Follow us

11/05/2026 8:31 am

Search
Close this search box.
Home » News In Punjabi » ਸੰਸਾਰ » ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਖੁਰਦ-ਬੁਰਦ ਮਾਮਲਾ: ਸਾਬਕਾ ਮੈਂਬਰ ਹਰਦੀਪ ਸਿੰਘ ਨੇ ਸ਼੍ਰੋਮਣੀ ਕਮੇਟੀ ‘ਤੇ ਲਾਏ ਗੰਭੀਰ ਦੋਸ਼

ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਖੁਰਦ-ਬੁਰਦ ਮਾਮਲਾ: ਸਾਬਕਾ ਮੈਂਬਰ ਹਰਦੀਪ ਸਿੰਘ ਨੇ ਸ਼੍ਰੋਮਣੀ ਕਮੇਟੀ ‘ਤੇ ਲਾਏ ਗੰਭੀਰ ਦੋਸ਼

ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਖੁਰਦ-ਬੁਰਦ ਮਾਮਲਾ: ਸਾਬਕਾ ਮੈਂਬਰ ਹਰਦੀਪ ਸਿੰਘ ਨੇ ਸ਼੍ਰੋਮਣੀ ਕਮੇਟੀ ‘ਤੇ ਲਾਏ ਗੰਭੀਰ ਦੋਸ਼

ਬਾਦਲ ਸਰਕਾਰ ਤੋਂ ਲੈ ਕੇ ਧਾਮੀ ਕਾਰਜਕਾਲ ਤੱਕ ਜਾਰੀ ਹੈ ਜਮੀਨ ਦੀ ਬਰਬਾਦੀ; ਹਰਦੀਪ ਸਿੰਘ ਨੇ ਪੰਜਾਬ ਸਰਕਾਰ ਅਤੇ SGPC ਪ੍ਰਧਾਨ ਨੂੰ ਕੀਤੀ ਇਨਸਾਫ਼ ਦੀ ਅਪੀਲ

DPB, ਚੰਡੀਗੜ੍ਹ (ਪੰਜਾਬ), 28 ਫਰਵਰੀ:

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਆਜ਼ਾਦ ਮੈਂਬਰ ਸਰਦਾਰ ਹਰਦੀਪ ਸਿੰਘ ਨੇ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ, ਸੈਕਟਰ 62 (ਪਿੰਡ ਲੰਬਿਆਂ) ਦੀ ਜਮੀਨ ਖੁਰਦ-ਬੁਰਦ ਹੋਣ ਦੇ ਤਾਜ਼ੇ ਮਸਲੇ ਜਿਸ ਵਿੱਚ ਗੁਰਦੁਆਰਾ ਸਾਹਿਬ ਦੀ ਸੈਣੀ ਮਾਜਰਾ ਪਿੰਡ ਵਿੱਚ ਜੋਂ ਜਮੀਂਨ ਵੇਚਣ ਦਾ ਮਸਲਾ ਭਖਿਆ ਹੋਇਆ ਹੈ ਉਸ ਮਾਮਲੇ ਨੂੰ ਲੈ ਕੇ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਅਤੇ ਪੰਜਾਬ ਸਰਕਾਰ ‘ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਇਹ ਜਮੀਨ ਖੁਰਦ-ਬੁਰਦ ਹੋਣ ਦਾ ਸਿਲਸਿਲਾ ਹਾਲੇ ਵੀ ਨਹੀਂ ਰੁਕਿਆ ਹੈ ਅਤੇ ਇਸ ਦੇ ਕੰਡੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਅਤੇ ਸਾਬਕਾ SGPC ਪ੍ਰਧਾਨ ਸਰਦਾਰ ਮੱਕੜ ਦੇ ਕਾਰਜਕਾਲ ਦੌਰਾਨ ਬੀਜੇ ਗਏ ਸਨ, ਜਿਨ੍ਹਾਂ ਦਾ ਖਮਿਆਜ਼ਾ ਅੱਜ ਸਮੁੱਚੀ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ।

Also Read 👉 Mohali: GMADA ਫੰਡ ’ਤੇ ਤਕਰਾਰ, ਵਿਕਾਸ ਕੰਮਾਂ ਦੀ ਸੁਸਤ ਰਫ਼ਤਾਰ ’ਤੇ ਹਾਊਸ ਮੀਟਿੰਗ ’ਚ ਤਿੱਖੀ ਚਰਚਾ

ਜਿਕਰਯੋਗ ਹੈ ਕਿ ਮੋਹਾਲੀ ਪੁਲਿਸ ਨੇ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਸਮੇਤ ਸੱਤ ਲੋਕਾਂ ਖ਼ਿਲਾਫ਼ ਸੈਣੀ ਮਾਜਰਾ ਪਿੰਡ (ਆਈ.ਟੀ. ਸਿਟੀ ਨੇੜੇ) ਵਿੱਚ ਗੁਰਦੁਆਰਾ ਅੰਬ  ਸਾਹਿਬ ਦੀ 20 ਕਰੋੜ ਦੇ ਲੱਗਭਗ ਦੀ 44 ਮਰਲੇ ਜ਼ਮੀਨ ਦੀ ਗੈਰ-ਕਾਨੂੰਨੀ ਵਿਕਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਹ ਜ਼ਮੀਨ ਜਾਅਲੀ ਦਸਤਾਵੇਜ਼ਾਂ ਦੀ ਮਦਦ ਕੌਡੀਆਂ ਦੇ ਭਾ ਨਾਲ 1.32 ਕਰੋੜ ਰੁਪਏ ਵਿੱਚ ਵੇਚੀ ਗਈ, ਜਿਸ ਦੀ ਰਜਿਸਟ੍ਰੇਸ਼ਨ 2 ਦਸੰਬਰ 2025 ਨੂੰ ਕੀਤੀ ਗਈ ਸੀ। ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਮੈਨੇਜਰ ਰਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਗੁਰਦੁਆਰਾ ਅੰਬ ਸਾਹਿਬ (ਪਿੰਡ ਲਬਿਆਂ) ਸੈਕਟਰ 62 ਮੋਹਾਲੀ

 

ਹਰਦੀਪ ਸਿੰਘ ਨੇ ਦੱਸਿਆ ਕਿ ਸਾਲ 2008 ਤੋਂ ਲੈ ਕੇ ਹੁਣ ਤੱਕ SGPC ਵੱਲੋਂ ਇਸ ਇਤਿਹਾਸਿਕ ਗੁਰਦੁਆਰੇ ਦੀ ਜਮੀਨ ਨੂੰ ਬਚਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਅਨੁਸਾਰ, ਇਸ ਜਮੀਨ ਦੀ ਅੱਜ ਦੀ ਕੀਮਤ SGPC ਦੇ ਦੋ ਸਾਲਾਂ ਦੇ ਬਜਟ ਤੋਂ ਵੀ ਵੱਧ ਹੈ, ਪਰ ਇਸ ਨੂੰ ਲਗਾਤਾਰ ਬਰਬਾਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ 👉 Misl Satluj to Launch ‘Pura Punjab Lehar’ from Feb 17 in Mohali

ਹਰਦੀਪ ਸਿੰਘ ਨੇ ਦੱਸਿਆ ਕਿ ਮਾਰਚ 2021 ਵਿੱਚ ਉਨ੍ਹਾਂ ਦੀ ਰਾਏ ਮੰਨਦਿਆਂ SGPC ਕਾਰਜਕਾਰਨੀ ਨੇ ਇਹ ਜਮੀਨ ਨਾ ਦੇਣ ਦਾ ਮਤਾ ਪਾਸ ਕੀਤਾ ਸੀ, ਪਰ ਛੇ ਮਹੀਨਿਆਂ ਬਾਅਦ ਹੀ ਇਸ ਫੈਸਲੇ ਨੂੰ ਪਲਟ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਸ ਸਮੇਂ ਤੋਂ ਲੈ ਕੇ ਅੱਜ ਤੱਕ, ਮੌਜੂਦਾ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦੇ ਕਾਰਜਕਾਲ ਦੌਰਾਨ ਵੀ, ਜਮੀਨ ਐਕਵਾਇਰ ਕਰਵਾਉਣ ਅਤੇ ਐਲ.ਓ.ਆਈਆਂ (LOIs) ਵੇਚਣ ਦਾ ਕੰਮ ਜਾਰੀ ਹੈ।

ਉਨ੍ਹਾਂ ਸਵਾਲ ਉਠਾਏ ਕਿ ਜੇਕਰ ਪ੍ਰਧਾਨ ਧਾਮੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੋਈ ਜਮੀਨ ਨਹੀਂ ਵੇਚੀ ਗਈ, ਤਾਂ ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਹਾਲੇ ਐਕਵਾਇਰ ਕਿਉਂ ਕਰਵਾਈ ਜਾ ਰਹੀ ਹੈ? ਉਨ੍ਹਾਂ ਇਹ ਵੀ ਪੁੱਛਿਆ ਕਿ ਐਕਵਾਇਜ਼ੀਸ਼ਨ ਦੇ ਨੋਟਿਸਾਂ ਖ਼ਿਲਾਫ਼ ਕਦੇ ਕੋਈ ਕਦਮ ਕਿਉਂ ਨਹੀਂ ਚੁੱਕੇ ਗਏ ਅਤੇ SGPC ਦਫ਼ਤਰ ਵੱਲੋਂ ਵਾਰ-ਵਾਰ ਛੋਟੇ-ਛੋਟੇ ਹਿੱਸਿਆਂ ਦੀ ਨਿਲਾਮੀ ਦੇ ਮਤੇ ਕਿਵੇਂ ਪਾਏ ਜਾ ਰਹੇ ਹਨ।

ਮੈਂਬਰ ਹਰਦੀਪ ਸਿੰਘ ਨੇ ਦੁੱਖ ਪ੍ਰਗਟਾਇਆ ਕਿ ਉਨ੍ਹਾਂ ਵੱਲੋਂ ਮਾਰਚ 2021 ਵਿੱਚ SGPC ਨੂੰ ਲਿਖੀ ਚਿੱਠੀ ਦਾ ਕੋਈ ਨੋਟਿਸ ਨਹੀਂ ਲਿਆ ਗਿਆ, ਜਿਸ ਕਾਰਨ ਪਿਛਲੇ ਦਿਨੀਂ ਮੈਨੇਜਰ ਵੱਲੋਂ ਹੋਇਆ ਘਪਲਾ ਵੀ ਰੁਕ ਸਕਦਾ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਰਾਜਨੀਤੀ ਨਹੀਂ, ਸਗੋਂ ਗੁਰਦੁਆਰਾ ਸਾਹਿਬ ਦੀ ਜਮੀਨ ਨੂੰ ਬਰਬਾਦ ਹੋਣ ਤੋਂ ਰੋਕਣਾ ਹੈ।

ਸਾਲਾਂ ਤੱਕ ਚੱਲਿਆ ਸੰਘਰਸ਼

ਹਰਦੀਪ ਸਿੰਘ ਨੇ ਦੱਸਿਆ ਕਿ ਉਹ ਅਤੇ ਹੋਰ ਸਿੱਖ ਸੰਗਤਾਂ ਸਾਲਾਂ ਤੋਂ ਇਸ ਜਮੀਨ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀਆਂ ਹਨ। 2010 ਤੋਂ 2014 ਦੌਰਾਨ ਗਮਾਡਾ (GMADA) ਖ਼ਿਲਾਫ਼ ਧਰਨੇ ਦਿੱਤੇ ਗਏ, ਗਲੀ-ਗਲੀ ਵਿੱਚ ਮਸ਼ਾਲ ਮਾਰਚ ਕੀਤੇ ਗਏ, 7-8 ਹਜ਼ਾਰ ਸੰਗਤਾਂ ਦੇ ਦਸਤਖ਼ਤ ਕਰਵਾ ਕੇ SGPC ਅਤੇ ਬਾਦਲ ਸਰਕਾਰ ਨੂੰ ਬੇਨਤੀ ਕੀਤੀ ਗਈ, ਅਤੇ ਹਾਈ ਕੋਰਟ ਵਿੱਚ ਕੇਸ ਵੀ ਕੀਤਾ ਗਿਆ, ਪਰ SGPC ਅਤੇ ਸਰਕਾਰ ਦੇ ਮਿਲੇ-ਹੋਏ ਰਵੱਈਏ ਕਾਰਨ ਸੰਗਤ ਕਾਮਯਾਬ ਨਹੀਂ ਹੋ ਸਕੀ।

ਉਨ੍ਹਾਂ ਦੋਸ਼ ਲਾਇਆ ਕਿ SGPC ਵੱਲੋਂ 2014 ਵਿੱਚ 11.5 ਏਕੜ ਜਮੀਨ ਦੇ ਬਦਲੇ GMADA ਤੋਂ ਪੈਸੇ ਲਏ ਗਏ ਅਤੇ 2021 ਵਿੱਚ ਜਮੀਨ ਦੇ ਬਦਲੇ ਰਿਹਾਇਸ਼ੀ ਤੇ ਕਮਰਸ਼ੀਅਲ ਪਲਾਟਾਂ ਦੀਆਂ ਐਲ.ਓ.ਆਈਆਂ ਲਈਆਂ ਗਈਆਂ। ਉਨ੍ਹਾਂ ਦੱਸਿਆ ਕਿ ਐਲ.ਓ.ਆਈਆਂ ਰਾਹੀਂ ਸਿਰਫ਼ 25% ਜਮੀਨ ਵਾਪਸ ਮਿਲਦੀ ਹੈ, ਜਦਕਿ 75% ਜਮੀਨ ਸਰਕਾਰ ਲੈ ਲੈਂਦੀ ਹੈ, ਜੋ ਸਿੱਖ ਕੌਮ ਨਾਲ ਧੋਖਾ ਹੈ।

ਹੱਲ ਸਿਰਫ਼ ਇੱਕ

ਐਸਜੀਪੀਸੀ ਮੈਂਬਰ ਹਰਦੀਪ ਸਿੰਘ ਨੇ ਕਿਹਾ ਕਿ ਇਸ ਮਸਲੇ ਦਾ ਇੱਕੋ-ਇੱਕ ਪੱਕਾ ਹੱਲ ਇਹ ਹੈ ਕਿ SGPC ਸਰਕਾਰ ਕੋਲੋਂ ਲਏ ਗਏ ਪੈਸੇ ਅਤੇ ਐਲ.ਓ.ਆਈਆਂ ਵਾਪਸ ਕਰ ਦੇਵੇ ਅਤੇ ਸੈਣੀਮਾਜਰਾ ਤੇ ਹੋਰ ਪਿੰਡਾਂ ਵਿੱਚ ਵਿਖਰੀ ਹੋਈ ਜਮੀਨ ਨੂੰ ਇੱਕ ਥਾਂ ਇਕੱਠੀ ਕਰਵਾ ਕੇ ਪ੍ਰਾਪਤ ਕਰੇ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ 2011, 2014, 2021 ਅਤੇ ਹੋਰ ਸਾਰੀਆਂ ਨੋਟੀਫਿਕੇਸ਼ਨਾਂ ਰੱਦ ਕਰਕੇ ਗੁਰਦੁਆਰਾ ਸਾਹਿਬ ਦੀ ਜਮੀਨ ਇਸੇ ਏਰੀਏ ਵਿੱਚ ਇਕੱਠੀ ਕਰਕੇ ਵਾਪਸ ਕੀਤੀ ਜਾਵੇ।

ਉਨ੍ਹਾਂ ਕਿਹਾ, “ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਇਹ ਰੌਲਾ ਅਗਲੇ 20 ਸਾਲ ਵੀ ਮੀਡੀਆ ਦੀਆਂ ਸੁਰਖੀਆਂ ਬਣਦਾ ਰਹੇਗਾ ਅਤੇ SGPC ਦੇ ਮੱਥੇ ਤੋਂ ਇਹ ਦਾਗ਼ ਨਹੀਂ ਮਿਟੇਗਾ।”

ਹਰਦੀਪ ਸਿੰਘ ਨੇ SGPC ਪ੍ਰਧਾਨ ਵੱਲੋਂ ਹਾਲ ਹੀ ਵਿੱਚ ਭੇਜੀ ਗਈ ਈਮੇਲ ਦਾ ਕੋਈ ਜਵਾਬ ਨਾ ਮਿਲਣ ‘ਤੇ ਵੀ ਨਿਰਾਸ਼ਾ ਪ੍ਰਗਟਾਈ ਅਤੇ ਕਿਹਾ ਕਿ ਉਨ੍ਹਾਂ ਦੇ ਵਿਰੋਧ ਵਾਲੇ ਡਿਸੈਂਟ ਨੋਟ (Dissent Note) ਨੂੰ ਰਿਕਾਰਡ ਵਿੱਚੋਂ ਮਿਟਾਏ ਜਾਣ ਦਾ ਸ਼ੱਕ ਹੈ।

 

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal