Follow us

21/04/2026 7:57 pm

Search
Close this search box.
Home » News In Punjabi » ਚੰਡੀਗੜ੍ਹ » ਫੇਜ਼-5 ਮੋਹਾਲੀ ਸਬਜ਼ੀ ਮੰਡੀ ‘ਚ ਗੰਦਗੀ ਦਾ ਅੰਬਾਰ, ਲੋਕਾਂ ਦੀ ਸਿਹਤ ਨਾਲ ਖਿਲਵਾੜ – ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦਾ ਤਿੱਖਾ ਰੋਸ

ਫੇਜ਼-5 ਮੋਹਾਲੀ ਸਬਜ਼ੀ ਮੰਡੀ ‘ਚ ਗੰਦਗੀ ਦਾ ਅੰਬਾਰ, ਲੋਕਾਂ ਦੀ ਸਿਹਤ ਨਾਲ ਖਿਲਵਾੜ – ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦਾ ਤਿੱਖਾ ਰੋਸ

ਫੇਜ਼-5 ਮੋਹਾਲੀ ਸਬਜ਼ੀ ਮੰਡੀ ‘ਚ ਗੰਦਗੀ ਦਾ ਅੰਬਾਰ, ਲੋਕਾਂ ਦੀ ਸਿਹਤ ਨਾਲ ਖਿਲਵਾੜ – ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦਾ ਤਿੱਖਾ ਰੋਸ

ਮੰਡੀ ਦੇ ਨਾਲ ਲੱਗੇ ਕੂੜੇ ਦੇ ਢੇਰ ਬਣੇ ਖਤਰਾ, ਅੱਗ ਲੱਗਣ ਦਾ ਡਰ; ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਦੀ ਚੇਤਾਵਨੀ, ਨਹੀਂ ਤਾਂ ਕਾਨੂੰਨੀ ਕਾਰਵਾਈ ਦੀ ਤਿਆਰੀ

DPB, Mohali:

ਫੇਜ਼-5 ਮੋਹਾਲੀ ਵਿੱਚ ਲੱਗਣ ਵਾਲੀ ਹਫਤਾਵਾਰੀ ਸਬਜ਼ੀ ਮੰਡੀ ਦੀ ਹਾਲਤ ਬੇਹੱਦ ਖਰਾਬ ਹੋ ਚੁੱਕੀ ਹੈ, ਜਿੱਥੇ ਲੋਕ ਤਾਜ਼ੀ ਸਬਜ਼ੀ ਖਰੀਦਣ ਦੀ ਬਜਾਏ ਗੰਦਗੀ ਅਤੇ ਬਦਬੂ ਦੇ ਵਿਚਕਾਰ ਜਾਣ ਲਈ ਮਜਬੂਰ ਹਨ। ਇਸ ਗੰਭੀਰ ਮਸਲੇ ਨੂੰ ਲੈ ਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਪ੍ਰਸ਼ਾਸਨ ‘ਤੇ ਤਿੱਖੀ ਨਾਰਾਜ਼ਗੀ ਜਤਾਈ।

ਉਨ੍ਹਾਂ ਦੱਸਿਆ ਕਿ ਮੰਡੀ ਦੇ ਬਿਲਕੁਲ ਨਾਲ ਵੱਡੇ ਪੱਧਰ ‘ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ਵਿੱਚ ਸੁੱਕੇ ਅਤੇ ਗਿੱਲੇ ਪੱਤੇ ਇਕੱਠੇ ਹੋ ਕੇ ਢਾਂਗਾਂ ਦਾ ਰੂਪ ਧਾਰ ਚੁੱਕੇ ਹਨ। ਇਨ੍ਹਾਂ ਢੇਰਾਂ ਤੋਂ ਉੱਠ ਰਹੀ ਬਦਬੂ ਕਾਰਨ ਨਾ ਸਿਰਫ਼ ਖਰੀਦਦਾਰ ਪਰੇਸ਼ਾਨ ਹਨ, ਸਗੋਂ ਮੰਡੀ ਵਿੱਚ ਕੰਮ ਕਰਨ ਵਾਲੇ ਸਬਜ਼ੀ ਵਿਕਰੇਤਾਵਾਂ ਨੂੰ ਵੀ ਕਈ ਘੰਟੇ ਇਸ ਗੰਦਗੀ ਵਿੱਚ ਕੰਮ ਕਰਨਾ ਪੈਂਦਾ ਹੈ।

Also read 👉 Deputy Mayor Kuljit Singh Bedi Writes to Commissioner Over Heaps of Garbage and Debris in Mohali

ਬੇਦੀ ਨੇ ਕਿਹਾ ਕਿ ਇਹ ਹਾਲਤ ਸ਼ਹਿਰ ਦੀ ਇਮੇਜ ਲਈ ਵੀ ਸ਼ਰਮਨਾਕ ਹੈ ਅਤੇ ਲੋਕਾਂ ਦੀ ਸਿਹਤ ਲਈ ਵੱਡਾ ਖਤਰਾ ਬਣੀ ਹੋਈ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਸਥਾਨਕ ਸਬਜ਼ੀ ਵਿਕਰੇਤਾਵਾਂ ਨੂੰ ਆਪਣੀ ਜੇਬ ਵਿੱਚੋਂ ਪੈਸੇ ਇਕੱਠੇ ਕਰਕੇ ਜੇਸੀਬੀ ਮੰਗਵਾਉਣੀ ਪੈਂਦੀ ਹੈ ਤਾਂ ਜੋ ਮੰਡੀ ਲਗਾਉਣ ਤੋਂ ਪਹਿਲਾਂ ਕੂੜਾ ਹਟਾਇਆ ਜਾ ਸਕੇ।

ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਇਸ ਕੂੜੇ ਵਿੱਚ ਕਿਸੇ ਨੇ ਬੀੜੀ ਜਾਂ ਸਿਗਰਟ ਸੁੱਟ ਦਿੱਤੀ ਤਾਂ ਵੱਡੀ ਅੱਗ ਲੱਗ ਸਕਦੀ ਹੈ, ਜਿਸ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ। ਐਸੇ ਹਾਲਾਤਾਂ ਵਿੱਚ ਜ਼ਿੰਮੇਵਾਰੀ ਕਿਸ ਦੀ ਹੋਵੇਗੀ, ਇਹ ਵੱਡਾ ਸਵਾਲ ਹੈ।

Also read 👉 Deputy Mayor Kuljit Singh Bedi won the battle for construction of old age homes in every district in Punjab and Haryana

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਹਨਾਂ ਨੇ ਫੇਜ਼-11 ਦਾ ਵੀ ਦੌਰਾ ਕੀਤਾ ਸੀ, ਜਿੱਥੇ ਆਰਐਮਸੀ ਪੁਆਇੰਟ ‘ਤੇ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਮਿਲੇ। ਉਨ੍ਹਾਂ ਕਿਹਾ ਕਿ ਇਨ੍ਹਾਂ ਢੇਰਾਂ ਦੀ ਉਚਾਈ ਇੰਨੀ ਵੱਧ ਚੁੱਕੀ ਸੀ ਕਿ ਰੇਲਵੇ ਲਾਈਨ ਤੱਕ ਕੂੜੇ ਦੀਆਂ ਢਾਂਗਾਂ ਪਹੁੰਚ ਗਈਆਂ ਸਨ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਬੇਦੀ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਮੋਹਾਲੀ ਲਈ ਫੌਰੀ ਤੌਰ ‘ਤੇ ਕੋਈ ਢੰਗ ਦਾ ਡੰਪਿੰਗ ਗਰਾਊਂਡ ਤਿਆਰ ਕੀਤਾ ਜਾਵੇ, ਤਾਂ ਜੋ ਕੂੜੇ ਦੀ ਇਸ ਵੱਡੀ ਸਮੱਸਿਆ ਦਾ ਪੱਕਾ ਅਤੇ ਲੰਬੇ ਸਮੇਂ ਲਈ ਹੱਲ ਨਿਕਲ ਸਕੇ।

Also read 👉 ਕੁਲਜੀਤ ਸਿੰਘ ਬੇਦੀ ਨੂੰ ਵਿਧਾਨ ਸਭਾ ਚੋਣਾਂ ਲਈ ਭਰਪੂਰ ਸਮਰਥਨ ਦਾ ਐਲਾਨ

ਡਿਪਟੀ ਮੇਅਰ ਨੇ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ, ਮੰਡੀ ਬੋਰਡ ਅਤੇ ਗਮਾਡਾ ਦੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਸਫਾਈ ਦਾ ਪੂਰਾ ਪ੍ਰਬੰਧ ਨਾ ਕੀਤਾ ਗਿਆ ਤਾਂ ਮਾਮਲਾ ਐਨਜੀਟੀ ਅਤੇ ਹਾਈਕੋਰਟ ਵਿੱਚ ਲਿਜਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਲੱਗਣ ਵਾਲੀ ਇਸ ਮੰਡੀ ਵਿੱਚ ਹਜ਼ਾਰਾਂ ਲੋਕ ਖਰੀਦਦਾਰੀ ਕਰਨ ਆਉਂਦੇ ਹਨ, ਪਰ ਮੌਜੂਦਾ ਹਾਲਾਤਾਂ ਨੇ ਇਸਨੂੰ ਖਤਰਨਾਕ ਜਗ੍ਹਾ ਬਣਾ ਦਿੱਤਾ ਹੈ।

dawn punjab
Author: dawn punjab

Leave a Comment

RELATED LATEST NEWS