜ੍ਹਾ ਪਾਣੀ ਡੇਂਗੂ ਮੱਛਰ ਦੇ ਪੈਦਾ ਹੋਣ ਲਈ ਸਭ ਤੋਂ ਵੱਡਾ ਕਾਰਨ ਬਣਦਾ ਹੈ, ਇਸ ਲਈ ਹਰ ਨਾਗਰਿਕ ਨੂੰ ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਮੇਅਰ ਨੇ ਕਿਹਾ ਕਿ ਇਹ ਸਿਰਫ਼ ਨਗਰ ਨਿਗਮ ਜਾਂ ਹੈਲਥ ਵਿਭਾਗ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਪਾਣੀ ਖੜ੍ਹਾ ਨਾ ਹੋਣ ਦੇਵੇ। ਉਨ੍ਹਾਂ ਨੇ ਕਿਹਾ, “ਜੇ ਮੇਰੇ ਘਰ ਦੇ ਗਮਲੇ ਜਾਂ ਗੁਆਂਢੀ ਦੇ ਘਰ ਦੇ ਕੂਲਰ ਵਿੱਚ ਪਾਣੀ ਖੜ੍ਹਾ ਹੈ, ਤਾਂ ਡੇਂਗੂ ਸਿਰਫ਼ ਇੱਕ ਨੂੰ ਨਹੀਂ, ਸਾਰੇ ਇਲਾਕੇ ਨੂੰ ਪ੍ਰਭਾਵਿਤ ਕਰ ਸਕਦਾ ਹੈ।”
ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਿਹੜੇ ਭਲਾਈ ਦੇ ਉਦੇਸ਼ ਨਾਲ ਪੰਛੀਆਂ ਜਾਂ ਜਾਨਵਰਾਂ ਲਈ ਪਾਣੀ ਰੱਖਦੇ ਹਨ, ਉਹ ਸਮੇਂ-ਸਮੇਂ ‘ਤੇ ਉਹ ਭਾਂਡੇ ਸਾਫ਼ ਕਰਦੇ ਰਹਿਣ, ਕਿਉਂਕਿ ਸਾਫ਼ ਪਾਣੀ ਵਿੱਚ ਡੇਂਗੂ ਮੱਛਰ ਪੈਦਾ ਹੋ ਸਕਦਾ ਹੈ।
ਮੇਅਰ ਨੇ ਦੌਰੇ ਦੌਰਾਨ ਕਿਹਾ ਕਿ ਨਗਰ ਨਿਗਮ ਜਲਦ ਹੀ ਵਿਸ਼ੇਸ਼ ਟੀਮਾਂ ਤਾਇਨਾਤ ਕਰੇਗਾ ਜੋ ਹਰ ਗਲੀ-ਮੁਹੱਲੇ ਵਿੱਚ ਚੈਕਿੰਗ ਕਰੇਗੀ ਅਤੇ ਜਿੱਥੇ ਵੀ ਗੰਦਗੀ ਜਾਂ ਖੜ੍ਹਾ ਪਾਣੀ ਮਿਲੇਗਾ, ਉੱਥੇ ਚਲਾਨ ਵੀ ਕੀਤੇ ਜਾਣਗੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਡੇਂਗੂ ਸਿਰਫ਼ ਜਾਨ ਨੂੰ ਖਤਰੇ ਵਿੱਚ ਨਹੀਂ ਪਾਂਦਾ, ਸਗੋਂ ਇਲਾਜ ਦਾ ਖਰਚਾ ਵੀ ਕਈ ਵਾਰ ਪਰਿਵਾਰਾਂ ਲਈ ਬੋਝ ਬਣ ਜਾਂਦਾ ਹੈ। ਇਸ ਲਈ ਹਰ ਨਾਗਰਿਕ ਨੂੰ ਆਪਣਾ ਆਲੇ-ਦੁਆਲੇ ਸਾਫ਼ ਰੱਖਣਾ, ਪੁਰਾਣੇ ਟਾਇਰ, ਬਾਲਟੀਆਂ, ਕੂਲਰ ਆਦਿ ਖਾਲੀ ਕਰਨਾ ਤੇ ਪਾਣੀ ਦੀ ਨਿਕਾਸੀ ਯਕੀਨੀ ਬਣਾਉਣੀ ਚਾਹੀਦੀ ਹੈ।
ਅੰਤ ਵਿੱਚ ਮੇਅਰ ਨੇ ਕਿਹਾ, “ਤੰਦਰੁਸਤ ਰਹਿਣਾ ਸਾਡਾ ਅਧਿਕਾਰ ਹੀ ਨਹੀਂ, ਸਾਡਾ ਫ਼ਰਜ਼ ਵੀ ਹੈ। ਜੇ ਅਸੀਂ ਆਪਣੇ ਆਲੇ-ਦੁਆਲੇ ਸਾਫ਼ ਰੱਖਾਂਗੇ, ਤਾਂ ਬਿਮਾਰੀਆਂ ਤੋਂ ਬਚਾਅ ਵੀ ਹੋਵੇਗਾ ਤੇ ਸਮਾਜ ਵੀ ਸੁਰੱਖਿਅਤ ਰਹੇਗਾ।”





