GMADA ਫੰਡ ’ਤੇ ਤਕਰਾਰ, ਵਿਕਾਸ ਕੰਮਾਂ ਦੀ ਸੁਸਤ ਰਫ਼ਤਾਰ ’ਤੇ ਹਾਊਸ ਮੀਟਿੰਗ ’ਚ ਤਿੱਖੀ ਚਰਚਾ
ਮੇਅਰ ਸਿੱਧੂ ਦਾ ਐਲਾਨ “ਫੰਡ ਆਉਣ ਤੱਕ ਨਵੇਂ ਇਲਾਕਿਆਂ ਵਿੱਚ ਟੈਂਡਰ ਨਹੀਂ”, ਕੌਂਸਲਰਾਂ ਵੱਲੋਂ ਸੜਕਾਂ, ਸਫਾਈ ਤੇ ਨਜਾਇਜ਼ ਕਬਜ਼ਿਆਂ ’ਤੇ ਸਵਾਲ
ਮੋਹਾਲੀ DPB :
ਨਗਰ ਨਿਗਮ ਦੀ ਮਹੱਤਵਪੂਰਨ ਹਾਊਸ ਮੀਟਿੰਗ ਦੌਰਾਨ GMADA ਫੰਡ, ਰੁਕੇ ਹੋਏ ਵਿਕਾਸ ਕੰਮ ਅਤੇ ਸਫਾਈ ਪ੍ਰਬੰਧਾਂ ਨੂੰ ਲੈ ਕੇ ਤਿੱਖੀ ਚਰਚਾ ਹੋਈ। ਮੀਟਿੰਗ ਦੀ ਸ਼ੁਰੂਆਤ ਤੋਂ ਹੀ ਪਾਰਸ਼ਦਾਂ ਨੇ ਸ਼ਹਿਰ ਦੀ ਮਾੜੀ ਹਾਲਤ ’ਤੇ ਨਾਰਾਜ਼ਗੀ ਜਤਾਈ ਅਤੇ ਕਿਹਾ ਕਿ ਨਵੇਂ ਸ਼ਾਮਲ ਇਲਾਕਿਆਂ ਵਿੱਚ ਜ਼ਮੀਨੀ ਪੱਧਰ ’ਤੇ ਕੰਮ ਨਹੀਂ ਹੋ ਰਿਹਾ।

ਮੇਅਰ ਅਮਰਜੀਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ, “ਜਦੋਂ ਤੱਕ GMADA ਵੱਲੋਂ ਫੰਡ ਬੈਂਕ ਵਿੱਚ ਟ੍ਰਾਂਸਫਰ ਨਹੀਂ ਹੁੰਦੇ, mC ਹੱਦ ਅੰਦਰ ਆਏ ਨਵੇਂ ਇਲਾਕਿਆਂ ਵਿੱਚ ਸਫਾਈ ਡਿਊਟੀ ਅਤੇ ਨਵੇਂ ਟੈਂਡਰ ਸ਼ੁਰੂ ਨਹੀਂ ਹੋਣਗੇ।” ਉਨ੍ਹਾਂ ਕਿਹਾ ਕਿ ਮਸਲਾ ਹੱਲ ਕਰਨ ਲਈ ਮਾਮਲਾ ਉੱਪਰਲੇ ਪੱਧਰ ’ਤੇ ਉਠਾਇਆ ਜਾਵੇਗਾ।
ਕਮਿਸ਼ਨਰ ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਏਜੰਡਾ ਅਤੇ ਟੈਂਡਰ ਦੀ ਟੈਕਨੀਕਲ ਲੈਂਗਵੇਜ ਨੂੰ ਆਮ ਲੋਕਾਂ / ਕੌਂਸਲਰਾਂ ਲਈ ਸਮਝਣ ਵਿੱਚ ਆਸਾਨ ਬਣਾਇਆ ਜਾਵੇਗਾ ਤਾਂ ਜੋ ਹਰ ਕੋਈ ਆਸਾਨੀ ਨਾਲ ਸਮਝ ਸਕੇ।
ਵਿਕਾਸ ਕੰਮਾਂ ’ਤੇ ਤਿੱਖੇ ਸਵਾਲ
ਕੌਂਸਲਰ ਜਸਬੀਰ ਸਿੰਘ ਮਨਕੂ ਨੇ ਫੇਜ਼-11 ਦੀ ਨਵੀਂ ਪਾਈਪ ਲਾਈਨ ’ਤੇ ਸਵਾਲ ਚੁੱਕਦੇ ਕਿਹਾ ਕਿ “ਕਰੋੜਾਂ ਖਰਚ ਹੋਣ ਦੇ ਬਾਵਜੂਦ ਲੈਵਲ ਠੀਕ ਨਹੀਂ, ਅੱਗੇ ਜੋੜ ਨਹੀਂ — ਪਾਈਪ ਦਾ ਕੋਈ ਲਾਭ ਨਹੀਂ, ਬਰਸਾਤ ਵਿੱਚ ਲੋਕਾਂ ਦੇ ਘਰ ਅੰਦਰ ਪਾਣੀ ਆ ਜਾਂਦਾ ਹੈ , ਇਸ ਵਾਰ ਵੀ ਆਏਗਾ । ਕਰੋੜਾਂ ਖਰਚੇ ਸਭ ਮਿੱਟੀ ਹਨ ਜੋੜਨਾ ਦਾ ਕੰਮ ਹੋਇਆ ਹੈ ”
MC ਹਰਜੀਤ ਭੋਲੂ ਨੇ ਸੜਕਾਂ ਦੀ ਮਾੜੀ ਹਾਲਤ ’ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ, “ਸੜਕਾਂ ਦੇ ਟੋਏ ਜਿਵੇਂ ਗੱਲ੍ਹਾਂ ਗੋਰਿਆਂ ’ਚ ਟੋਏ “— ਲੋਕ ਟੁੱਟੀਆਂ ਸੜਕਾਂ ਦੇ ਟੋਏ ਵਿੱਚ ਡਿੱਗ ਕੇ ਜ਼ਖਮੀ ਤੇ ਮਰ ਰਹੇ ਹਨ… ਕੰਮ ਰੋਕਣ ਵਾਲਿਆਂ ਅਫ਼ਸਰਾਂ ਅਤੇ ਲੀਡਰਾਂ ਨੂੰ ਪਾਪ ਲੱਗੂ।”
MC ਨਰਪਿੰਦਰ ਸਿੰਘ ਰੰਗੀ ਨੇ ਕਿਹਾ ਕਿ 2023 ਤੋਂ ਪਾਸ ਕੰਮ ਸ਼ੁਰੂ ਨਹੀਂ ਹੋਏ, ਜਦਕਿ ਹਰਜੀਤ ਭੋਲੂ ਨੇ ਦੋਸ਼ ਲਗਾਇਆ ਕਿ 2024 ਦੇ ਪਾਸ ਕੰਮ ਵੀ ਅਫ਼ਸਰਾਂ/ ਲੀਡਰਾਂ ਨੇ ਰੋਕੇ ਹੋਏ ਹਨ।
MC ਵਿਨੀਤ ਮਲਿਕ ਨੇ GMADA–MC ਤਾਲਮੇਲ ਦੀ ਘਾਟ ਉੱਠਾਈ ਅਤੇ ਕਿਹਾ ਕਿ GMADA ਦੇ ਨਕਸ਼ੇ ਪਹਿਲਾਂ MC ਤੋਂ ਵੀ ਪਾਸ ਹੋਣ ਚਾਹੀਦੇ ਹਨ। ਉਨ੍ਹਾਂ CP ਮਾਲ ਵਿੱਚ ਪੈਸੇਜ ਦੇ ਅਤਿਕ੍ਰਮਣ ਨੂੰ ਫਾਇਰ ਸੇਫਟੀ ਲਈ ਖ਼ਤਰਨਾਕ ਦੱਸਿਆ।
ਕਬਜਿਆਂ ਤੇ ਸਫਾਈ ਮਾਮਲਾ ਗਰਮਾਇਆ

ਕੌਂਸਲਰ ਰੂਪਿੰਦਰ ਰੀਨਾ ਨੇ ਕਿਹਾ, “Anti-encroachment drive ਨਾਲ ਸਾਰਾ ਸ਼ਹਿਰ Taliban ਵਰਗਾ ਬਣਿਆ ਪਿਆ — ਡਰਾਈਵ ਤੋਂ ਬਾਅਦ MC /GMADA ਮਲਬਾ ਹਟਾਉਣ ਲਈ ਕੀ ਕਰ ਰਹੀ?”
ਕੌਂਸਲਰ ਦਵਿੰਦਰ ਕੌਰ ਵਾਲੀਆ ਨੇ ਪੁੱਛਿਆ, “ਸੜਕਾਂ ਦੀ ਸਫਾਈ MC ਕਰੇਗੀ ਜਾਂ ਅਸੀਂ ਖੁਦ ਕਰਵਾਈਏ?”
ਕੌਂਸਲਰ ਗੁਰਪ੍ਰੀਤ ਕੌਰ ਨੇ ਕਿਹਾ ਮਟੋਰ ਪਿੰਡ ਦੀ ਪੰਚਾਇਤੀ ਜ਼ਮੀਨ ’ਤੇ ਕਬਜ਼ੇ ਦਾ ਮਾਮਲਾ ਚੁੱਕਦਿਆਂ ਕਿਹਾ, ਕਿਹਾ“ਚਾਰ ਸਾਲ ਤੋਂ ਮਸਲਾ ਉਠਾ ਰਹੀ ਹਾਂ… ਮੇਅਰ ਸਾਹਿਬ ਸਮਾਂ ਬੱਧ ਜਵਾਬ ਦਿਓ।” ਮੇਅਰ ਨੇ ਹੱਸਦਿਆਂ ਕਿਹਾ, “1 ਅਪ੍ਰੈਲ ਨੂੰ ਹੋ ਜਾਏਗਾ” ਜਿਸ ਨਾਲ ਹਾਲ ਵਿੱਚ ਹਾਸਾ ਗੂੰਜਿਆ।
* Guru Nanak Colony ਅਤੇ Amb Sahib Colony ਨੂੰ MC ਹੱਦ ਵਿੱਚ ਸ਼ਾਮਲ ਕਰਨ ਲਈ ਮਤਾ ਪਾਸ।
* ਮੇਅਰ ਨੇ ਐਲਾਨ ਕੀਤਾ ਅਗਲੀ ਹਾਊਸ ਮੀਟਿੰਗ 27 ਫਰਵਰੀ ਨੂੰ ਹੋਵੇਗੀ।
ਹੋਰ ਅਹਿਮ ਫ਼ੈਸਲੇ ਤੇ ਮੁੱਦੇ: ਕਮਿਸ਼ਨਰ ਨੇ ਹਾਊਸ ਨੂੰ ਦੱਸੇ
*“79 water works ਵਿੱਚ ਨਵੀਂ water testing lab ਪਾਣੀ ਚੈੱਕ ਕਰਨ ਲਈ ਲੈਬ ਬਣੇਗੀ।”
* PSPCL ਵੱਲੋਂ pruning ਤੋਂ ਬਾਅਦ ਟ੍ਰੈਂਚ ਵੀ ਹਟਾਉਣ ਦੇ ਨਿਰਦੇਸ਼, ਨਹੀਂ ਹੋਵੇਗਾ ਜ਼ੁਰਮਾਨਾ।
* ਸ਼ੋਅਰੂਮਾਂ ਦੇ ਪਿੱਛੇ ਕਬਜਿਆਂ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਦਾ ਉੱਤਰ ਦਿੰਦਿਆਂ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨੇ ਇਹ ਵੀ ਜਾਣਕਾਰੀ ਹਾਊਸ ਨੂੰ ਦਿੱਤੀ ਕਿ ਡੈਮੋਲੇਸ਼ਨ ਡਰਾਈਵ — ਵਾਟਰ ਟੈਂਕ ਤੇ ਜੈਨਸੈਟ ਅਪਣੇ ਆਪ ਹਟਾ ਲੈਂਨ ਦੂਕਾਨਦਾਰ.., ਰੈਸਟੋਰੈਂਟ/ਅਟਾਰੀਜ਼ ਵੱਲੋਂ Anti-grease chamber ਨਾ ਲਗਾਉਣ ’ਤੇ ਚਲਾਨ ਸ਼ੁਰੂ ਹੋਣਗੇ ਐਂਟੀ encrochment ਡਰਾਈਵ ਦੇ ਨਾਲ ਨਾਲ
* ਨਾਰੀਅਲ ਪਾਣੀ ਦਾ ਟੈਂਡਰ — ਇੱਕ ਬੋਲੀਦਾਰ ਨੇ ਬੋਲੀ ਦੇ ਕੇ ਨਾ ਆਉਣ ਕਾਰਨ ਉਸ ਨੂੰ ਬਲੈਕਲਿਸਟ ਕੀਤਾ, ਹੁਣ ਉਸ ਵਲੋਂ ਲਈਆਂ ਸਾਈਟਸ ਦੀ ਦੁਬਾਰਾ ਬੋਲੀ ਹੋਏਗੀ। ਪਰਮਿੰਦਰ ਪਾਲ ਸਿੰਘ ਵੱਲੋਂ ਹਾਊਸ ਨੂੰ ਇਹ ਜਾਣਕਾਰੀ ਦਿੱਤੀ ਗਈ ਗਿਆ।
ਕੁਝ ਹੋਰ ਹਲਕੇ ਫ਼ੁਲਕੇ ਪਲ
ਮੇਅਰ ਹੱਸਦੇ ਹੋਏ ਕਿਹਾ, “Officers ਨੇ ਵੰਡੀਆਂ ਸੜਕਾਂ… MC Commissioner ਨੇ ਇੱਕ ਲੈ ਲਈ, DC ਮੈਡਮ ਨੇ ਇੱਕ ਲੈ ਲਈ — ਮੈਨੂੰ ਤਾਂ ਕੋਈ ਸੜਕ ਹੀ ਨਹੀਂ ਦਿੱਤੀ!”😂 
ਅਗਲੀ ਮੀਟਿੰਗ ਰੱਖਣ ਦੇ ਮੁੱਦੇ ਤੇ ਮੇਅਰ ਨੇ ਕਿਹਾ 29 ਫਰਵਰੀ ਨੂੰ ਹੋਏਗੀ ਮੀਟਿੰਗ .. ਕੁਝ ਸਕਿੰਟ ਵਿੱਚ ਹਾਸਾ ਪੈ ਗਿਆ ਇਸ ਫਰਵਰੀ ਨੂੰ ਡੇਟ ਹੀ ਨਹੀਂ ਹੈ.. ਤਾਂ ਕਿਹਾ ਫ਼ੇਰ 27 ਰੱਖ ਲਓ 🤣
“1 ਅਪ੍ਰੈਲ ਨੂੰ ਹੋ ਜਾਏਗਾ”ਵਾਲੀ ਟਿੱਪਣੀ ’ਤੇ ਵੀ ਪੂਰਾ ਹਾਊਸ 😂ਹੱਸ ਪਿਆ।





