Follow us

14/06/2024 2:32 am

Search
Close this search box.
Home » News In Punjabi » ਚੰਡੀਗੜ੍ਹ » Big Tragedy: ਪੰਜਾਬ, ਚੰਡੀਗੜ੍ਹ ਦੇ ਸ਼ਰਧਾਲੂਆਂ ਨਾਲ ਭਰੀ ਬੱਸ ‘ਚ ਅੱਗ ਕਾਰਨ 8 ਦੀ ਮੌਤ 25 ਝੁਲਸੇ

Big Tragedy: ਪੰਜਾਬ, ਚੰਡੀਗੜ੍ਹ ਦੇ ਸ਼ਰਧਾਲੂਆਂ ਨਾਲ ਭਰੀ ਬੱਸ ‘ਚ ਅੱਗ ਕਾਰਨ 8 ਦੀ ਮੌਤ 25 ਝੁਲਸੇ

Big tragedy; Fire in Bus: ਹਰਿਆਣਾ ‘ਚ ਅੱਜ ਰਾਤ ਕਰੀਬ ਡੇਢ ਵਜੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ ਵੇਅ ‘ਤੇ ਨੂਹ ਦੇ ਤਾਵਡੂ ‘ਚ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ 8 ਲੋਕ ਜ਼ਿੰਦਾ ਸੜ ਗਏ, ਜਦਕਿ 25 ਤੋਂ ਵੱਧ ਬੁਰੀ ਤਰ੍ਹਾਂ ਝੁਲ਼ਸ ਗਏ।


ਜ਼ਖਮੀਆਂ ਅਨੁਸਾਰ ਬੱਸ ‘ਚ 60 ਲੋਕ ਸਵਾਰ ਸਨ ਇਹ ਸਾਰੇ ਆਪਸ ‘ਚ ਰਿਸ਼ਤੇਦਾਰ ਅਤੇ ਪੰਜਾਬ-ਚੰਡੀਗੜ੍ਹ ਦੇ ਵਸਨੀਕ ਹਨ ਅਤੇ ਉਹ ਮਥੁਰਾ-ਵਰਿੰਦਾਵਨ ਦਾ ਦੌਰਾ ਕਰਕੇ ਵਾਪਸ ਆ ਰਹੇ ਸਨ।

ਚੱਲਦੀ ਬੱਸ ਵਿੱਚ ਅੱਗ ਦੀਆਂ ਲਪਟਾਂ ਦੇਖ ਕੇ ਸਥਾਨਕ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।ਨਾਲ ਹੀ ਉਨ੍ਹਾਂ ਨੇ ਖੁਦ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।

ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

dawn punjab
Author: dawn punjab

Leave a Comment

RELATED LATEST NEWS