Follow us

10/09/2024 9:48 pm

Search
Close this search box.
Home » News In Punjabi » ਸੰਸਾਰ » ਬਲਕੌਰ ਸਿੰਘ ਨੇ ਸ਼ੁਭਦੀਪ ਮੁਸੇਵਾਲਾ ਦੇ ਜਨਮ ਦੇ ਸਾਰੇ ਦਸਤਾਵੇਜ਼ ਪੰਜਾਬ ਸਰਕਾਰ ਨੂੰ ਸੌਂਪ ਕਹਿ ਇਹ ਗੱਲ: ਪੜ੍ਹੋ

ਬਲਕੌਰ ਸਿੰਘ ਨੇ ਸ਼ੁਭਦੀਪ ਮੁਸੇਵਾਲਾ ਦੇ ਜਨਮ ਦੇ ਸਾਰੇ ਦਸਤਾਵੇਜ਼ ਪੰਜਾਬ ਸਰਕਾਰ ਨੂੰ ਸੌਂਪ ਕਹਿ ਇਹ ਗੱਲ: ਪੜ੍ਹੋ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਨਵਜੰਮੇ ਬੱਚੇ ਸ਼ੁਭੜੀਪ ਸਿੰਘ ਮੁਸੇਵਲਾ ਦੇ ਜਨਮ ਦੇ ਸਾਰੇ ਦਸਤਾਵੇਜ਼ ਪੰਜਾਬ ਸਰਕਾਰ ਨੂੰ ਸੌਂਪ ਦਿੱਤੇ ਹਨ। ਇਸ ਤੋਂ ਬਾਅਦ ਹੁਣ ਇਸ ਵਿਵਾਦ ਉਪਰ ਪੂਰਨ ਵਿਰਾਮ ਲੱਗ ਜਾਵੇਗਾ ਯਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ,

ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਹੋਰ ਜਾਣਕਾਰੀ ਚਾਹੁੰਦੀ ਹੈ ਤਾਂ ਉਹ ਦੇਣ ਤੋਂ ਗੁਰੇਜ਼ ਨਹੀਂ ਕਰਨਗੇ। ਕੇਂਦਰ ਸਰਕਾਰ ਨੇ ਨਵਜੰਮੇ ਬੱਚੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਬੱਚੇ ਦੇ ਪਰਿਵਾਰ ਤੋਂ ਜਾਣਕਾਰੀ ਮੰਗੀ ਸੀ।

ਬਲਕੌਰ ਸਿੰਘ ਦਾ ਜਵਾਬ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਵਿਦੇਸ਼ ਵਿੱਚ ਜਾ ਕੇ ਆਈ.ਵੀ.ਐਫ. ਤਕਨੀਕ ਇਹ ਕਾਰਵਾਈ ਪਈ ਗਈ, ਪਰ ਹਾਂ ਬੱਚੇ ਦਾ ਜਨਮ ਪੰਜਾਬ ਵਿੱਚ ਹੀ ਹੋਇਆ ਸੀ। ਵਿਦੇਸ਼ ਵਿੱਚ ਆਈ.ਵੀ.ਐਫ ਰਾਹੀਂ ਗਰਭਵਤੀ ਹੋਣ ਉਪਰੰਤ ਪੰਜਾਬ ਦੇ ਹੀ ਸਰਕਾਰੀ ਹਸਪਤਾਲ ਤੋਂ ਲੋੜੀਂਦਾ ਜਾਂਚ ਵੀ ਕਰਵਾਈ ਗਈ। ਮੂਸੇਵਾਲਾ ਦੀ ਮਾਂ ਨੇ 17 ਮਾਰਚ ਨੂੰ ਬਠਿੰਡਾ ਵਿੱਚ ਆਈ.ਵੀ.ਐਫ ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ ਸੀ।

ਜਾਣੋ ਕੀ ਹੈ ਵਿਵਾਦ

ਦਰਅਸਲ, ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ 17 ਮਾਰਚ ਨੂੰ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਆਈਵੀਐਫ ਤਕਨੀਕ ਦੀ ਮਦਦ ਨਾਲ ਬੱਚੇ ਨੂੰ ਜਨਮ ਦਿੱਤਾ ਸੀ। ਬੱਚੇ ਦੇ ਜਨਮ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤਰ ਦਾ ਨਾਂ ਸ਼ੁਭਦੀਪ ਰੱਖਣਗੇ। ਇਹ ਮੂਸੇਵਾਲਾ ਦਾ ਅਸਲੀ ਨਾਮ ਸੀ। ਇਸ ਬੱਚੇ ਦਾ ਜਨਮ IVF ਤਕਨੀਕ ਰਾਹੀਂ ਹੋਇਆ ਹੈ। ਜਿਸ ਸਬੰਧੀ ਕੇਂਦਰ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ।

ਕੇਂਦਰ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ

ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਕਾਨੂੰਨ ਅਨੁਸਾਰ ਬੱਚਾ ਪੈਦਾ ਕਰਨ ਲਈ ਔਰਤਾਂ ਦੀ ਉਮਰ 21 ਤੋਂ 50 ਸਾਲ ਅਤੇ ਮਰਦਾਂ ਦੀ ਉਮਰ 21 ਤੋਂ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਉਮਰ ਕਰੀਬ 58 ਸਾਲ ਅਤੇ ਪਿਤਾ ਬਲਕੌਰ ਦੀ ਉਮਰ 60 ਸਾਲ ਹੈ। ਕਿਉਂਕਿ ਭਾਰਤੀ ਕਾਨੂੰਨ ਅਨੁਸਾਰ ਔਰਤਾਂ 50 ਸਾਲ ਦੀ ਉਮਰ ਤੱਕ ਅਤੇ ਪੁਰਸ਼ 55 ਸਾਲ ਦੀ ਉਮਰ ਤੱਕ ਹੀ ਆਈ.ਵੀ.ਐਫ ਤਕਨੀਕ ਦੀ ਮਦਦ ਨਾਲ ਬੱਚੇ ਨੂੰ ਜਨਮ ਦੇ ਸਕਦੇ ਹਨ। ਇਸ ਕਾਨੂੰਨ ਦੀ ਉਲੰਘਣਾ ‘ਤੇ ਕੇਂਦਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal