Chandigarh : Panjab University: Monkey skeleton found in drinking water tank of Arts Block 1
ਵਿਦਿਆਰਥੀ ਜਥੇਬੰਦੀ USO (ਯੂਨੀਵਰਸਿਟੀ ਸਟੂਡੈਂਟ ਆਰਗੇਨਾਈਜੇਸ਼ਨ) ਅਤੇ ਟੀਮ NSUI ਈਵਨਿੰਗ ਵੱਲੋਂ ਅੱਜ ਪੰਜਾਬ ਯੂਨੀਵਰਸਿਟੀ (Panjab University) ਵਿੱਚ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੀ ਸਫਾਈ ਦਾ ਜਾਇਜ਼ਾ ਲਿਆ ਗਿਆ ਤਾਂ ਆਰਟਸ ਬਲਾਕ 1 ਦੀ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਵਿੱਚੋਂ ਮਰੇ ਹੋਏ ਬਾਂਦਰਾਂ ਦੀਆਂ ਹੱਡੀਆਂ ਅਤੇ ਪਿੰਜਰ ਮਿਲੇ, ਜਿਸ ’ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਯੂਐਸਓ (U.S.O) ਦੇ ਪ੍ਰਧਾਨ ਅਰਸ਼ਦੀਪ ਅਤੇ ਸਮੁੱਚੀ ਟੀਮ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ 2 ਦਿਨ ਦਾ ਸਮਾਂ ਦਿੱਤਾ ਹੈ। ਜੇਕਰ ਸਫ਼ਾਈ ਦੇ ਪੁਖਤਾ ਪ੍ਰਬੰਧ ਨਾ ਕੀਤੇ ਗਏ ਤਾਂ ਡੀ.ਐਸ.ਡਬਲਿਊ (DSW) ਦਫ਼ਤਰ ਦੀ ਘੇਰਾਬੰਦੀ ਕੀਤੀ ਜਾਵੇਗੀ।
USO ਦੇ ਕਾਰਕੁੰਨ
ਆਰਟ ਬਲਾਕ 1 ਪਾਣੀ ਦੀ ਟੈਂਕੀ ਦਾ ਦ੍ਰਿਸ਼