ਪ੍ਰਬੰਧਕਾਂ ਵੱਲੋਂ ਤਿਉਹਾਰਾਂ ਨੂੰ ਮਨਾਉਣ ਲਈ ਸਬੰਧਤ ਉਪ ਮੰਡਲ ਮੈਜਸਿਟ੍ਰੇਟ ਤੋਂ ਪ੍ਰਵਾਨਗੀ ਪ੍ਰਾਪਤ ਕਰਨੀ ਜਰੂਰੀ : ਜਿਲ੍ਹਾ ਮੈਜਿਸਟ੍ਰੇਟ
ਐਸ.ਏ.ਐਸ ਨਗਰ :
ਜਿਲ੍ਹਾ ਮੈਜਿਸਟ੍ਰੇਟ ਐਸ.ਏ ਐਸ ਨਗਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਹਸਪਤਾਲਾਂ,ਨਰਸਿੰਗ ਹੋਮ, ਪ੍ਰਾਇਮਰੀ ਅਤੇ ਜ਼ਿਲ੍ਹਾ ਹੈਲਥ ਕੇਅਰ ਸੈਂਟਰ ,ਵਿਦਿਅਕ ਅਦਾਰੇ, ਅਦਾਲਤਾਂ ਸਾਇਲੈਂਸ ਜ਼ੋਨ ਘੋਸ਼ਿਤ,
ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ । ਜਾਰੀ ਹੁਕਮਾਂ ਅਨੁਸਾਰ 12 ਨਵੰਬਰ, ਦੀਵਾਲੀ ਵਾਲੇ ਦਿਨ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਂਣ ਦੀ ਪ੍ਰਵਾਨਗੀ ਹੋਵੇਗੀ।
ਇਸੇ ਤਰ੍ਹਾਂ 27 ਨਵੰਬਰ, ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਸ਼ਾਮ ਨੂੰ 9 ਵਜੇ ਤੋਂ 10 ਵਜੇ ਤੱਕ ਪਟਾਖੇ ਚਲਾਉਣ ਦੀ ਮਨਜੂਰੀ ਹੋਵੇਗੀ। ਇਸ ਤੋਂ ਇਲਾਵਾ ਕ੍ਰਿਸਮਿਸ ਅਤੇ ਨਵੇਂ ਸਾਲ ਦੌਰਾਨ ਰਾਤ 11:55 ਤੋਂ ਸਵੇਰ 12:30 ਤੱਕ ਪਟਾਖੇ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ।
ਇਹ ਹੁਕਮ ਅੱਜ ਤੋਂ 1 ਜਨਵਰੀ 2024 ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੇ। ਜਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਆਸ਼ਿਕਾ ਜੈਨ ਦੁਆਰਾ ਜਾਰੀ ਹੁਕਮਾਂ ਅਨੁਸਾਰ ਪ੍ਰਬੰਧਕਾਂ ਵੱਲੋਂ ਤਿਉਹਾਰਾਂ ਨੂੰ ਸਮੂਹਿਕ ਤੌਰ ਤੇ ਮਨਾਉਣ ਲਈ ਸਬੰਧਤ ਉਪ ਮੰਡਲ ਮੈਜਸਿਟ੍ਰੇਟ ਤੋਂ ਪ੍ਰਵਾਨਗੀ ਪ੍ਰਾਪਤ ਕਰਨੀ ਜਰੂਰੀ ਹੋਵੇਗੀ। ਇਨ੍ਹਾਂ ਦਿਨਾਂ ਦੌਰਾਨ ਮਿਥੀ ਮਿਤੀ ਅਤੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਵੀ ਵਿਅਕਤੀ ਚਾਇਨੀਜ਼ ਫਾਇਰ ਕਰੈਕਰਜ਼, ਪਟਾਖਿਆ ਦੀ ਵਿਕਰੀ ਅਤੇ ਵਰਤੋਂ ਨਹੀ ਕਰੇਗਾ ।
ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਆਦੇਸ਼ ਦਿੱਤੇ ਕਿ ਪਟਾਖਿਆ ਨੂੰ ਵੇਚਣ ਵਾਲੇ ਸਥਾਨਾਂ ਨੂੰ ਨੋ-ਸਮੋਕਿੰਗ ਜ਼ੋਨ ਘੋਸ਼ਿਤ ਕੀਤਾ ਜਾਦਾ ਹੈ। ਨਗਰ ਨਿਗਮ, ਨਗਰ ਕੌਸਲ ਨੂੰ ਇਨ੍ਹਾਂ ਸਥਾਨਾਂ ਤੇ ਨੋ-ਸਮੋਕਿੰਗ ਜ਼ੋਨ ਦੇ ਸਾਈਨ ਬੋਰਡ ਲਾਉਣ ਦੀ ਹਦਾਇਤ ਕੀਤੀ ਗਈ ਹੈ। ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਸਥਿਤ ਸਰਕਾਰੀ,ਪ੍ਰਾਈਵੇਟ ਹਸਪਤਾਲਾਂ,ਨਰਸਿੰਗ ਹੋਮ, ਪ੍ਰਾਇਮਰੀ ਅਤੇ ਜ਼ਿਲ੍ਹਾ ਹੈਲਥ ਕੇਅਰ ਸੈਂਟਰ ,ਵਿਦਿਅਕ ਅਦਾਰੇ, ਅਦਾਲਤਾਂ ਨੂੰ ਸਾਇਲੈਂਸ ਜ਼ੋਨ ਘੋਸ਼ਿਤ ਕੀਤਾ ਗਿਆ ਹੈ।
ਇਨ੍ਹਾਂ ਦੇ 100 ਮੀਟਰ ਦੇ ਏਰੀਏ ਵਿੱਚ ਪਟਾਖੇ ਚਲਾਉਂਣ ਤੇ ਪੂਰਨ ਤੌਰ ਤੇ ਪਾਬੰਦੀ ਹੋਵਗੀ। ਹੁਕਮਾਂ ਮੁਤਾਬਿਕ ਪਟਾਖਿਆ ਦੀ ਵੇਚ ਸਬੰਧੀ ਜਲਣਸ਼ੀਲ ਵੈਲਿਡ ਲਾਇਸੰਸ ਹੋਣਾ ਜਰੂਰੀ ਹੈ। ਪਟਾਕਿਆਂ ਦੀ ਵਿਕਰੀ ਜਿਲ੍ਹੇ ਵਿੱਚ ਕੇਵਲ ਨਿਰਧਾਰਤ ਕੀਤੇ ਗਏ ਸਥਾਨਾਂ ਤੇ ਹੀ ਕੀਤੀ ਜਾਵੇਗੀ ।