Follow us

24/05/2024 5:51 pm

Search
Close this search box.
Home » News In Punjabi » ਚੰਡੀਗੜ੍ਹ » ਇਸਲਾਮ ਅਲੀ ਨੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਵਜੋਂ ਅਹੁਦੇ ਦਾ ਕਾਰਜ ਭਾਰ ਸੰਭਾਲਿਆ

ਇਸਲਾਮ ਅਲੀ ਨੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਵਜੋਂ ਅਹੁਦੇ ਦਾ ਕਾਰਜ ਭਾਰ ਸੰਭਾਲਿਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ :

ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਨਿਯੁਕਤ ਕੀਤੇ ਮੈਂਬਰ, ਇਸਲਾਮ ਅਲੀ ਨੇ ਇਥੇ ਕਮਿਸ਼ਨ ਦੇ ਦਫਤਰ ਵਿਖੇ ਆਪਣੇ ਅਹੁਦੇ ਦਾ ਕਾਰਜ ਭਾਰ ਸੰਭਾਲਿਆ।  

ਇਸ ਮੌਕੇ ਇਸਲਾਮ ਅਲੀ ਨੇ ਇਸ ਜ਼ਿੰਮੇਵਾਰੀ ਲਈ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਇਸ ਮੌਕੇ ਵਧਾਈ ਦੇਣ ਵਾਲਿਆਂ ਵਿੱਚ
ਸ. ਹਰਚੰਦ ਸਿੰਘ ਬਰਸਟ ਚੇਅਰਮੈਨ ਮੰਡੀ ਬੋਰਡ, ਅਬਦੁਲ ਬਾਰੀ ਸਲਮਾਨੀ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਚੈਅਰਮੈਨ, ਵਿੱਕੀ ਘਨੌਰ ਵਾਈਸ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਸੁਖਵਿੰਦਰ ਕੌਰ ਚੇਅਰਮੈਨ ਮਾਰਕੀਟ ਕਮੇਟੀ, ਕੇਵਲ ਸਿੰਘ ਜਾਗੋਵਾਲ ਚੇਅਰਮੈਨ ਇੰਪਰੂਵਮੈਂਟ ਟਰਸਟ ਮਲੇਰਕੋਟਲਾ,ਅੰਨੂ ਬਬਰ ਮੁਹਾਲੀ, ਸਕੱਤਰ ਆਮ ਆਦਮੀ ਪਾਰਟੀ ਘੱਟ ਗਿਣਤੀਆਂ ਵਿੰਗ ਪੰਜਾਬ ਅਬਦੁਲ ਕਾਦਰ, ਸਕੱਤਰ ਹਾਸੀਮ ਸੂਫ਼ੀ, ਪੰਜਾਬ ਇੰਡਸਟਰੀਜ਼ ਕਾਰਪੋਰੇਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਪਰਵੀਨ ਛਾਬੜਾ , ਰੋਪੜ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ,ਨਿਸਾਰ ਮਹੁੰਮਦ, ਸਿਕੰਦਰ ਸਿੰਘ ਬਨੂੰੜ, ਕਸ਼ਮੀਰ ਕੌਰ ਮੁਹਾਲੀ,ਸਰਪੰਚ ਨਲਾਸ ਰਸਾਲ ਗਿਰ, ਸਲੀਮ ਖਾਨ ਨਾਭਾ ,ਸ਼ਿਵ ਕੁਮਾਰ ਭੂਰਾ ਰਾਜਪੁਰਾ, ਲਾਡੀ ਸ਼ਾਮਦੂ , ਰਜਿੰਦਰ ਕੁਮਾਰ ਧੀਮਾਨ ਗੱਜੂ ਖੇੜਾ, ਗੁਰਮੀਤ ਸਿੰਘ,ਅਨੈਤ ਅਲੀ ਪਟਿਆਲਾ,ਪਿੰਕੀ ਰਾਣੀ ਗੱਜੂ ਖੇੜਾ, ਅਮਰੀਕ ਸਿੰਘ ਸਿੰਘ ਫਰੀਦਪੁਰ ਗੁਜਰਾਂ, ਹਰਵਿੰਦਰ ਸਿੰਘ  ਵਿਨੈ ਅਤੇ ਵੱਡੀ ਗਿਣਤੀ ਪਾਰਟੀ ਆਗੂ ਤੇ ਵਰਕਰ ਸ਼ਾਮਲ ਸਨ।

dawn punjab
Author: dawn punjab

Leave a Comment

RELATED LATEST NEWS