On the occasion of Navratri, former Union Minister Pawan Bansal took blessings of Maa Mansa Devi and Maa Chandi.
Chandigarh: ਨਵਰਾਤਰੀ ਦੇ ਤੀਜੇ ਦਿਨ ਸਵੇਰੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਮਾਂ ਮਨਸਾ ਦੇਵੀ (Maa Mansa Devi) ਦੇ ਦਰਬਾਰ ਵਿੱਚ ਹਾਜ਼ਰੀ ਭਰੀ। ਉਹ ਪਰਿਵਾਰ ਸਮੇਤ ਮੰਦਰ ਪਰਿਸਰ ‘ਚ ਪਹੁੰਚੇ ਅਤੇ ਮੱਥਾ ਟੇਕਿਆ। ਇਸ ਦੌਰਾਨ ਬਾਂਸਲ ਨੇ ਪੂਜਾ ਅਰਚਨਾ ਵੀ ਕੀਤੀ ਅਤੇ ਦੇਵੀ ਮਾਂ ਦਾ ਆਸ਼ੀਰਵਾਦ ਲਿਆ।
ਪਵਨ ਬਾਂਸਲ ਆਪਣੀ ਪਤਨੀ ਮਧੂ, ਬੇਟੇ ਅਮਿਤ ਅਤੇ ਨੂੰਹ ਨਾਲ ਮਾਤਾ ਮਨਸਾ ਦੇਵੀ (Maa Mansa Devi) ਮੰਦਰ ਪਹੁੰਚੇ ਸਨ। ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਮਾਂ ਚੰਡੀ ਮੰਦਰ ਵੀ ਪਹੁੰਚੇ। ਇੱਥੇ ਵੀ ਉਨ੍ਹਾਂ ਨੇ ਮੱਥਾ ਟੇਕਿਆ ਅਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਪੂਜਾ ਕੀਤੀ।
ਇਸ ਮੌਕੇ ਪਵਨ ਬਾਂਸਲ ਨੇ ਕਿਹਾ ਕਿ ਨਵਰਾਤਰੀ ਦੇ ਪਵਿੱਤਰ ਦਿਨ ਚੱਲ ਰਹੇ ਹਨ ਅਤੇ ਅਜਿਹੇ ਵਿੱਚ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਮਨ ਅੰਦਰਲੀ ਖੁਸ਼ੀ ਮਹਿਸੂਸ ਕਰ ਰਿਹਾ ਹੈ।
