Follow us

24/07/2024 5:05 am

Search
Close this search box.
Home » News In Punjabi » ਸੰਸਾਰ » 11 ਲੋੜਵੰਦ ਬੱਚੀਆਂ ਦੇ ਆਨੰਦ ਕਾਰਜ ਅਤੇ ਇੱਕ ਬੱਚੀ ਦਾ ਹੋਇਆ ਨਿਕਾਹ

11 ਲੋੜਵੰਦ ਬੱਚੀਆਂ ਦੇ ਆਨੰਦ ਕਾਰਜ ਅਤੇ ਇੱਕ ਬੱਚੀ ਦਾ ਹੋਇਆ ਨਿਕਾਹ

ਮੋਹਾਲੀ : ਵਿਧਾਇਕ ਕੁਲਵੰਤ ਸਿੰਘ ਦੀ ਸਰਪ੍ਰਸਤੀ ਹੇਠ ਮੋਹਾਲੀ ਡਿਵੈਲਪਮੈਂਟ ਅਤੇ ਵੈਲਫੇਅਰ ਐਸੋਸੀਏਸ਼ਨ (ਰਜਿ.) ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮੁਹਾਲੀ ਦੀ ਤਰਫੋਂ ਸਟੇਟ ਐਵਾਰਡੀ ਅਤੇ ਐਸੋਸੀਏਸ਼ਨ ਦੇ ਪ੍ਰਧਾਨ- ਫੂਲਰਾਜ ਸਿੰਘ ਦੀ ਅਗਵਾਈ ਹੇਠ ਲੋੜਵੰਦ ਬੇਟੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਗਏ।


ਸੈਕਟਰ 91 -91 ਸਥਿਤ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਵਿਖੇ 11 ਲੋੜਵੰਦ ਬੱਚੀਆਂ ਦੇ ਆਨੰਦ ਕਾਰਜ , ਜਦਕਿ ਸੰਸਥਾ ਦੀ ਤਰਫੋਂ ਇੱਕ ਜੋੜੇ ਦਾ ਨਿਕਾਹ ਨੂੰ ਲੈ ਕੇ ਸਾਰੀਆਂ ਰਸਮਾਂ ਸਿਰੇ ਚਾੜੀਆਂ ਗਈਆਂ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਹਨਾਂ 12 ਲੋੜਵੰਦ ਬੱਚਿਆਂ ਦੇ ਵਿੱਚੋਂ ਇੱਕ ਲੜਕੀ ਅਜਿਹੀ ਸੀ, ਜਿਸ ਦੇ ਮਾਤਾ’- ਪਿਤਾ ਦੋਵੇਂ ਹੀ ਇਸ ਦੁਨੀਆਂ ਵਿੱਚ ਨਹੀਂ ਅਤੇ ਇੱਕ ਲੜਕਾ ਤੇ ਇੱਕ ਹੋਰ ਲੜਕੀ ਦੇ ਪਿਤਾ ਵੀ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹਨ, ਮੋਹਾਲੀ ਡਿਵੈਲਪਮੈਂਟ ਐਂਡ ਅਤੇ ਵੈਲਫੇਅਰ ਐਸੋਸੀਏਸ਼ਨ (ਰਜਿ.) ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮੋਹਾਲੀ ਦੇ ਸਮੂਹ ਅਹੁਦੇਦਾਰ ਅਤੇ ਵਰਕਰਾਂ ਨੇ ਸਮੂਹਿਕ ਜੋੜਿਆਂ ਦੇ ਆਨੰਦ ਕਾਰਜ ਤੋਂ ਪਹਿਲਾਂ ਮਿਲਣੀ ਦੇ ਦੌਰਾਨ ਪੂਰੇ ਉਤਸ਼ਾਹ ਦੇ ਨਾਲ ਬਰਾਤ ਦਾ ਭਰਵਾਂ ਸਵਾਗਤ ਕੀਤਾ, ਇਸ ਮੌਕੇ ਤੇ 12 ਸਮੂਹਿਕ ਜੋੜਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਉਚੇਚੇ ਤੌਰ ਤੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਲੰਮਾ ਸਮਾਂ ਵਿਆਹ ਸਮਾਗਮ ਦੇ ਵਿੱਚ ਹਾਜ਼ਰੀ ਭਰੀ,

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਐਸੋਸੀਏਸ਼ਨ -ਸਟੇਟ ਅਵਾਰਡੀ ਅਤੇ ਸਾਬਕਾ ਕੌਂਸਲਰ -ਫੂਲਰਾਜ ਸਿੰਘ ਦੀ ਅਗਵਾਈ ਹੇਠ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਨਾਲ- ਨਾਲ ਲੋੜਵੰਦ ਬੱਚਿਆਂ ਦੇ ਸਮੂਹਿਕ ਵਿਆਹ ਸਮਾਗਮਾਂ ਦਾ ਆਯੋਜਨ ਕਰਦੀ ਆ ਰਹੀ ਹੈ ਅਤੇ ਅੱਜ ਦੇ ਸਮਾਗਮ ਵਿੱਚ ਜਿਸ ਤਰ੍ਹਾਂ ਦੋਵੇਂ ਹੀ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਪੂਰੇ ਉਤਸ਼ਾਹ ਨਾਲ ਵਿਆਹ ਸਮਾਗਮਾਂ ਨੂੰ ਸਿਰੇ ਚਾੜਿਆ ਜਾ ਰਿਹਾ ਹੈ, ਇਹ ਕਾਬਲੇ ਤਾਰੀਫ ਹੈ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਨਾਲ ਸਮਾਜ ਵਿੱਚ ਕੰਮ ਕਰ ਰਹੀਆਂ ਹੋਰਨਾਂ ਸੰਸਥਾਵਾਂ ਨੂੰ ਵੀ ਪ੍ਰੇਰਨਾ ਮਿਲੇਗੀ ਅਤੇ ਉਹ ਵੀ ਅਜਿਹੇ ਪ੍ਰੋਗਰਾਮ ਕਰਾਉਣ ਵੱਲ ਧਿਆਨ ਦੇਵੇਗੀ।


ਵਿਧਾਇਕ ਕੁਲਵੰਤ ਸਿੰਘ ਨੇ ਦੋਹਰਾਇਆ ਕਿ ਇਹ ਸਭ ਕੁਝ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਮੋਹਾਲੀ ਸਮੇਤ ਪੰਜਾਬ ਭਰ ਦੇ ਵਿੱਚ ਸਾਜਗਾਰ ਮਾਹੌਲ ਕੀਤਾ ਜਾ ਚੁੱਕਾ, ਇਸ ਵਿਆਹ ਸਮਾਗਮ ਦੇ ਦੌਰਾਨ ਜ਼ਿਲਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਪਰਸਨ- ਇੰਜੀਨੀਅਰ ਪ੍ਰਭਜੋਤ ਕੌਰ, ਕੌਂਸਲਰ- ਰਮਨਪ੍ਰੀਤ ਕੌਰ ਕੁੰਬੜਾ, ਅਵਤਾਰ ਸਿੰਘ ਮੌਲੀ -ਸਾਬਕਾ ਸਰਪੰਚ, ਸਾਬਕਾ ਕੌਂਸਲਰ ਆਰ.ਪੀ ਸ਼ਰਮਾ, ਹਰਵਿੰਦਰ ਕੌਰ- ਮਿਊਸਪਲ ਕੌਂਸਲਰ, ਜੇ.ਐਲ.ਪੀ.ਐਲ.- ਡਾਇਰੈਕਟਰ- ਡਾਕਟਰ ਸਤਿੰਦਰ ਸਿੰਘ ਭਵਰਾ, ਕੁਲਦੀਪ ਸਿੰਘ ਸਮਾਣਾ, ਡੀ.ਐਸ.ਪੀ- ਹਰਸਿਮਰਤ ਸਿੰਘ ਬੱਲ, ਸਾਬਕਾ ਕੌਂਸਲਰ -ਹਰਪਾਲ ਸਿੰਘ- ਚੰਨਾ, ਗੁਰਮੁਖ ਸਿੰਘ- ਸੋਹਲ, ਪਰਮਜੀਤ ਸਿੰਘ ਕਾਹਲੋ , ਰਬਾਬ ਮਿਊਜਿਕ ਪ੍ਰੋਡਕਸ਼ਨ ਤੋਂ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਸ਼ਰਮਾ ਸੰਭਾਲਕੀ, ਤਰਲੋਚਨ ਸਿੰਘ ਮਟੌਰ, ਬਲਰਾਜ ਸਿੰਘ, ਜਸਵੀਰ ਕੌਰ ਅਤਲੀ- ਸਾਬਕਾ ਕੌਂਸਲਰ, ਚਰਨਜੀਤ ਕੌਰ- ਪੁਡਾ ਇੰਪਲਾਈਜ਼ ਯੂਨੀਅਨ, ਸਤਿੰਦਰ ਕੌਰ, ਬਲਜੀਤ ਸਿੰਘ -ਪ੍ਰਧਾਨ ਮੋਹਾਲੀ ਇੰਡਸਟਰੀ ਐਸੋਸੀਏਸ਼ਨ, ਹਰਮੇਸ਼ ਸਿੰਘ ਕੁੰਬੜਾ,ਗੱਬਰ ਮੌਲੀ, ਭੁਪਿੰਦਰ ਭਿੰਦਾ- ਪ੍ਰਧਾਨ ਸ਼ਹੀਦ ਭਗਤ ਸਿੰਘ ਕਲੱਬ, ਨਵਜੋਤ ਕੌਰ, ਬਲਰਾਜ ਗਿੱਲ, ਮਾਸਟਰ ਸੁਖੀ, ਗੁਰਮੀਤ ਸਿੰਘ, ਪ੍ਰਸਿੱਧ ਰੰਗ ਕਰਮੀ- ਜਰਨੈਲ ਘੁਮਾਣ,ਨਿਹਾਲ ਸਿੰਘ, ਮਨਜੀਤ ਸਿੰਘ, ਸੰਤੋਖ ਸਿੰਘ, ਬਲਰਾਜ ਸਿੰਘ, ਵੀ.ਪੀ ਸਿੰਘ, ਗੁਰਮੀਤ ਸਿੰਘ ਢੀਡਸਾ, ਅਤੇ ਵੱਡੀ ਗਿਣਤੀ ਦੇ ਵਿੱਚ ਮਾਈ ਭਾਗੋ ਇਸਤਰੀ ਸਤਸੰਗ ਸਭਾ ਦੀਆਂ ਮੈਂਬਰਾਂ ਮੈਂਬਰਾਂ ਨੂੰ ਵੀ ਹਾਜ਼ਰ ਸਨ

dawn punjab
Author: dawn punjab

Leave a Comment

RELATED LATEST NEWS