Follow us

14/06/2024 1:01 am

Search
Close this search box.
Home » News In Punjabi » ਚੰਡੀਗੜ੍ਹ » ਕੇਜਰੀਵਾਲ ਨੇ ਬੀਜੇਪੀ ‘ਤੇ ਪੰਜਾਬ ਦੀ ‘ਆਪ’ ਸਰਕਾਰ ਨੂੰ ਡੇਗਣ ਦਾ ਦੋਸ਼ ਲਗਾਇਆ, ਕਿਹਾ- ਸਾਡੇ ਵਿਧਾਇਕਾਂ ਨੂੰ ਲਾਲਚ ਦਿੱਤਾ ਗਿਆ

ਕੇਜਰੀਵਾਲ ਨੇ ਬੀਜੇਪੀ ‘ਤੇ ਪੰਜਾਬ ਦੀ ‘ਆਪ’ ਸਰਕਾਰ ਨੂੰ ਡੇਗਣ ਦਾ ਦੋਸ਼ ਲਗਾਇਆ, ਕਿਹਾ- ਸਾਡੇ ਵਿਧਾਇਕਾਂ ਨੂੰ ਲਾਲਚ ਦਿੱਤਾ ਗਿਆ

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕ ਸਭਾ ਮੁਹਿੰਮ ‘ਸੰਸਦ ਚ ਵੀ ਭਗਵੰਤ ਮਾਨ, ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ’ ਸ਼ੁਰੂ ਕੀਤੀ

ਚੰਡੀਗੜ੍ਹ:

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਲੋਕ ਸਭਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਸ ਮੁਹਿੰਮ ਨੂ ਸੰਸਦ ਵਿੱਚ ਵੀ ਭਗਵੰਤ ਮਾਨ, ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ ਦਾ ਨਾਂ ਦਿੱਤਾ ਗਿਆ ਹੈ।

ਸੋਮਵਾਰ ਨੂੰ ਮੋਹਾਲੀ ‘ਚ ਕਰਵਾਏ ਗਏ ਇਕ ਸਮਾਗਮ ਵਿੱਚ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ। ਪ੍ਰੋਗਰਾਮ ਵਿੱਚ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ, ਜਨਰਲ ਸਕੱਤਰ ਹਰਚੰਦ ਸਿੰਘ ਬਰਸਾਤ, ‘ਆਪ’ ਸਰਕਾਰ ਦੇ ਸਾਰੇ ਮੰਤਰੀ ਅਤੇ ਵਿਧਾਇਕ ਹਾਜ਼ਰ ਸਨ। ਸਮਾਗਮ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ‘ਆਪ’ ਦੇ ਹਜ਼ਾਰਾਂ ਵਰਕਰਾਂ ਤੇ ਹੋਰ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।

ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਸੂਬੇ ਦੀਆਂ ਸਾਰੀਆਂ 13 ਸੀਟਾਂ ‘ਤੇ ਜਿੱਤ ਦਿਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਸੂਬੇ ਦੇ ਸਾਰੇ ਸੰਸਦ ਮੈਂਬਰ ਸਾਡੇ ਹੋਣਗੇ ਤਾਂ ਕੇਂਦਰ ਸਰਕਾਰ ਪੰਜਾਬ ਦੇ ਫੰਡ ਨਹੀਂ ਰੋਕ ਸਕੇਗੀ | ਮਾਨ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਅਤੇ ਰਾਜਪਾਲ ਨਾਲ ਲੜ ਰਿਹਾਂ ਹਾਂ। ਜੇਕਰ 13 ਸਾਂਸਦ ਜਿੱਤ ਜਾਂਦੇ ਹਨ ਤਾਂ ਸਾਡੇ ਹੱਥ ਅਤੇ ਹੌਂਸਲੇ ਮਜ਼ਬੂਤ ਹੋਣਗੇ।ਮਾਨ ਨੇ ਅਰਵਿੰਦ ਕੇਜਰੀਵਾਲ ਨੂੰ ਭਰੋਸਾ ਦਿੱਤਾ ਕਿ ਅਸੀਂ 13 ਵਿੱਚੋਂ 13 ਸੀਟਾਂ ਜਿੱਤ ਕੇ ਤੁਹਾਡੀ ਝੋਲੀ ਵਿੱਚ ਪਾਵਾਂਗੇ। ਉਨ੍ਹਾਂ ਕਿਹਾ ਕਿ 2014 ਵਿੱਚ ਜਦੋਂ ਆਮ ਆਦਮੀ ਪਾਰਟੀ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਸੀ ਤਾਂ ਪੰਜਾਬ ਵਿੱਚੋਂ ਹੀ ਪਾਰਟੀ ਦੇ ਸਿਰਫ਼ ਚਾਰ ਸੰਸਦ ਮੈਂਬਰ ਜਿੱਤ ਕੇ ਲੋਕ ਸਭਾ ਵਿੱਚ ਪੁੱਜੇ ਸਨ।

ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਤਰੱਕੀ ਲਈ ਦਿਨ-ਰਾਤ ਕੰਮ ਕਰ ਰਹੇ ਹਾਂ। 16 ਮਾਰਚ 2022 ਤੋਂ ਸਰਕਾਰ ਬਣਨ ਤੋਂ ਬਾਅਦ ਇੱਕ ਵੀ ਦਿਨ ਅਜਿਹਾ ਨਹੀਂ ਲੰਘਿਆ ਕਿ ਅਸੀਂ ਲੋਕਾਂ ਕੋਲ ਨਾ ਗਏ ਹੋਵੇ।ਅਸੀਂ ਇੱਕ ਥਰਮਲ ਪਲਾਂਟ ਖਰੀਦਿਆ। ਆਪਣੀ ਕੋਲ ਖਾਣ ਚਲਾਈ। 42000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ। ਬਿਜਲੀ ਮੁਫਤ ਕੀਤੀ। ਸਕੂਲ ਆਫ਼ ਐਮੀਨੈਂਸ ਅਤੇ ਮੁਹੱਲਾ ਕਲੀਨਿਕ ਬਣਾਏ। ਬਜ਼ੁਰਗਾਂ ਲਈ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ। ਸ਼ਹੀਦਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦਿੱਤੇ ਜਾ ਰਹੇ ਹਨ। ਅਗਨੀਵੀਰ ਸੈਨਿਕ, ਜਿਨ੍ਹਾਂ ਨੂੰ ਕੇਂਦਰ ਸਰਕਾਰ ਵੀ ਸ਼ਹੀਦ ਨਹੀਂ ਮੰਨਦੀ, ਅਸੀਂ ਉਨ੍ਹਾਂ ਦੇ ਸ਼ਹੀਦ ਪਰਿਵਾਰਾਂ ਨੂੰ 1 ਕਰੋੜ ਰੁਪਏ ਵੀ ਦੇ ਰਹੇ ਹਾਂ। ਇਸ ਤੋਂ ਇਲਾਵਾ ਆਮ ਲੋਕਾਂ ਅਤੇ ਕਾਰੋਬਾਰੀਆਂ ਦੀ ਸਹੂਲਤ ਲਈ ਐਨ.ਓ.ਸੀ. ਦੀ ਸ਼ਰਤ ਖਤਮ ਕੀਤੀ।ਮਾਨ ਨੇ ਭਾਜਪਾ ਅਤੇ ਕੇਂਦਰ ਸਰਕਾਰ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਭਾਜਪਾ ਜਾਣਦੀ ਹੈ ਕਿ ਉਹ ਪੰਜਾਬ ਵਿੱਚ ਜਿੱਤ ਨਹੀਂ ਸਕਦੀ ਇਸ ਲਈ ਉਹ ਪੰਜਾਬ ਤੋਂ ਨਫ਼ਰਤ ਕਰਦੀ ਹੈ। ਉਹ ਨਹੀਂ ਚਾਹੁੰਦੇ ਕਿ ਪੰਜਾਬ ਤਰੱਕੀ ਕਰੇ। ਉਹ ਰਾਜਪਾਲ ਰਾਹੀਂ ਸਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੇਂਦਰ ਸਰਕਾਰ ਨੇ ਪੰਜਾਬ ਦੇ 8500 ਕਰੋੜ ਰੁਪਏ ਦੇ ਫੰਡ ਰੋਕ ਲਏ ਹਨ। ਸਾਢੇ ਪੰਜ ਹਜ਼ਾਰ ਕਰੋੜ ਰੁਪਏ ਸਿਰਫ਼ ਆਰਡੀਐਫ ਦੇ ਹਨ, ਜਿਸ ਪੈਸੇ ਨਾਲ ਮੰਡੀਆਂ ਅਤੇ ਉਨ੍ਹਾਂ ਨਾਲ ਜੁੜੀਆਂ ਸੜਕਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ।ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਗਲਤੀ ਕਾਰਨ ਹੀ ਇਹ ਪੈਸਾ ਰੁਕਿਆ ਹੋਇਆ ਹੈ। ਪਿਛਲੀ ਵਾਰ ਜਦੋਂ ਆਰਡੀਐਫ ਦਾ ਪੈਸਾ ਆਇਆ ਤਾਂ ਉਨ੍ਹਾਂ ਨੇ ਮੰਡੀਆਂ ਅਤੇ ਸੜਕਾਂ ਬਣਾਉਣ ਲਈ ਇਸ ਦੀ ਵਰਤੋਂ ਨਹੀਂ ਕੀਤੀ। ਇਸ ਪੈਸੇ ਨਾਲ ਉਨਾਂ ਨੇ ਕਰਜ਼ੇ ਦੀਆਂ ਕਿਸ਼ਤਾਂ ਅਦਾ ਕੀਤੀਆਂ। ਇਸੇ ਲਈ ਕੇਂਦਰ ਨੇ ਪੈਸਾ ਰੋਕ ਲਿਆ ਅਤੇ ਕਿਹਾ ਕਿ ਫੰਡਾਂ ਦੀ ਦੁਰਵਰਤੋਂ ਹੋ ਰਹੀ ਹੈ।

ਅਸੀਂ ਇਸ ਸਬੰਧੀ ਪ੍ਰਸਤਾਵ ਪਾਸ ਕੀਤਾ ਹੈ ਕਿ ਇਹ ਪੈਸਾ ਸਿਰਫ਼ ਮੰਡੀਆਂ ਵਿੱਚ ਹੀ ਵਰਤਿਆ ਜਾਵੇਗਾ ਅਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਨਾਲ ਸਬੰਧਤ ਕੰਮਾਂ ਵਿੱਚ ਹੀ ਵਰਤਿਆ ਜਾਵੇਗਾ। ਫਿਰ ਵੀ ਕੇਂਦਰ ਸਰਕਾਰ ਫੰਡ ਜਾਰੀ ਨਹੀਂ ਕਰ ਰਹੀ। ਕੇਂਦਰ ਪੰਜਾਬ ਦੀਆਂ ਮੰਡੀਆਂ ਦੀ ਤੁਲਨਾ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਮੰਡੀਆਂ ਨਾਲ ਕਰ ਰਿਹਾ ਹੈ, ਜਦੋਂ ਕਿ 50-100 ਕਿਲੋਮੀਟਰ ‘ਤੇ ਮੰਡੀ ਹੈ, ਜਦਕਿ ਪੰਜਾਬ ‘ਚ 5 ਕਿਲੋਮੀਟਰ ‘ਤੇ ਮੰਡੀ ਹੈ। ਪੰਜਾਬ ਦੀ ਹਰ ਲਿੰਕ ਸੜਕ ਕਿਸੇ ਨਾ ਕਿਸੇ ਮੰਡੀ ਨੂੰ ਜਾਂਦੀ ਹੈ।

ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਅਕਾਲੀ ਆਗੂ ਪਰਮਿੰਦਰ ਸਿੰਘ ਢੀਡਸਾ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਇਹ ਲੋਕ ਪੰਜਾਬ ਅਤੇ ਪੰਥ ਨੂੰ ਬਚਾਉਣ ਲਈ ਇਕੱਠੇ ਨਹੀਂ ਹੋਏ ਹਨ। ਇਹ ਪਰਿਵਾਰ ਆਪਣੇ ਆਪ ਨੂੰ ਬਚਾਉਣ ਲਈ ਇਕੱਠੇ ਹੋਏ ਹਨ। ਹੁਣ ਪੰਜਾਬ ਦੇ ਲੋਕ ਉਨ੍ਹਾਂ ਨੂੰ ਕੋਈ ਅਹਿਮੀਅਤ ਨਹੀਂ ਦੇਣ ਵਾਲੇ ਹਨ। ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ‘ਤੇ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਸਿਰਫ ਕੁਰਸੀ ਅਤੇ ਪਰਿਵਾਰ ਲਈ ਹੈ। ਉਨ੍ਹਾਂ ਦਾ ਦੇਸ਼ ਅਤੇ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ- ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਤੁਹਾਨੂੰ ਆਪਣਾ ਮਾਲਕ ਮੰਨਦੇ ਹਾਂ, ਤੁਹਾਡਾ ਇਹਸਾਸ ਕਦੇ ਪੂਰੀ ਨਹੀਂ ਕਰ ਸਕਦੇਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ, ‘ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਤੁਹਾਨੂੰ ਮਾਲਕ ਮਣਦੇ ਹਾਂ। ਅਸੀਂ ਤੁਹਾਡਾ ਇਹਸਾਨ ਕਦੇ ਪੂਰਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਭਾਜਪਾ ਕਹਿੰਦੀ ਹੈ ਕਿ ਉਸ ਨੂੰ 370 ਸੀਟਾਂ ਮਿਲ ਰਹੀਆਂ ਹਨ। ਉਹ ਤੁਹਾਡੀ ਵੋਟ ਨਹੀਂ ਚਾਹੁੰਦੇ। ਪਰ ਮੈਨੂੰ ਤੁਹਾਡੀ ਵੋਟ ਚਾਹੀਦੀ ਹੈ। ਮੈਂ ਦਿੱਲੀ ਤੋਂ ਇੱਥੇ ਤੁਹਾਡੀ ਵੋਟ ਮੰਗਣ ਆਇਆ ਹਾਂ।

ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਪੰਜਾਬ ਵਿੱਚ ਹਰ ਪਾਸੇ ਨਕਾਰਾਤਮਕਤਾ ਸੀ। ਕਾਨੂੰਨ ਵਿਵਸਥਾ ਦੀ ਸਮੱਸਿਆ ਸੀ। ਮਹਿੰਗਾਈ ਬਹੁਤ ਸੀ। ਲੋਕਾਂ ਦੇ ਬਿਜਲੀ ਦੇ ਬਿੱਲ ਜ਼ਿਆਦਾ ਸਨ। ਅੱਠ-ਦਸ ਘੰਟੇ ਬਿਜਲੀ ਕੱਟ ਲੱਗਦੇ ਸਨ। ਕਿਸਾਨ ਅਤੇ ਵਪਾਰੀ ਦੁਖੀ ਸਨ। ਉਦਯੋਗਪਤੀ ਰਾਜ ਛੱਡ ਰਹੇ ਹਨ।

ਅੱਜ ਪੰਜਾਬ ਵਿੱਚ ਹਰ ਪਾਸੇ ਸਕਾਰਾਤਮਕਤਾ ਹੈ। ਵਪਾਰੀ ਅਤੇ ਉਦਯੋਗਪਤੀ ਵਾਪਸ ਆ ਰਹੇ ਹਨ। ਕਈ ਵੱਡੇ ਉਦਯੋਗਪਤੀ ਪੰਜਾਬ ਵਿੱਚ ਆਪਣੇ ਉਦਯੋਗ ਲਗਾਉਣਾ ਚਾਹੁੰਦੇ ਹਨ। ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਕੱਚੀਆਂ ਨੌਕਰੀਆਂ ਪੱਕੇ ਹੋ ਰਹੀਆਂ ਹਨ। ਹਰ ਰੋਜ਼ ਨਵੇਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਹਰ ਕੋਨੇ ਵਿੱਚ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਹਨ।

ਹੁਣ ਪੰਜਾਬ ਦੇ ਲੋਕਾਂ ਲਈ ਬਿਜਲੀ ਮੁਫਤ ਹੋ ਗਈ ਹੈ ਅਤੇ ਉਨ੍ਹਾਂ ਨੂੰ 24 ਘੰਟੇ ਬਿਜਲੀ ਮਿਲਣੀ ਸ਼ੁਰੂ ਹੋ ਗਈ ਹੈ। ਸ਼ਾਨਦਾਰ ਸਰਕਾਰੀ ਸਕੂਲ ਬਣਾਏ ਜਾ ਰਹੇ ਹਨ। ਲੋਕ ਨਹੀਂ ਮੰਨਦੇ ਕਿ ਅਜਿਹੇ ਸਰਕਾਰੀ ਸਕੂਲ ਹੋ ਸਕਦੇ ਹਨ। ਪਹਿਲਾਂ ਅਧਿਆਪਕ ਟੈਂਕੀ ’ਤੇ ਚੜ੍ਹੇ ਹੁੰਦੇ ਸਨ, ਹੁਣ ਪੱਕੇ ਹੋ ਗਏ ਹਨ ਅਤੇ ਆਪਣੇ ਸਕੂਲਾਂ ਵਿੱਚ ਪੜ੍ਹਾ ਰਹੇ ਹਨ। ਹੁਣ ਮੁਲਾਜ਼ਮ ਟੈਂਕੀ ’ਤੇ ਚੜ੍ਹਦੇ ਨਜ਼ਰ ਨਹੀੰ ਆਉਂਦੇ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ, ਸਾਡੇ ਸਾਰੇ ਮੰਤਰੀ ਅਤੇ ਵਿਧਾਇਕ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਅੱਜ ਪੰਜਾਬ ਵਿੱਚ ਹਰ ਕੋਈ ਇੱਕੋ ਗੱਲ ਆਖਦਾ ਹੈ ਕਿ ਅਸੀਂ 75 ਸਾਲਾਂ ਵਿੱਚ ਅਜਿਹੀ ਸਰਕਾਰ ਕਦੇ ਨਹੀਂ ਦੇਖੀ।ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 13 ਵਿੱਚੋਂ 13 ਸੀਟਾਂ ਭਗਵੰਤ ਮਾਨ ਨੂੰ ਦਿਓ। ਇਹ ਸਾਰੇ ਸੰਸਦ ਮੈਂਬਰ ਲੋਕ ਸਭਾ ਦੇ ਅੰਦਰ ਅਤੇ ਬਾਹਰ ਪੰਜਾਬ ਦੀ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਸਾਨੂੰ ਇਹ ਸੀਟ ਆਪਣੇ ਅਤੇ ਆਪਣੇ ਬੱਚਿਆਂ ਲਈ ਨਹੀਂ ਚਾਹੀਦੀ। ਸਾਡੀ ਸਰਕਾਰ ਇਹ ਸੀਟ ਆਪਣੇ ਲਈ ਨਹੀਂ ਚਾਹੁੰਦੀ। ਤੁਹਾਨੂੰ ਆਪਣੇ ਪਰਿਵਾਰ ਨੂੰ ਖੁਸ਼ ਕਰਨ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਇਸ ਸੀਟ ਦੀ ਲੋੜ ਹੈ।

ਕੇਜਰੀਵਾਲ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਪੰਜਾਬ ਦੇ 8000 ਕਰੋੜ ਰੁਪਏ ਰੋਕ ਲਏ ਸਨ ਤਾਂ ਇਹ ਸੰਸਦ ਮੈਂਬਰ ਕਿੱਥੇ ਸਨ? ਜਦੋਂ 26 ਜਨਵਰੀ ਨੂੰ ਪੰਜਾਬ ਦੀ ਝਾਕੀ ਰੋਕੀ ਗਈ ਸੀ, ਉਦੋਂ ਹੋਰ ਪਾਰਟੀਆਂ ਦੇ 12 ਸੰਸਦ ਮੈਂਬਰ ਕਿੱਥੇ ਸਨ? ਉਨ੍ਹਾਂ ਕਿਹਾ ਕਿ ਜਦੋਂ ਤੋਂ ਸੁਸ਼ੀਲ ਰਿੰਕੂ ਜਲੰਧਰ ਤੋਂ ਜਿੱਤਿਆ ਹੈ ਲੋਕ ਸਭਾ ਵਿੱਚ ਸਿਰਫ਼ ਉਨਾਂ ਦੀ ਹੀ ਆਵਾਜ਼ ਸੁਣਾਈ ਦਿੰਦੀ ਹੈ। ਬਾਕੀ ਬਾਰਾਂ ਨੂੰ ਕਦੇ ਪੰਜਾਬ ਲਈ ਲੜਦੇ ਨਹੀਂ ਦੇਖਿਆ ਗਿਆ।

ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ, ਰਾਜਪਾਲ ਅਤੇ ਭਾਜਪਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਡੀ ਸਰਕਾਰ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਅਸੀਂ ਜੋ ਵੀ ਕੰਮ ਕਰਦੇ ਹਾਂ। ਰਾਜਪਾਲ ਇਸ ਵਿੱਚ ਪੈਰ ਪਾ ਰਿਹਾ ਹੈ। ਪਰ ਭਗਵੰਤ ਮਾਨ ਕੇਂਦਰ ਸਰਕਾਰ ਅਤੇ ਭਾਜਪਾ ਨਾਲ ਇਕੱਲੇ ਲੜ ਰਹੇ ਹਨ।ਭਾਜਪਾ ਸਰਕਾਰ ਨੇ ਪੰਜਾਬ ਦੀ 26 ਜਨਵਰੀ ਦੀ ਝਾਕੀ ਨੂੰ ਰੱਦ ਕਰ ਦਿੱਤਾ ਹੈ। ਉਸ ਝਾਂਕੀ ਵਿੱਚ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ ਅਤੇ ਪੰਜਾਬ ਦੇ ਹੋਰ ਅਜ਼ਾਦੀ ਘੁਲਾਟੀਆਂ ਦੀਆਂ ਕਹਾਣੀਆਂ ਸਨ।ਕੇਜਰੀਵਾਲ ਨੇ ਭਾਜਪਾ ‘ਤੇ ਪੰਜਾਬ ‘ਚ ‘ਆਪ’ ਸਰਕਾਰ ਨੂੰ ਡੇਗਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਧਾਇਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਹੈ।

ਭਗਵੰਤ ਮਾਨ-ਕੇਜਰੀਵਾਲ ਨੇ ਸਰਕਾਰ ਦੇ ਪਿਛਲੇ 2 ਸਾਲਾਂ ਦੇ ਕੰਮਾਂ ਦਾ ਪੋਸਟਰ ਜਾਰੀ ਕੀਤਾ, ਕਿਹਾ- ਅਸੀਂ ਕੰਮ ਕੀਤਾ, ਕੰਮ ਦੇ ਆਧਾਰ ‘ਤੇ ਵੋਟਾਂ ਮੰਗ ਰਹੇ ਹਾਂ


ਸਿੱਖਿਆ

– ਸ਼ਾਨਦਾਰ ਸਕੂਲ ਆਫ਼ ਐਮੀਨੈਂਸ ਬਣਾਏ

-12700 ਕੱਚੇ ਅਧਿਆਪਕ ਪੱਕੇ ਕੀਤੇ

-ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਸਿੰਗਾਪੁਰ ਸਿਖਲਾਈ


ਸਿਹਤ

-800 ਤੋਂ ਵੱਧ ਆਮ ਆਦਮੀ ਕਲੀਨਿਕ ਖੋਲ੍ਹੇ

– 550 ਕਰੋੜ ਰੁਪਏ ਨਾਲ ਸਰਕਾਰੀ ਹਸਪਤਾਲਾਂ ਦਾ ਨਵੀਨੀਕਰਨ


ਮੁਫ਼ਤ ਬਿਜਲੀ

– ਹਰ ਘਰ ਨੂੰ 600 ਯੂਨਿਟ ਬਿਜਲੀ ਮੁਫਤ

-90 ਫੀਸਦੀ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ

-ਕਿਸਾਨਾਂ ਲਈ ਖੇਤੀ ਲਈ ਵਧੇਰੇ ਬਿਜਲੀ


ਰੁਜ਼ਗਾਰ ਅਤੇ ਨਿਵੇਸ਼

– 40, 000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ

-3 ਲੱਖ ਤੋਂ ਵੱਧ ਨੌਜਵਾਨਾਂ ਲਈ ਨਿੱਜੀ ਨੌਕਰੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ

-50000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼


ਸ਼ਹੀਦਾਂ ਦਾ ਸਨਮਾਨ

– ਹਰ ਸ਼ਹੀਦ ਸੈਨਿਕ ਦੇ ਪਰਿਵਾਰ ਲਈ 1 ਕਰੋੜ

-ਜ਼ਖਮੀ ਸੈਨਿਕਾਂ ਲਈ ਸਹਾਇਤਾ ਰਾਸ਼ੀ ਵਿੱਚ ਦੁੱਗਣਾ ਵਾਧਾ

– ਸ਼ਹੀਦ ਕਿਸਾਨ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ


ਫਸਲ ਵਿਭਿੰਨਤਾ

– ਮੂੰਗੀ ‘ਤੇ 7225 ਰੁਪਏ ਦਾ ਘੱਟੋ-ਘੱਟ ਸਮਰਥਨ ਮੁੱਲ

– ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਦੀ ਮਦਦ

-ਕਣਕ ਦੀ ਬਿਜਾਈ ਲਈ ਮਸ਼ੀਨਾਂ, ਰੋਟਾਵੇਟਰ ਅਤੇ ਹੈਪੀ ਸੀਡਰ ‘ਤੇ ਸਬਸਿਡੀ


ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ

-ਸ੍ਰੀ ਹਜ਼ੂਰ ਸਾਹਿਬ, ਸ੍ਰੀ ਪਟਨਾ ਸਾਹਿਬ, ਮਾਤਾ ਵੈਸ਼ਨੋ ਦੇਵੀ, ਸਾਲਾਸਰ ਧਾਮ, ਮਾਤਾ ਚਿੰਤਪੁਰਨੀ ਅਤੇ ਹੋਰ ਤੀਰਥ ਅਸਥਾਨਾਂ ਦੀ ਮੁਫ਼ਤ ਯਾਤਰਾ

-ਏਸੀ ਬੱਸਾਂ ਅਤੇ ਏਸੀ ਗੱਡੀਆਂ, ਏਸੀ ਧਰਮਸ਼ਾਲਾਵਾਂ ਵਿੱਚ ਰਿਹਾਇਸ਼ ਦਾ ਪ੍ਰਬੰਧ


ਆਸਾਨ ਸੁਵਿਧਾਵਾਂ

-ਹਰ ਤਰ੍ਹਾਂ ਦੀਆਂ ਰਜਿਸਟਰੀਆਂ ਲਈ NOC ਦੀ ਸ਼ਰਤ ਖਤਮ ਕਰ ਦਿੱਤੀ ਗਈ

‘ਆਪ’ ਸਰਕਾਰ ਅਧੀਨ ਹਰ ਪਿੰਡ ‘ਚ ਸਰਕਾਰੀ ਅਧਿਕਾਰੀਆਂ ਦੇ ਕੈਂਪ


ਰਾਸ਼ਨ ਕਾਰਡ

-10 ਲੱਖ ਤੋਂ ਵੱਧ ਰਾਸ਼ਨ ਕਾਰਡ ਬਹਾਲ ਕੀਤੇ

– ਮੁਫ਼ਤ ਰਾਸ਼ਨ ਦੀ ਡੋਰ-ਟੂ-ਡੋਰ ਡਿਲੀਵਰੀ

-ਪੰਜਾਬ ਦੇ ਹਰ ਘਰ ਲਈ ਲਾਭ ਯਕੀਨੀ ਬਣਾਇਆ


ਰੋਡ ਸੇਫਟੀ ਫੋਰਸ

-144 ਹਾਈ-ਟੈਕ ਵਾਹਨਾਂ ਨਾਲ ਸੂਬੇ ਦੀ ਹਰ ਸੜਕ ਦੀ ਨਿਗਰਾਨੀ

– ਕਰਮਚਾਰੀਆਂ ਲਈ ਵਿਸ਼ੇਸ਼ ਸਿਖਲਾਈ

-ਸੜਕ ਹਾਦਸਿਆਂ ਦੇ ਪੀੜਤਾਂ ਲਈ ਵਰਦਾਨ

dawn punjab
Author: dawn punjab

Leave a Comment

RELATED LATEST NEWS