ਐਸ.ਏ.ਐਸ.ਨਗਰ :
ਅੰਤਰ ਜ਼ਿਲ੍ਹਾ ਪ੍ਰਾਈਮਰੀ ਖੇਡਾਂ (ਲੜਕੇ/ਲੜਕੀਆਂ) 20 ਨਵੰਬਰ ਤੋਂ 22 ਨਵੰਬਰ ਤੱਕ ਸਰਕਾਰੀ ਮਲਟੀਪਰਪਜ਼ ਸਟੇਡੀਅਮ, ਸੈਕਟਰ 78, ਮੋਹਾਲੀ ਵਿਖੇ ਹੋ ਰਹੀਆਂ ਹਨ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਅਸ਼ਵਨੀ ਕੁਮਾਰ ਦੱਤਾ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ 23 ਜ਼ਿਲ੍ਹਿਆ ਦੇ ਲੜਕੇ/ਲੜਕੀਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਲਗਪਗ 1100 ਖਿਡਾਰੀ ਭਾਗ ਲੈ ਰਹੇ ਹਨ।