ਚੰਡੀਗੜ੍ਹ:
ਚੰਡੀਗੜ੍ਹ ਹਾਰਸ ਰਾਈਡਰਜ਼ ਸੋਸਾਇਟੀ ਵੱਲੋਂ ਕਰਵਾਏ ਗਏ ਸੀ.ਐਚ.ਆਰ.ਐਸ. ਘੋੜਸਵਾਰੀ ਸ਼ੋਅ ਕਰਵਾਇਆ ਗਿਆ ਜਿਸ ਵਿੱਚ ਦੋਵੇਂ ਦਿਨ ਸੀ.ਐਚ.ਆਰ.ਐਸ. ਦੇ ਰਾਈਡਰਸ (ਘੋੜਸਵਾਰਾਂ) ਦੀ ਝੰਡੀ ਰਹੀ ਅਤੇ ਹਰਸ਼ ਵਰਧਨ ਨੂੰ ਓਪਨ ਕੈਟੇਗਰੀ ਅਤੇ ਸੁਹਰਸ਼ ਭੂਯਾਨ ਨੂੰ ਜੂਨੀਅਰ/ਯੰਗ ਰਾਈਡਰ ਕੈਟੇਗਰੀ ਵਿੱਚ ਬੈਸਟ ਰਾਈਡਰ ਐਲਾਨਿਆ ਗਿਆ।
ਟ੍ਰਾਈਸਿਟੀ ਦੇ ਵੱਖ-ਵੱਖ ਸਕੂਲਾਂ ਜਿਵੇਂ ਕਿ ਸੇਂਟ ਜੌਨਸ, ਸੌਪਿਨਸ ਅਤੇ ਵਿਵੇਕ ਹਾਈ ਅਤੇ ਟ੍ਰਾਈਸਿਟੀ ਤੇ ਪੰਜਾਬ ਦੇ ਹੋਰ ਵੱਖ-ਵੱਖ ਰਾਈਡਿੰਗ ਸਕੂਲਾਂ ਜਿਵੇਂ ਕਿ ਤ੍ਰਿਵੈਣੀ ਰਾਈਡਿੰਗ ਸਕੂਲ ਅਤੇ ਹੋਰ ਰਾਈਡਿੰਗ ਕਲੱਬਾਂ ਦੇ ਰਾਈਡਰਾਂ (ਘੋੜਸਵਾਰਾਂ) ਨੇ ਹਿੱਸਾ ਲਿਆ।
ਘੋੜਸਵਾਰੀ ਸ਼ੋਅ ਵਿੱਚ ਸਿਕਸ ਬਾਰਸ ਦੇ ਨਤੀਜਿਆਂ ਵਿੱਚ ਹਰਸ਼ ਗਰੇਵਾਲ (ਸੀ.ਐਚ.ਆਰ.ਐਸ.) ਨੇ ਪਹਿਲਾ, ਸੁਹਰਸ਼ ਭੂਯਾਨ (ਸੀ.ਐਚ.ਆਰ.ਐਸ.) ਤੇ ਰਈਸਾ (ਟੀ.ਆਰ.ਐਸ. ਰਾਈਡਿੰਗ ਕਲੱਬ) ਨੇ ਤੀਜਾ, 100 ਸੈਂਟੀਮੀਟਰ ਓਪਨ ਵਿੱਚ ਹਰਸ਼ (ਸੀ.ਐਚ.ਆਰ.ਐਸ.) ਨੇ ਪਹਿਲਾ, ਸੁਹਰਸ਼ (ਸੀ.ਐਚ.ਆਰ.ਐਸ.) ਨੇ ਦੂਜਾ ਤੇ ਹਰਸ਼ ਨੇ ਤੀਜਾ, 90 ਸੈਂਟੀਮੀਟਰ ਓਪਨ ਵਿੱਚ ਹਰਸ਼ (ਸੀ.ਐਚ.ਆਰ.ਐਸ.) ਨੇ ਦੂਜਾ, ਸੁਹਰਸ਼- (ਸੀ.ਐਚ.ਆਰ.ਐਸ.) ਨੇ ਦੂਜਾ ਤੇ ਦੀਪਇੰਦਰ (ਦਿ ਰੈਂਚ) ਨੇ ਤੀਜਾ, ਟ੍ਰੌਟਿੰਗ ਰੇਸ ਈਵੈਂਟ ਗਰੁੱਪ – 2 ਵਿੱਚ ਸੁਹਾਵਾ ਭਗਤ ਨੇ ਪਹਿਲਾ ਅਤੇ ਟ੍ਰੋਟਿੰਗ ਰੇਸ ਈਵੈਂਟ ਗਰੁੱਪ – 3 ਵਿੱਚ ਪਰਵ ਨੇ ਪਹਿਲਾ ਸਥਾਨ ਹਾਸਲ ਕੀਤਾ।