ਸਿਵਲ ਹਸਪਤਾਲਾਂ ‘ਚ ਜਨ ਔਸ਼ਧੀ ਕੇਂਦਰ ਖੋਲ੍ਹਣ ‘ਚ ਵੀ ਭਾਜਪਾ ਨਾਕਾਮ
ਚੰਡੀਗੜ੍ਹ: ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਪਵਨ ਕੁਮਾਰ ਬਾਂਸਲ ਦੀ ਸਿਹਤ ਸੰਬੰਧੀ ਚੰਡੀਗੜ੍ਹ ‘ਚ ਸਹੂਲਤਾਂ ਨੂੰ ਲੈ ਕੇ ਭਾਜਪਾ ਸਰਕਾਰ ਨੂੰ ਘੇਰਦੀਆਂ ਕਿਹਾ ਕਿ ਭਾਜਪਾ ਸਰਕਾਰ ਸਿਰਫ ਜਨਤਾ ਤੋਂ ਟੈਕਸ ਇਕੱਠਾ ਕਰਨਾ ਜਾਣਦੀ ਹੈ, ਪਰ ਇਸ ਦੇ ਬਦਲੇ ਲੋਕਾਂ ਨੂੰ ਕਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ, ਉਹ ਨਹੀਂ ਜਾਣਦੀ। “ਸ਼ਹਿਰ ਦੇ ਹਜ਼ਾਰਾਂ ਲੋਕ ਸਿਹਤ ਲਾਭਾਂ ਲਈ ਨਜ਼ਦੀਕੀ ਸਿਵਲ ਹਸਪਤਾਲ ਪਹੁੰਚਦੇ ਹਨ, ਤਾਂ ਜੋ ਉਹ ਮੁਫਤ ਜਾਂ ਸਸਤੇ ਰੇਟਾਂ ‘ਤੇ ਇਲਾਜ ਅਤੇ ਦਵਾਈਆਂ ਪ੍ਰਾਪਤ ਕਰ ਸਕਣ।
ਭਾਜਪਾ ਸਰਕਾਰ ਨੇ ਜਨ ਔਸ਼ਧੀ ਕੇਂਦਰ ਦਾ ਹਵਾਲਾ ਦੇ ਕੇ ਦਾਅਵਾ ਕੀਤਾ ਸੀ ਕਿ ਲੋਕਾਂ ਨੂੰ ਸਸਤੀਆਂ ਦਵਾਈਆਂ ਮਿਲਣਗੀਆਂ ਪਰ ਚੰਡੀਗੜ੍ਹ ਦੇ ਜ਼ਿਆਦਾਤਰ ਸਿਵਲ ਹਸਪਤਾਲਾਂ ਵਿੱਚ ਜਨ ਔਸ਼ਧੀ ਕੇਂਦਰ ਨਹੀਂ ਹਨ ਅਤੇ ਜਿੱਥੇ ਜਨ ਔਸ਼ਧੀ ਕੇਂਦਰ ਖੁੱਲ੍ਹੇ ਹਨ, ਉੱਥੇ ਵੀ ਦਵਾਈਆਂ ਨਹੀਂ ਮਿਲ ਰਹੀਆਂ। ਹਾਲਾਤ ਇਹ ਬਣ ਗਏ ਹਨ ਕਿ ਜਨ ਔਸ਼ਧੀ ਕੇਂਦਰ ਖੋਲ੍ਹਣ ਦੇ ਟੈਂਡਰ ਵੀ ਖਾਲੀ ਹੁੰਦੇ ਜਾ ਰਹੇ ਹਨ। ਜਿਸ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਭਾਜਪਾ ਸਰਕਾਰ ਨੂੰ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਓਹਨਾਂ ਕਿਹਾ ਕਿ ਕਾਂਗਰਸ ਦੇ ਸਮੇਂ ਦੌਰਾਨ ਕਈ ਡਿਸਪੈਂਸਰੀਆਂ ਨੂੰ ਅਪਗ੍ਰੇਡ ਕਰਕੇ ਸਿਵਲ ਹਸਪਤਾਲ ਬਣਾਇਆ ਗਿਆ ਸੀ ਅਤੇ ਭਾਜਪਾ ਦੇ ਰਾਜ ਦੌਰਾਨ ਇਨ੍ਹਾਂ ਹਸਪਤਾਲਾਂ ਵਿੱਚੋਂ ਸਹੂਲਤਾਂ ਗਾਇਬ ਹੋ ਗਈਆਂ ਹਨ।
ਪਵਨ ਬਾਂਸਲ ਨੇ ਕਿਹਾ ਕਿ ਜਨਤਾ ਹੁਣ ਇਨ੍ਹਾਂ ਹਾਲਾਤਾਂ ਤੋਂ ਤੰਗ ਆ ਚੁੱਕੀ ਹੈ ਅਤੇ ਲੋਕਾਂ ਨੂੰ ਸਿਰਫ ਬਦਲਾਅ ਦੀ ਲੋੜ ਹੈ। ਇਸ ਦਾ ਇੱਕੋ ਇੱਕ ਹੱਲ ਹੈ ਜਿਸਦਾ ਕੇ ਲੋਕ 1 ਜੂਨ ਦਾ ਇੰਤਜ਼ਾਰ ਕਰ ਰਹੇ ਹਨ, ਜਿਸ ਦਿਨ ਉਹ ਆਪਣੇ ਸ਼ਹਿਰ ਦੀ ਕਿਸਮਤ ਨੂੰ ਮੁੜ ਲਿਖਣ ਲਈ ਬੇਤਾਬ ਹਨ।