Anil Mashi ਅਨਿਲ ਮਸੀਹ ਵੱਲੋਂ ਸੁਪਰੀਮ ਕੋਰਟ ਤੋਂ ਬਿਨਾਂ ਸ਼ਰਤ ਮੁਆਫੀ ਮੰਗਣਾ ਲੋਕਤੰਤਰ ਦੇ ਕਤਲ ਦਾ ਸਬੂਤ ਹੈ, ਇਸ ਦੀ ਜ਼ਿੰਮੇਵਾਰੀ ਭਾਜਪਾ ਕਦੋਂ ਲਵੇਗੀ? : ਪਵਨ ਬਾਂਸਲ
Lok Sabha Election 2024: BJP ਚੋਣਾਂ ‘ਚ ਧਾਂਦਲੀ ਦੇ ਮਾਮਲੇ ‘ਚ Chandigarh Mayor election ਚੰਡੀਗੜ੍ਹ ਦੇ ਮੇਅਰ ਚੋਣ ਅਧਿਕਾਰੀ ਅਨਿਲ ਮਸੀਹ ਨੇ ਸੁਪਰੀਮ ਕੋਰਟ ਤੋਂ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ, ਜਿਸ ‘ਤੇ ਸ਼ਹਿਰ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ congress ਕਾਂਗਰਸੀ ਆਗੂ ਪਵਨ ਬਾਂਸਲ ਨੇ ਕਿਹਾ ਕਿ ਆਖਰਕਾਰ ਸੱਚ ਦੀ ਜਿੱਤ ਹੁੰਦੀ ਹੈ ਅਤੇ ਇਸ ਮਾਮਲੇ ‘ਚ ਵੀ ਅਜਿਹਾ ਹੀ ਹੋਇਆ ਹੈ।
BJP ਦੀ ਇਸ ਸਾਜ਼ਿਸ਼ ਦਾ ਅਦਾਲਤ ‘ਚ ਪਹਿਲਾਂ ਹੀ ਪਰਦਾਫਾਸ਼ ਹੋ ਚੁੱਕਾ ਸੀ ਪਰ ਲੋਕਤੰਤਰ ਦਾ ਕਤਲ ਕਰਕੇ ਭਾਜਪਾ ਨੂੰ ਜਿੱਤ ਦਿਵਾਉਣ ਵਾਲੇ ਅਨਿਲ ਮਸੀਹ ਨੇ ਮੁਆਫੀ ਮੰਗ ਕੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਜਿੱਤਣ ਲਈ ਕਿਸੇ ਵੀ ਪੱਧਰ ਤੱਕ ਝੁਕ ਸਕਦੀ ਹੈ।
Pawan Bansal (ਪਵਨ ਬਾਂਸਲ) ਨੇ ਕਿਹਾ ਕਿ ਭਾਜਪਾ ਦੱਸੇ ਕਿ ਅਨਿਲ ਮਸੀਹ ਦੀ ਮੁਆਫ਼ੀ ਦਾ ਕੀ ਅਰਥ ਲਿਆ ਜਾਵੇ। ਅਨਿਲ ਮਸੀਹ ,(Anil Mashi) ਹੀ ਨਹੀਂ ਭਾਜਪਾ ਨੂੰ ਵੀ ਪੂਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਕਿਉਂਕਿ ਅਨਿਲ ਮਸੀਹ ਨੂੰ ਸਿਰਫ਼ ਬਲੀ ਦਾ ਬੱਕਰਾ ਬਣਾਇਆ ਗਿਆ ਸੀ, ਜਦਕਿ ਅਜਿਹੀ ਸਾਜ਼ਿਸ਼ ਰਚਣ ਵਾਲੇ ਲੋਕ ਭਾਜਪਾ ਦੇ ਆਗੂ ਹਨ।