ਚੰਡੀਗੜ੍ਹ :
ਸਾਬਕਾ ਸੰਸਦ ਮੈਂਬਰ ਸੀਨੀਅਰ ਕਾਂਗਰਸੀ ਆਗੂ ਪਵਨ ਬਾਂਸਲ ਨੇ ਆਖ਼ਿਰੀ ਮੌਕੇ ਪਰਮਿਸ਼ਨ ਰੱਦ ਹੋਣ ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਬਾਂਸਲ ਨੇ ਕਿਹਾ ਕਿ ਆਰਡਬਲਯੂਏ ਦਾ ਪ੍ਰੋਗਰਾਮ ਕੋਈ ਸਿਆਸੀ ਪ੍ਰੋਗਰਾਮ ਨਹੀਂ ਸੀ, ਇਸ ਲਈ ਚੋਣ ਜ਼ਾਬਤੇ ਦਾ ਹਵਾਲਾ ਦੇਣਾ ਪੂਰੀ ਤਰ੍ਹਾਂ ਅਣਉਚਿਤ ਸੀ।
ਇਸ ਤੋਂ ਇਲਾਵਾ ਜੇਕਰ ਇਕ ਦਿਨ ਪਹਿਲਾਂ ਇਸੇ ਕਮਿਊਨਿਟੀ ਸੈਂਟਰ ਵਿਚ ਸੀਨੀਅਰ ਸਿਟੀਜ਼ਨਾਂ ਦਾ ਸਮਾਗਮ ਹੋ ਸਕਦਾ ਹੈ ਤਾਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦਾ ਸਮਾਗਮ ਕਿਉਂ ਨਹੀਂ। ” ਭਾਜਪਾ ਸ਼ਾਸਤ ਪ੍ਰਸ਼ਾਸਨ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੂੰ ਵੀ ਸਿਆਸੀ ਅਖਾੜਾ ਬਣਾਉਣ ‘ਤੇ ਤੁਲਿਆ ਹੋਇਆ ਹੈ।
ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਮੋਦੀ ਦੀ ਨੇਮ ਪਲੇਟ, ਵਿਕਾਸ ਦੇ ਵਟਸਐਪ ਮੈਸੇਜ ਅਤੇ ਨਮੋ ਐਪ ਦੀ ਦੁਰਵਰਤੋਂ ਦੀਆਂ ਸ਼ਿਕਾਇਤਾਂ ਦੇ ਮਾਮਲੇ ਰੋਜ਼ਾਨਾ ਆ ਰਹੇ ਹਨ। ਭਾਜਪਾ ਇਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਮੰਨਦੀ, ਪਰ ਗਲਤ ਧਾਰਾ ਲਗਾ ਕੇ ਮਨਜ਼ੂਰੀ ਲੈਣ ਤੋਂ ਬਾਅਦ ਆਰਡਬਲਯੂਏ ਦੇ ਕੰਮਕਾਜ ਨੂੰ ਰੱਦ ਕਰਨਾ ਨਿੰਦਣਯੋਗ ਹੈ।