GMADA ਵਿੱਚ N.O.C. ਸੰਬੰਧੀ ਅਤੇ ਸਿੰਗਲ ਵਿੰਡੋ ਸੰਬੰਧੀ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ MPCA ਦਾ ਵਫਦ MP ਨੂੰ ਮਿਲਿਆ
ਮੋਹਾਲੀ : ਮੋਹਾਲੀ ਪ੍ਰਾਪਰਟੀ ਕੰਨਸਲਟੈਂਟਸ ਵੈਲਫੇਅਰ ਐਸੋਸੀਏਸ਼ਨ (ਰਜਿ.) ਅਤੇ ਖਰੜ ਡੀਲਰ ਐਸੋਸੀਏਸ਼ਨ ਦਾ ਵਫ਼ਦ ਐਸੋਸੀਏਸ਼ਨ ਦੇ ਪ੍ਰਧਾਨ ਏ.ਕੇ. ਪਵਾਰ ਦੀ ਪ੍ਰਧਾਨਗੀ ਹੇਠ ਆਨੰਦਪੁਰ ਸਾਹਿਬ ਹਲੱਕੇ ਦੇ ਮੈਂਬਰ ਪਾਰਲੀਮੈਂਟ ਸ. ਮਾਲਵਿੰਦਰ ਸਿੰਘ ਕੰਗ ਨੂੰ ਮਿਲਿਆ।
ਇਸ ਮੀਟਿੰਗ ਦੌਰਾਨ ਉਹਨਾਂ ਨੂੰ ਲੋਕਸਭਾ ਚੌਣਾਂ ਵਿੱਚ ਜਿੱਤ ਦੀਆਂ ਵਧਾਈਆਂ ਦਿੱਤੀਆਂ ਅਤੇ ਉਪਰੰਤ ਗਮਾਡਾ ਵਿੱਚ N.O.C. ਸੰਬੰਧੀ ਅਤੇ ਸਿੰਗਲ ਵਿੰਡੋ ਸੰਬੰਧੀ ਦਰਪੇਸ਼ ਸਮੱਸਿਆਵਾਂ ਬਾਰੇ ਜਾਨੂੰ ਕਰਵਾਇਆ।
ਸਾਡੀ ਐਸੋਸੀਏਸ਼ਨ ਵੱਲੋਂ ਪਬਲਿਕ ਹਿੱਤ ਲਈ ਰੱਖੇ ਗਏ ਮੁੱਦਿਆਂ ਉੱਤੇ ਭਰੋਸਾ ਪ੍ਰਗਟਾਉਂਦਿਆਂ ਐਮ.ਪੀ. ਸਾਬ ਵੱਲੋਂ ਜਲੱਦੀ ਹੀ ਇਹਨਾਂ ਸਮੱਸਿਆਵਾਂ ਦਾ ਹੱਲ ਕਰਵਾਉਣ ਦਾ ਵਿਸ਼ਵਾਸ ਦਵਾਇਆ।
ਇਸ ਮਹੱਤਵਪੂਰਨ ਮੀਟਿੰਗ ਵਿੱਚ ਐਸੋਸੀਏਸ਼ਨ ਵੱਲੋਂ ਭੁਪਿੰਦਰ ਸਿੰਘ ਸਬਰਵਾਲ (ਚੇਅਰਮੈਨ) ਅਮਨਦੀਪ ਸਿੰਘ ਗੁਲਾਟੀ (ਜਰਨਲ ਸਕੱਤਰ), ਪਲਵਿੰਦਰ ਸਿੰਘ (ਸੀ. ਮੀਤ ਪ੍ਰਧਾਨ), ਹਰਦੀਪ ਸਿੰਘ (ਖਜਾਨਚੀ), ਅਮਨਦੀਪ ਸਿੰਘ, ਯੋਗੇਸ਼ ਅਗਰਵਾਲ, ਸੰਦੀਪ ਸਿੰਘ, ਦਲਜੀਤ ਸਿੰਘ ਅਤੇ ਖਰੜ ਡੀਲਰ ਐਸੋਸੀਏਸ਼ਨ ਵੱਲੋਂ ਹਰਮਨ ਸਿੰਘ ਅਤੇ ਦੀਪਿੰਦਰ ਸਿੰਘ ਭੋਲ਼ਾ ਜੀ ਮੌਜੂਦ ਸਨ।