Follow us

13/12/2024 11:55 pm

Search
Close this search box.
Home » News In Punjabi » ਚੰਡੀਗੜ੍ਹ » ਰੈਡ ਕਰਾਸ ਵਲੋਂ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਫਸਟ ਏਡ ਦੀ ਟ੍ਰੇਨਿੰਗ ਦਿੱਤੀ ਗਈ

ਰੈਡ ਕਰਾਸ ਵਲੋਂ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਫਸਟ ਏਡ ਦੀ ਟ੍ਰੇਨਿੰਗ ਦਿੱਤੀ ਗਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ :
ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਆਸ਼ਿਕਾ ਜੈਨ ਜ਼ਿਲ੍ਹਾ ਸੇਂਟ ਜੋਨ/ਰੈਡ ਕਰਾਸ, ਐਸ.ਏ ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਹਿਨੁਮਾਈ ਹੇਠ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਦਿਆਰਥੀਆਂ ਨੂੰ ਫਸਟ ਏਡ ਦੀ ਟ੍ਰੇਨਿੰਗ ਦਿਤੀ ਗਈ।


ਇਸ ਟ੍ਰੇਨਿੰਗ ਵਿੱਚ ਸੰਦੀਪ ਸਿੰਘ, ਲੈਕਚਰਾਰ, ਸੇਂਟ ਜੋਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਲੋਂ ਨੈਸ਼ਨਲ ਹੈਡ ਕੁਆਟਰ, ਨਵੀ ਦਿੱਲੀ ਦੇ ਸਿਲੇਬਸ ਅਨੁਸਾਰ ਵਿਦਿਆਰਥੀਆਂ ਨੂੰ ਰੈਡ ਕਰਾਸ ਦੇ ਇਤਿਹਾਸ, ਫਸਟ ਏਡ ਦੀ ਮਹਤੱਤਾ ਬਾਰੇ ਦੱਸਦਿਆਂ ਕਿਹਾ ਕਿ ਅਸੀਂ ਫਸਟ ਏਡ ਦੀ ਸਹੀ ਜਾਣਕਾਰੀ ਅਤੇ ਤਰੀਕੇ ਨਾਲ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਵਿੱਚ ਜਖਮੀ ਵਿਅਕਤੀਆਂ ਦੀ ਮਦਦ ਕਰਕੇ ਉਨ੍ਹਾਂ ਦੀ ਜਾਨ ਬਚਾ ਸਕਦੇ ਹਾਂ।

ਇਸ ਟ੍ਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਸੀ ਪੀ ਆਰ ਕਰਨਾ, ਜ਼ਹਿਰ ਤੋਂ ਬਚਾਉ, ਕਿਸੇ ਜਾਨਵਰ ਜਾਂ ਸੱਪ ਦਾ ਕੱਟਣਾ, ਅੱਗ ਲੱਗ ਜਾਣਾ, ਗੱਲਾ ਚੌਕ ਹੋਣਾ, ਦਿਲ ਦੇ ਦੌਰੇ, ਕੁਦਰਤੀ ਆਫ਼ਤਾਂ ਸਮੇਂ ਫਸਟ ਏਡ ਅਤੇ ਫਸਟ ਏਡ ਬਾਕਸ ਦੀ ਵਰਤੋਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿਤੀ ਗਈ ਅਤੇ ਸਿਖਿਆਰਥੀਆਂ ਨੂੰ ਇਸ ਦਾ
ਅਭਿਆਸ ਵੀ ਕਰਵਾਇਆ ਗਿਆ।


ਇਸ ਦੌਰਾਨ ਹਰਬੰਸ ਸਿੰਘ, ਸਕੱਤਰ, ਜ਼ਿਲ੍ਹਾ ਰੈਡ ਕਰਾਸ ਵਲੋਂ ਸਿਖਿਆਰਥੀਆਂ ਨੂੰ ਆਪਣੇ ਬੁਜ਼ੁਰਗਾਂ ਦਾ ਸਨਮਾਨ, ਵੱਧ ਤੋਂ ਵੱਧ ਰੁੱਖ ਲਗਾਉਣਾ, ਖੂਨਦਾਨ ਕਰਨਾ, ਪਾਣੀ ਬਚਾਉਣ, ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਬਾਰੇ ਜਾਣਕਾਰੀ ਦਿਤੀ ਗਈ ਅਤੇ ਉਨ੍ਹਾਂ ਵਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਰੈਡ ਕਰਾਸ ਸਾਖਾ ਦੇ ਦਫਤਰ ਕਮਰਾ ਨੰ: 525, ਚੌਥੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76 ਵਿੱਖੇ ਲਗਾਤਾਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਇਸ ਮੌਕੇ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਬਤਰਾ ਵਲੋਂ ਰੈਡ
ਕਰਾਸ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ।

dawn punjab
Author: dawn punjab

Leave a Comment

RELATED LATEST NEWS

Top Headlines

ਮੋਹਾਲੀ ਦੇ ਅੰਤਰਰਾਜੀ ਬਸ ਅੱਡੇ ਅਤੇ ਨਾਲ ਲੱਗਦੀ ਸੜਕ ਬਾਰੇ ਡਿਪਟੀ ਮੇਅਰ ਦੇ ਕੇਸ ‘ਚ ਹਾਈਕੋਰਟ ਵੱਲੋਂ GMADA / MC ਨੂੰ ਕੀਤਾ ਤਲਬ

18 ਦਸੰਬਰ ਨੂੰ ਹੋਵੇਗੀ ਅਗਲੀ ਸੁਣਵਾਈ ਮੋਹਾਲੀ: ਮੋਹਾਲੀ ਦੇ ਫੇਜ਼ 6 ਵਿੱਚ ਬਣੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬਸ ਅੱਡੇ

Live Cricket

Rashifal