Follow us

29/11/2023 11:52 am

Download Our App

Home » News in Hindi » मनोरंजन » ‘ਗੁੰਮਸ਼ੁਦਾ ਔਰਤ’ ਨੇ ਪੇਸ਼ ਕੀਤਾ ਪੜ੍ਹੇ-ਲਿਖੇ ਲੋਕਾਂ ਦਾ ਗਿਆਨ-ਵਿਹੂਣਾ ਸੱਚ : ਗੁਰਸ਼ਰਨ ਸਿੰਘ ਨਾਟ ਉਤਸਵ

‘ਗੁੰਮਸ਼ੁਦਾ ਔਰਤ’ ਨੇ ਪੇਸ਼ ਕੀਤਾ ਪੜ੍ਹੇ-ਲਿਖੇ ਲੋਕਾਂ ਦਾ ਗਿਆਨ-ਵਿਹੂਣਾ ਸੱਚ : ਗੁਰਸ਼ਰਨ ਸਿੰਘ ਨਾਟ ਉਤਸਵ

ਚੰਡੀਗੜ੍ਹ : ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਆਯੋਜਿਤ ਹੋਣ ਵਾਲੇ ਪੰਜ ਦਿਨਾ ‘ਗੁਰਸ਼ਰਨ ਸਿੰਘ ਨਾਟ ਉਤਸਵ’ ਦੂਜੇ ਦਿਨ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਅਨੀਤਾ ਸ਼ਬਦੀਸ਼ ਨੇ ‘ਗੁੰਮਸ਼ੁਦਾ ਔਰਤ’ ਕੀਤਾ, ਜਿਸਦੀ ਸਕ੍ਰਿਪਟ ਸ਼ਬਦੀਸ਼ ਨੇ ਤਿਆਰ ਕੀਤੀ ਹੈ ਤੇ ਇਸ ਸੋਲੋ ਨਾਟਕ ਨੂੰ ਅਨੀਤਾ ਸ਼ਬਦੀਸ਼ ਨੇ ਮੰਚ ’ਤੇ ਸਾਕਾਰ ਕੀਤਾ। ਉਹ ਇਸ ਨਾਟਕ ਦੇ ਨਿਰਦੇਸ਼ਕ ਵੀ ਸਨ।


ਇਹ ਨਾਟਕ ਸਮਾਜੀ ਜੀਵਨ ’ਚ ਗੁੰਮਸ਼ੁਦਾ ਜੂਨ ਹੰਢਾ ਰਹੇ ਲੋਕਾਂ ਦੀ ਗਾਥਾ ਹੈ। ਇਹ ਲੋਕ ਸੋਚਦੇ ਤਾਂ ਇਹੀ ਹਨ ਕਿ ਅਸਾਂ ਪੜ੍ਹ-ਲਿਖ ਕੇ ਆਪਾ ਲੱਭ ਲਿਆ ਹੈ, ਪਰ ਉਨ੍ਹਾਂ ਨੂੰ ਇਲਮ ਤੱਕ ਨਹੀਂ ਹੈ ਕਿ ਉਹ ਤਾਂ ਗਵਾਚ ਹੋਏ ਘੁੰਮ ਰਹੇ ਹਨ। ਇਸ ਨਾਟਕ ਦੀ ਕਹਾਣੀ ਘਰੇਲੂ ਨੌਕਰਾਣੀ ਦੇ ਨਜ਼ਰੀਏ ਤੋਂ ਦਰਸਾਈ ਗਈ ਹੈ, ਜੋ ਇੱਕ ਪੜ੍ਹੀ-ਲਿਖੀ ਔਰਤ ਦੀ ਦਿੱਤੀ ਮੱਤ ਮੁਤਾਬਕ ਡਾਇਰੀ ਲਿਖ ਰਹੀ ਹੈ।

ਉਹ ਹਰ ਰੋਜ਼ ਪੂਰੇ ਦਿਨ ਦਾ ਹਾਲ-ਹਵਾਲ ਲਿਖਦੀ-ਲਿਖਦੀ ਦਿਲ ਦਾ ਹਾਲ ਵੀ ਲਿਖਣ ਲੱਗ ਪੈਂਦੀ ਹੈ। ਨਾਟਕ ਦੀ ਕਹਾਣੀ ਉਸ ਗਵਾਚੀ ਹੋਈ ਡਾਇਰੀ ਦੁਆਲੇ ਘੁੰਮਦੀ ਹੈ, ਜਿਸ ਵਿੱਚ ਉਸਨੇ ਸੂਝਵਾਨ ਸਮਾਜ ਦਾ ਅੰਦਰਲਾ ਖੋਲ ਵਿਖਾ ਦਿੱਤਾ ਹੈ। ਇਸ ਵਿੱਚ ਉਸਦੇ ਦੋ ਮਾਲਕ ਵੀ ਸ਼ਾਮਲ ਹਨ, ਜਿਨ੍ਹਾਂ ਨੇ ਹਮੇਸ਼ਾ ਉਸਨੂੰ ਉਤਸ਼ਾਹਤ ਕੀਤਾ ਹੈ। ਉਹਦੇ ਮਾਲਕ ਪਤੀ-ਪਤਨੀ ਹਨ ਜਾਂ ਨਹੀਂ, ਇਹ ਰਹੱਸ ਅੰਤ ਤੱਕ ਕਾਇਮ ਰਹਿੰਦਾ ਹੈ।, ਉਹ ਦੋਵੇਂ ਪਹਿਲਾਂ ਵੱਖੋ-ਵੱਖਰੇ ਘਰ ਵਿੱਚ ਰਹਿੰਦੇ ਸਨ। ਫ਼ਿਰ ਉਹ ਇੱਕੋ ਘਰ ਵਿੱਚ ਰਹਿਣ ਲੱਗੇ ਸਨ ਤੇ ਉਨ੍ਹਾਂ ਘਰੇਲੂ ਨੌਕਰਾਣੀ ਨੂੰ ਪੱਕੇ ਤੌਰ ’ਤੇ ਆਪਣੇ ਕੋਲ ਰੱਖ ਲਿਆ ਸੀ।


ਜਦੋਂ ਸ਼ਹਿਰ ਵਿੱਚ ਇੱਕ ਇਕੱਲੀ ਰਹਿੰਦੀ ਬਜ਼ੁਰਗ ਔਰਤ ਦਾ ਕਤਲ ਹੋ ਗਿਆ ਤਾਂ ਉਹ ਉਸ ਘਰ ਦੀ ਨੌਕਰਾਣੀ ਦੀ ਗ੍ਰਿਫ਼ਤਾਰੀ ਕਾਰਨ ਪਰੇਸ਼ਾਨ ਹੈ, ਪਰ ਉਸਦੀ ਮਾਲਕਣ ਨੂੰ ਘਰੇਲੂ ਨੌਕਰਾਣੀ ’ਤੇ ਸ਼ੱਕ ਹੈ। ਉਹ ਘਰੇਲੂ ਨੌਕਰਾਣੀ, ਜਿਸਨੇ ਇਸਮਤ ਚੁਗਤਾਈ ਦਾ ਜੀਵਨ ਪੜ੍ਹ ਲਿਆ ਸੀ, ਇਸ ਤਰ੍ਹਾਂ ਦੇ ਸ਼ੱਕੀ ਰਵੱਈਏ ਤੋਂ ਖਿਝ ਕੇ ਬਾਗ਼ੀ ਹੋ ਜਾਂਦੀ ਹੈ। ਉਹ ਕੰਮ ਛੱਡ ਕੇ ਝੁੱਗੀ ਵਿੱਚ ਵਾਪਸ ਆ ਜਾਂਦੀ ਹੈ, ਜਿੱਥੇ ਬਾਪ ਦਵਾਈ ਖੁਣੋਂ ਮਰ ਚੁੱਕਾ ਹੈ; ਭਰਾ ਨਸ਼ੇੜੀ ਹੈ ਤੇ ਭੈਣ ਪਤੀ ਦੀ ਕੁੱਟ-ਮਾਰ ਸਹਿ ਵੀ ਦਿਨਕਟੀ ਕਰ ਰਹੀ ਹੈ।

ਉਹਦੀ ਇਮਾਨਦਾਰੀ ਤੇ ਸੂਝ ਦਾ ਸਫ਼ਰ, ਜੋ ਮਾਂ ਨੂੰ ਪਹਿਲੇ ਦਿਨੋ ਪਸੰਦ ਨਹੀਂ ਸੀ, ਉਸਦਾ ਗਿਲਾ ਡਾਇਰੀ ਗਵਾਚਣ ਨਾਲ ਹੋਰ ਪਰੇਸ਼ਾਨ ਕਰ ਜਾਂਦਾ ਹੈ। ਬੇਸ਼ੱਕ ਬਜ਼ੁਰਗ ਔਰਤ ਦੇ ਕਤਲ ਦੀ ਸਚਾਈ ਜ਼ਾਹਰ ਹੋਣ ’ਤੇ ਉਸਨੂੰ ਵਾਪਸ ਲਿਜਾਣ ਆਉਂਦੀ ਹੈ, ਪਰ ਉਹ ਉਸਦਾ ਕਹਿਣਾ ਹੈ; ਤੁਰੇ ਹੋਏ ਕਦਮ ਪਿਛਾਂਹ ਨਹੀਂ ਜਾ ਸਕਦੇ।


ਇਸ ਤਰ੍ਹਾਂ ਨਾਟਕ ਗਿਆਨਵਾਨ ਲੋਕਾਂ ਦੇ ਗਿਆਨ-ਵਿਹੂਣੇ ਹੋਣ ’ਤੇ ਕਟਾਖਸ਼ ਕਰਦਾ ਹੈ; ਅਤੇ ਦੱਸਦਾ ਹੈ ਕਿ ਕਿਤਾਬਾਂ ਨੂੰ ਪੜ੍ਹਨ ਹੀ ਨਹੀਂ ਹੈ, ਉਨ੍ਹਾਂ ਦੇ ਗਿਆਨ ’ਤੇ ਅਮਲ ਕਰਨਾ ਹੈ।


ਅਨੀਤਾ ਸ਼ਬਦੀਸ਼ ਨੇ ਨੌਕਰਾਣੀ ਤੇ ਇਸਮਤ ਚੁਗਤਾਈ ਤੋਂ ਇਲਾਵਾ ਹੋਰ ਕਿਰਦਾਰਾਂ ਨੂੰ ਮੰਚ ’ਤੇ ਸਾਕਾਰ ਕੀਤਾ। ਸ਼ਬਦੀਸ਼ ਨੇ ਇਸ ਸੋਲੋ ਨਾਟਕ ਲਈ ਇਸਮਤ ਚੁਗਤਾਈ ਦੀ ਸਵੈ-ਜੀਵਨੀ ਦੇ ਕਾਂਡ ਦਾ ਸੰਪਾਦਤ ਰੂਪ ਪੇਸ਼ ਕੀਤਾ ਹੈ ਤੇ ਹਿੰਦੀ ਲੇਖਕ ਕ੍ਰਿਸ਼ਨ ਬਲਦੇਵ ਵੈਦ ਦੀਆਂ ਰਚਨਾਵਾਂ ਵੀ ਇਸਤੇਮਾਲ ਵੀ ਕੀਤੀਆਂ ਹਨ। ਇਸ ਨਾਟਕ ਦਾ ਸੈੱਟ ਲੱਖਾ ਲਹਿਰੀ ਨੇ ਡਿਜ਼ਾਇਨ ਕੀਤਾ ਹੈ।

dawn punjab
Author: dawn punjab

Leave a Comment

RELATED LATEST NEWS