Follow us

26/02/2024 8:04 pm

Download Our App

Home » News In Punjabi » ਚੰਡੀਗੜ੍ਹ » ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਹਰ ਸਿਆਸੀ ਪਾਰਟੀ ਨੇ ਪੰਜਾਬ ਦਾ ਕੀਤਾ ਨੁਕਸਾਨ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਹਰ ਸਿਆਸੀ ਪਾਰਟੀ ਨੇ ਪੰਜਾਬ ਦਾ ਕੀਤਾ ਨੁਕਸਾਨ: ਸੁਖਬੀਰ ਬਾਦਲ

ਬ੍ਰਹਮਪੁਰਾ ਦੀ ਅਗਵਾਈ ਹੇਠ ‘ਪੰਜਾਬ ਬਚਾਓ ਯਾਤਰਾ’ ਲਈ ਖਡੂਰ ਸਾਹਿਬ ਵਿਖੇ ਠਾਠਾਂ ਮਾਰਦਾ ਇੱਕਠ ਹੋਇਆ

ਤਰਨ ਤਾਰਨ: ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਬਚਾਓ ਯਾਤਰਾ’ ਅੱਜ ਹਲਕਾ ਖਡੂਰ ਸਾਹਿਬ ਵਿਖੇ ਪੁੱਜੀ। ਖਡੂਰ ਸਾਹਿਬ ਵਿੱਚ ਸਵਾਗਤ ਬਹੁਤ ਹੀ ਨਿੱਘਾ ਅਤੇ ਉਤਸ਼ਾਹ ਭਰਪੂਰ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਉੱਤੇ ਖਡੂਰ ਸਾਹਿਬ ਦੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਜ਼ੋਰਦਾਰ ਸਵਾਗਤ ਕੀਤਾ।‌ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਖਡੂਰ ਸਾਹਿਬ ਦੇ ਸਮੁੱਚੇ ਵਿਧਾਨ ਸਭਾ ਹਲਕੇ ਨੇ ਯਾਤਰਾ ਦੇ ਸਵਾਗਤ ਲਈ ਸੜਕਾਂ ਅਤੇ ਇਲਾਕੇ ਨੂੰ ਪਾਰਟੀ ਦੇ ਝੰਡਿਆਂ ਅਤੇ ਇਸ਼ਤਿਹਾਰੀ ਬੋਰਡਾਂ ਨਾਲ ਸਜਾਇਆ। ਖਡੂਰ ਸਾਹਿਬ ਦੇ ਪਿੰਡ ਸੰਘੇ ਤੋਂ ਸ਼ੁਰੂ ਹੋਈ ‘ਪੰਜਾਬ ਬਚਾਓ ਯਾਤਰਾ’ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਦੀ ਹੁੰਦੀ ਹੋਈ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਤਮਸਤਕ ਹੁੰਦੇ ਹੋਏ ਯਾਤਰਾ ਸਮਾਪਤ ਹੋਈ, ਜਿੱਥੇ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਖਡੂਰ ਸਾਹਿਬ ਦੇ ਪਿੰਡ ਨੌਰੰਗਾਬਾਦ ਵਿਖੇ ਇੱਕ ਅਹਿਮ ਇਕੱਠ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਸ਼ਾਸਨ ‘ਤੇ ਚਿੰਤਾ ਜ਼ਾਹਰ ਕਰਦਿਆਂ ਇਸ ਯਾਤਰਾ ਦੇ ਇੱਕਠ ਨੂੰ ਸੰਬੋਧਨ ਕੀਤਾ। ਉਨ੍ਹਾਂ ਪੰਜਾਬ ਦੇ ਅਸਲ ਹਿੱਤਾਂ ਦੀ ਅਣਦੇਖੀ ਅਤੇ ‘ਆਪ’ ਲੀਡਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਿੱਜੀ ਏਜੰਡਿਆਂ ਦੀ ਪੈਰਵੀ ਕਰਨ ਨੂੰ ਉਜਾਗਰ ਕੀਤਾ। ਸ੍ਰ. ਬਾਦਲ ਨੇ ਮੌਜੂਦਾ ਪ੍ਰਸ਼ਾਸਨ ਅਧੀਨ ਜਨਤਕ ਫੰਡਾਂ ਦੀ ਦੁਰਵਰਤੋਂ ਅਤੇ ਵੱਖ-ਵੱਖ ਭਾਈਚਾਰਿਆਂ ਲਈ ਭਲਾਈ ਸਕੀਮਾਂ ਨੂੰ ਬੰਦ ਕਰਨ ਦੀ ਅਲੋਚਨਾਂ ਕੀਤੀ।

ਸ੍ਰ. ਬਿਕਰਮ ਸਿੰਘ ਮਜੀਠੀਆ ਨੇ ਜਨਤਕ ਸਹੂਲਤਾਂ ਅਤੇ ਪ੍ਰੋਗਰਾਮਾਂ ਦੀ ਨਿਘਾਰ ‘ਤੇ ਜ਼ੋਰ ਦਿੱਤਾ ਜੋ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਦੌਰਾਨ ਪ੍ਰਫੁੱਲਤ ਸਨ। ਉਨ੍ਹਾਂ ਨੌਜਵਾਨਾਂ ਲਈ ਲੋੜੀਂਦੀ ਸਹੂਲਤਾਂ ਅਤੇ ਖੇਡਾਂ ਦੇ ਮੌਕਿਆਂ ਦੇ ਖ਼ਤਮ ਹੋਣ ‘ਤੇ ਅਫ਼ਸੋਸ ਪ੍ਰਗਟ ਕੀਤਾ, ਮੌਜੂਦਾ ‘ਆਪ’ ਸ਼ਾਸਨ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੇ ਹੋਏ।

ਉਪਰੋਕਤ ਆਗੂਆਂ ਨੇ ਕਾਂਗਰਸ ‘ਤੇ 1984 ਦੇ ਸਿੱਖ ਕਤਲੇਆਮ ਨੂੰ ਅੰਜਾਮ ਦੇਣ ਦਾ ਦੋਸ਼ ਵੀ ਲਾਇਆ ਅਤੇ ਸਿੱਖ ਧਾਰਮਿਕ ਸਥਾਨਾਂ ਦੀ ਬੇਅਦਬੀ ‘ਤੇ ਦੁੱਖ ਪ੍ਰਗਟਾਇਆ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਹੋਈਆਂ ਵਿਕਾਸ ਪ੍ਰਾਪਤੀਆਂ ਨੂੰ ਦੁਹਰਾਇਆ ਅਤੇ ਮੌਜੂਦਾ ਪੰਜਾਬ ਸਰਕਾਰ ਵੱਲੋਂ ਹਲਕੇ ਦੀ ਭਲਾਈ ਨੂੰ ਅਣਗੌਲਿਆਂ ਕਰਨ ਦੀ ਆਲੋਚਨਾ ਕੀਤੀ।

ਸ੍ਰ. ਬ੍ਰਹਮਪੁਰਾ ਨੇ ਪੰਜਾਬ ਦੇ ਹਿੱਤਾਂ ਦੀ ਰਾਖ਼ੀ ਲਈ ਖ਼ੇਤਰੀ ਲੀਡਰਸ਼ਿਪ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਦੀ ਅਗਵਾਈ ਹੇਠ ‘ਪੰਜਾਬ ਬਚਾਓ ਯਾਤਰਾ’ ਲਈ ਸਮਰਥਨ ਅਤੇ ਖੁਲਕੇ ਪਿਆਰ ਦੇਣ ਲਈ ਸਮੂਹ ਆਮ ਲੋਕਾਂ ਸਮੇਤ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ, ਜਥੇਦਾਰ ਬਲਵਿੰਦਰ ਸਿੰਘ ਵੇਈਂ ਪੂਈਂ, ਗੁਰਬਚਨ ਸਿੰਘ ਕਰਮੂੰਵਾਲਾ, ਰਮਨਦੀਪ ਸਿੰਘ ਭਰੋਵਾਲ, ਗੁਰਸੇਵਕ ਸਿੰਘ ਸ਼ੇਖ ਜ਼ਿਲ੍ਹਾ ਪ੍ਰਧਾਨ, ਦਲਬੀਰ ਸਿੰਘ ਜਹਾਂਗੀਰ, ਸਰਪੰਚ ਭੁਪਿੰਦਰ ਸਿੰਘ ਭਿੰਦਾ ਫ਼ਤਿਹਾਬਾਦ, ਕੁਲਦੀਪ ਸਿੰਘ ਔਲਖ, ਗੁਰਨਾਮ ਸਿੰਘ ਭੂਰੇਗਿੱਲ, ਗੁਰਪ੍ਰੀਤ ਸਿੰਘ ਸਰਪੰਚ ਖਹਿਰਾ, ਬਖਸ਼ਿਸ਼ ਸਿੰਘ ਡਿਆਲ, ਸਤਨਾਮ ਸਿੰਘ ਚੋਹਲਾ, ਜਗਜੀਤ ਸਿੰਘ ਚੋਹਲਾ ਖੁਰਦ, ਪ੍ਰੇਮ ਸਿੰਘ ਗੋਇੰਦਵਾਲ, ਗਿਆਨ ਸਿੰਘ ਸ਼ਾਹਬਾਜ਼ਪੁਰ, ਓਐਸਡੀ ਦਮਨਜੀਤ ਸਿੰਘ, ਦਿਲਬਾਗ ਸਿੰਘ ਗੁਲਾਲੀਪੁਰ, ਰਣਜੀਤ ਸਿੰਘ ਰਾਣਾ ਮਮਣਕੇ, ਸੁਖਵਿੰਦਰ ਸਿੰਘ ਗੁਲਾਲੀਪੁਰ, ਸੁਰਜਨ ਸਿੰਘ ਕੁਹਾੜਕਾ, ਜਗਰੂਪ ਸਰਪੰਚ, ਸੁਲਮੇਲ ਸਿੰਘ ਵਾਂ, ਕੁਲਦੀਪ ਸਿੰਘ ਲਹੌਰੀਆ, ਬਾਬਾ ਇੰਦਰਜੀਤ ਸਿੰਘ ਖੱਖ, ਗੁਰਵਿੰਦਰ ਸਿੰਘ ਗਿੱਲ ਵੜੈਚ, ਗੁਰਮੀਤ ਸਿੰਘ ਡੀਸੀ ਬਾਕੀਪੁਰ, ਡੀਐਸਪੀ ਯਾਮਾਰਾਏ, ਸੁਲੱਖਣ ਸਿੰਘ ਭੈਲ, ਹਰਦੀਪ ਸਿੰਘ ਖੱਖ, ਸਤਨਾਮ ਸਿੰਘ ਕਰਮੂੰਵਾਲਾ, ਦਿਲਬਾਗ ਸਿੰਘ ਕਾਹਲਵਾਂ, ਕੇਵਲ ਪਹਿਲਵਾਨ, ਸੁਰਿੰਦਰ ਸਿੰਘ ਢੋਟੀ, ਮੱਖਣ ਸਿੰਘ ਢੋਟੀ, ਸੁਖਜਿੰਦਰ ਸਿੰਘ ਬਿੱਟੂ, ਕੁਲਦੀਪ ਸਿੰਘ ਯਾਮਾਰਾਏ, ਅਮਰੀਕ ਸਿੰਘ ਪੱਖੋਪੁਰ, ਚੇਅਰਮੈਨ ਬਲਦੇਵ ਸਿੰਘ ਪੰਡੋਰੀ ਗੋਲਾ, ਸੁਰਿੰਦਰ ਸਿੰਘ ਛਿੰਦਾ, ਪ੍ਰਿੰਸ, ਗੁਰਨਿਸ਼ਾਬੀਰ ਸਿੱਘ ਡਾਲੇਕੇ, ਜਸਵਿੰਦਰ ਸਿੰਘ ਨਵਾਂ ਪਿੰਡ ਡਾਲੇਕੇ, ਅੰਗਰੇਜ਼ ਸਿੰਘ ਵਲੀਪੁਰ, ਕੰਵਲਜੀਤ ਸਿੰਘ ਕੋਟ, ਪ੍ਰਧਾਨ ਰਤਨ ਸਿੰਘ, ਬਲਦੇਵ ਸਿੰਘ ਛੈਲਰ ਵਾਲੇ, ਜਗਤਾਰ ਸਿੰਘ ਧੁੰਦਾ, ਨਰਿੰਦਰ ਸਿੰਘ ਸ਼ਾਹ, ਸੁਖਜਿੰਦਰ ਸਿੰਘ ਲਾਡੀ, ਮੇਘ ਸਿੰਘ, ਨਛੱਤਰ ਸਿੰਘ ਖਹਿਰਾ, ਕਸ਼ਮੀਰ ਸਿੰਘ ਟਰਾਂਸਪੋਰਟਰ, ਸਰੂਪ ਸਿੰਘ ਸਰਪੰਚ, ਰਣਜੀਤ ਸਿੰਘ ਪੱਪੂ, ਡਿੰਪਲ ਨੰਬਰਦਾਰ, ਸ਼ਮਸ਼ੇਰ ਸਿੰਘ ਸੰਮਤੀ ਮੈਂਬਰ ਵੇਈਂ ਪੂਈਂ ਸਮੇਤ ਹੋਰ ਅਕਾਲੀ ਵਰਕਰ ਹਾਜ਼ਰ ਸਨ।

dawn punjab
Author: dawn punjab

Leave a Comment

RELATED LATEST NEWS

Top Headlines

BKU ਏਕਤਾ-ਉਗਰਾਹਾਂ ਵੱਲੋਂ 16 ਜ਼ਿਲ੍ਹਿਆਂ ਵਿੱਚ 44 ਥਾਂਵਾਂ ‘ਤੇ ਟਰੈਕਟਰ ਮਾਰਚ ਕਰਕੇ WTO ਦੇ ਪੁਤਲਾ ਫੂਕ ਮੁਜ਼ਾਹਰੇ

ਸ਼ੁਭਕਰਨ ਸਿੰਘ ਦੇ ਕਾਤਲਾਂ ‘ਤੇ ਕਤਲ ਦਾ ਕੇਸ ਦਰਜ ਕਰਨ ਦੀ ਕੀਤੀ ਮੰਗ ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸੰਯੁਕਤ

Live Cricket

Rashifal