Follow us

26/02/2024 8:54 pm

Download Our App

Home » News In Punjabi » ਚੰਡੀਗੜ੍ਹ » ਨਸ਼ਾ ਤਸਕਰੀ/ਪੀੜਤਾਂ ਦੀ ਰਿਪੋਰਟ ਵਟਸਐਪ ਨੰਬਰ 80541-00112 ਤੇ ਕੀਤੀ ਜਾਵੇ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ

ਨਸ਼ਾ ਤਸਕਰੀ/ਪੀੜਤਾਂ ਦੀ ਰਿਪੋਰਟ ਵਟਸਐਪ ਨੰਬਰ 80541-00112 ਤੇ ਕੀਤੀ ਜਾਵੇ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ

ਨਾਰਕੋ ਕੋਆਰਡੀਨੇਸ਼ਨ ਸੈਂਟਰ ਕਮੇਟੀ ਨੇ ਨਸ਼ਿਆਂ ਵਿਰੁੱਧ ਕਾਰਵਾਈ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਸਮੀਖਿਆ ਕਰਨ ਲਈ ਮੀਟਿੰਗ ਕੀਤੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ :


ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਸ਼ਾ ਤਸਕਰੀ/ਪੀੜਤਾਂ ਦੀ ਸੂਚਨਾ ਵਟਸਐਪ ਨੰਬਰ 80541-00112 ‘ਤੇ ਦੇਣ, ਜਿਸ ਦੀ  ਨਿਗਰਾਨੀ ਸੀਨੀਅਰ ਪੁਲਿਸ ਕਪਤਾਨ ਵੱਲੋਂ ਖੁਦ ਕੀਤੀ ਜਾ ਰਹੀ ਹੈ।
   

  ਨਾਰਕੋ ਕੋਆਰਡੀਨੇਸ਼ਨ ਸੈਂਟਰ ਮਕੈਨਿਜ਼ਮ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਸ਼ਿਆਮਕਰਨ ਤਿੜਕੇ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਧਾਰਾ 64-ਏ ਤਹਿਤ ਪੀੜਤਾਂ ਦਾ ਇਲਾਜ ਯਕੀਨੀ ਬਣਾਉਣ ਲਈ ਵਚਨਬੱਧ ਹੈ।
    

  ਉਨ੍ਹਾਂ ਕਿਹਾ ਕਿ ਨਾਰਕੋ ਕੋਆਰਡੀਨੇਸ਼ਨ ਸੈਂਟਰ ਮਕੈਨਿਜ਼ਮ ਦਾ ਉਦੇਸ਼ ਨਸ਼ਿਆਂ ਨੂੰ ਰੋਕਣ ਲਈ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਵਿਆਪਕ ਪੱਧਰ ‘ਤੇ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਪ੍ਰਗਤੀ ਅਤੇ ਰਣਨੀਤੀ ‘ਤੇ ਚਰਚਾ ਅਤੇ ਸਮੀਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ਅਤੇ ਪੀੜਤਾਂ ਦੀ ਜਾਣਕਾਰੀ ਦੇਣ ਲਈ ਉਪਰੋਕਤ ਹੈਲਪਲਾਈਨ ਸ਼ੁਰੂ ਕੀਤੀ ਹੈ। ਪੀੜਿਤਾਂ ਨੂੰ ਨਸ਼ੇ ਦੇ ਉਚਿਤ ਇਲਾਜ ਤੋਂ ਬਾਅਦ ਮੁੜ ਵਸੇਬੇ ਵਿੱਚ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਦੋ ਵੱਡੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ, ਇੱਕ 14 ਦਸੰਬਰ ਨੂੰ ਮੋਹਾਲੀ ਵਿਖੇ ਅਤੇ ਦੂਜਾ ਕੱਲ ਡੇਰਾਬੱਸੀ ਦੇ ਤ੍ਰਿਵੇਦੀ ਕੈਂਪ ਵਿੱਚ।
    

ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਆਦਤ ਪਾਉਣ ਵਾਲੀਆਂ ਮੈਡੀਕਲ ਦਵਾਈਆਂ ‘ਤੇ ਨਜ਼ਰ ਰੱਖਣ ਲਈ 80 ਦਵਾਈਆਂ ਦੇ ਸਟੋਰਾਂ ਦੀ ਜਾਂਚ ਕੀਤੀ ਗਈ ਹੈ। ਇਸੇ ਤਰ੍ਹਾਂ ਗੁਣਵੱਤਾ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਹੋਰ ਜਾਂਚਾਂ ਲਈ ਦਵਾਈਆਂ ਦੇ 113 ਸੈਂਪਲ ਲਏ ਗਏ ਹਨ।  ਇਸ ਤੋਂ ਇਲਾਵਾ ਡਰੱਗਜ਼ ਅਤੇ ਕਾਸਮੈਟਿਕਸ ਐਕਟ ਦੀ ਉਲੰਘਣਾ ਕਰਨ ਵਾਲੇ 07 ਲਾਇਸੰਸ ਮੁਅੱਤਲ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਅਦਾਲਤਾਂ ਵਿੱਚ 51 ਕੇਸ ਚਲਾਏ/ਦਾਇਰ ਕੀਤੇ ਜਾ ਰਹੇ ਹਨ। ਏ ਡੀ ਸੀ ਨੇ ਰਾਜ ਜੀ ਐਸ ਟੀ ਵਿਭਾਗ ਨੂੰ ਦਵਾਈਆਂ ਦੇ ਵੱਡੇ ਲੈਣ-ਦੇਣ ਤੋਂ ਇਲਾਵਾ ਵੱਡੀ ਮਾਤਰਾ ਅਤੇ ਸਪਲਾਈ ਦੀ ਵੱਡੀ ਬਿਲਿੰਗ ‘ਤੇ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ।
ਸਕੂਲ ਸਿੱਖਿਆ ਵਿਭਾਗ, ਯੁਵਕ ਸੇਵਾਵਾਂ ਅਤੇ ਨਹਿਰੂ ਯੁਵਾ ਕੇਂਦਰ ਦੇ ਅਧਿਕਾਰੀਆਂ ਨੂੰ ਉਨ੍ਹਾਂ ਵਿਦਿਆਰਥੀਆਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਕਿਹਾ ਤਾਂ ਜੋ ਕਿਸ਼ੋਰ ਉਮਰ ਦੇ ਨੌਜਵਾਨ ਨਸ਼ਿਆਂ ਦੇ ਖ਼ਤਰੇ ਦਾ ਸ਼ਿਕਾਰ ਬਣ ਸਕਦੇ ਹਨ, ਨੂੰ ਦੂਰ ਰੱਖਿਆ ਜਾ ਸਕੇ।  ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਜੰਗਲਾਤ ਵਿਭਾਗ ਨਾਲ ਤਾਲਮੇਲ ਕਰਕੇ ਪਿੰਡਾਂ ਵਿੱਚੋਂ ਝਾੜੀਆਂ ਵਰਗੇ ਲੁਕਵੇਂ ਸਥਾਨਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ ਨਸ਼ਿਆਂ ਲਈ ਸੁਰੱਖਿਅਤ ਥਾਵਾਂ ਬਣ ਸਕਦੀਆਂ ਹਨ।
ਪੁਲਿਸ ਅਧਿਕਾਰੀਆਂ ਨੂੰ ਕਿਸੇ ਵੀ ਸ਼ੱਕੀ ਪਦਾਰਥ ਦੀ ਢੋਆ-ਢੁਆਈ ਦੀ ਸੰਭਾਵਨਾ ਦੀ ਜਾਂਚ ਕਰਨ ਲਈ ਸਵਿਗੀ/ਜ਼ੋਮੈਟੋ ਦੁਆਰਾ ਇੱਕ ਸਥਾਨ ਤੋਂ ਦੂਜੀ ਥਾਂ ‘ਤੇ ਡਿਲੀਵਰ ਕੀਤੇ ਜਾਂਦੇ ਪਾਰਸਲਾਂ ਦੀ ਅਚਨਚੇਤੀ ਜਾਂਚ ਕਰਨ ਦੀ ਅਪੀਲ ਕੀਤੀ।


ਮੀਟਿੰਗ ਵਿੱਚ ਐਸ.ਪੀ.(ਟਰੈਫਿਕ ਅਤੇ ਇੰਡਸਟਰੀਜ਼) ਐਚ.ਐਸ.ਮਾਨ, ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਐਸ.ਡੀ.ਐਮ ਮੁਹਾਲੀ ਚੰਦਰਜੋਤੀ ਸਿੰਘ, ਤਹਿਸੀਲਦਾਰ ਖਰੜ ਜਸਵਿੰਦਰ ਸਿੰਘ, ਸਿਵਲ ਸਰਜਨ ਡਾ. ਮਹੇਸ਼ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰ ਪਾਲ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਅਤੇ ਹੋਰ ਵਿਭਾਗਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

dawn punjab
Author: dawn punjab

Leave a Comment

RELATED LATEST NEWS

Top Headlines

BKU ਏਕਤਾ-ਉਗਰਾਹਾਂ ਵੱਲੋਂ 16 ਜ਼ਿਲ੍ਹਿਆਂ ਵਿੱਚ 44 ਥਾਂਵਾਂ ‘ਤੇ ਟਰੈਕਟਰ ਮਾਰਚ ਕਰਕੇ WTO ਦੇ ਪੁਤਲਾ ਫੂਕ ਮੁਜ਼ਾਹਰੇ

ਸ਼ੁਭਕਰਨ ਸਿੰਘ ਦੇ ਕਾਤਲਾਂ ‘ਤੇ ਕਤਲ ਦਾ ਕੇਸ ਦਰਜ ਕਰਨ ਦੀ ਕੀਤੀ ਮੰਗ ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸੰਯੁਕਤ

Live Cricket

Rashifal