Follow us

05/12/2023 3:19 pm

Download Our App

Home » News In Punjabi » ਖੇਡ » ਅਕਵਿੰਦਰ ਸਿੰਘ ਗੋਸਲ ਬਣੇ ਜਿਲ੍ਹਾ ਗਤਕਾ ਐਸੋਸੀਏਸ਼ਨ ਮੋਹਾਲੀ ਦੇ ਨਵੇਂ ਪ੍ਰਧਾਨ

ਅਕਵਿੰਦਰ ਸਿੰਘ ਗੋਸਲ ਬਣੇ ਜਿਲ੍ਹਾ ਗਤਕਾ ਐਸੋਸੀਏਸ਼ਨ ਮੋਹਾਲੀ ਦੇ ਨਵੇਂ ਪ੍ਰਧਾਨ


ਮੋਹਾਲੀ : ਜਿਲਾ ਗਤਕਾ ਐਸੋਸੀਏਸ਼ਨ ਮੋਹਾਲੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਜਿਲੇ ਅੰਦਰ ਗਤਕਾ ਖੇਡ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਮੋਹਾਲੀ ਜ਼ਿਲੇ ਦੇ ਖਿਡਾਰੀ ਹਰ ਇੱਕ ਰਾਜ ਪੱਧਰੀ ਅਤੇ ਨੈਸ਼ਨਲ ਪੱਧਰੀ ਮੁਕਾਬਲਿਆਂ ਵਿੱਚ ਵੀ ਮੈਡਲ ਹਾਸਿਲ ਕਰ ਚੁੱਕੇ ਹਨ।

ਮੋਹਾਲੀ ਜ਼ਿਲਾ ਗਤਕਾ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਅੱਜ ਫੇਜ ਸੱਤ ਵਿਖੇ ਰੱਖੀ ਗਈ ਜਿਸ ਵਿੱਚ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਸੋਹਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਗੱਤਕਾ ਐਸੋਸੀਏਸ਼ਨ ਆਫ ਚੰਡੀਗੜ੍ਹ ਦੇ ਉਪ ਪ੍ਰਧਾਨ ਸਰਤਾਜ ਸਿੰਘ ਗਿੱਲ ਨੇ ਇਸ ਮੀਟਿੰਗ ਵਿੱਚ ਕਨਵੀਨਰ ਵਜੋਂ ਸੇਵਾ ਨਿਭਾਈ ਆਏ ਹੋਏ ਸਾਰੇ ਅਹੁਦੇਦਾਰਾਂ ਦੀ ਸਹਿਮਤੀ ਦੇ ਨਾਲ ਅਕਵਿੰਦਰ ਸਿੰਘ ਗੋਸਲ ਨੂੰ ਡਾਕਟਰ ਰਜਿੰਦਰ ਸਿੰਘ ਸੋਹਲ ਪ੍ਰਧਾਨ ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਪ੍ਰਧਾਨਗੀ ਦੀ ਸੀਟ ਉੱਤੇ ਬਿਰਾਜਮਾਨ ਕੀਤਾ ਅਤੇ ਜਿਲੇ ਦੇ ਜਨਰਲ ਸਕੱਤਰ ਵਜੋਂ ਦਵਿੰਦਰ ਸਿੰਘ ਜੁਗਨੀ ਦੀ ਚੋਣ ਕੀਤੀ ਗਈ।

ਜਾਣਕਾਰੀ ਦਿੰਦੇ ਹੋਏ ਨਵੇਂ ਚੁਣੇ ਪ੍ਰਧਾਨ ਅਕਵਿੰਦਰ ਸਿੰਘ ਗੋਸਲ ਨੇ ਕਿਹਾ ਕਿ ਜੌ ਓਹਨਾ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਾਰਿਆਂ ਨੂੰ ਨਾਲ ਲੈਕੇ ਜਿਲ੍ਹੇ ਭਰ ਅੰਦਰ ਨਵੀਆ ਗਤਕਾ ਅਕੈਡਮੀਆਂ ਖੋਲੀਆ ਜਾਣਗੀਆ।ਓਹਨਾ ਕਿਹਾ ਕਿ ਜਿਲ੍ਹੇ ਅੰਦਰ ਹਰ ਸਾਲ ਇਕ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਅਤੇ ਇਕ ਜਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ।

ਓਹਨਾ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੈਡਮ ਪਰਵਿੰਦਰ ਕੌਰ ਕੁਰਾਲੀ ਅਤੇ ਡਾਕਟਰ ਕੁਲਦੀਪ ਸਿੰਘ ਨੂੰ ਉਪ ਪ੍ਰਧਾਨ,ਜਗਤਾਰ ਸਿੰਘ ਜੱਗੀ ਸੀਨੀਅਰ ਮੀਤ ਪ੍ਰਧਾਨ,ਅਮਰਜੀਤ ਸਿੰਘ ਖਜਾਨਚੀ,ਰਘੁਬੀਰ ਸਿੰਘ ਕੁਰਾਲੀ ਜੁਆਇੰਟ ਸਕੱਤਰ, ਤਲਵਿੰਦਰ ਸਿੰਘ ਦੇਸੂ ਮਾਜਰਾ ਨੂੰ ਤਕਨੀਕੀ ਇੰਚਾਰਜ, ਅਮਰਜੀਤ ਸਿੰਘ ਸਹੋੜ ਕੁਰਾਲੀ ਬਲਾਕ ਪ੍ਰਧਾਨ, ਤਲਵਿੰਦਰ ਸਿੰਘ ਖਰੜ ਅਤੇ ਨਿਊ ਚੰਡੀਗੜ੍ਹ ਪ੍ਰਧਾਨ,ਅਮਨਦੀਪ ਸਿੰਘ ਡੇਰਾ ਬੱਸੀ ਬਲਾਕ ਪ੍ਰਧਾਨ ਅਤੇ ਸੰਦੀਪ ਸਿੰਘ ਨੂੰ ਮੋਹਾਲੀ ਸ਼ਹਿਰੀ ਪ੍ਰਧਾਨ ਲਗਾਇਆ ਗਿਆ ਹੈ।

ਡਾਕਟਰ ਰਜਿੰਦਰ ਸਿੰਘ ਸੋਹਲ ਪ੍ਰਧਾਨ ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਨਵੇਂ ਚੁਣੇ ਸਾਰੇ ਅਹੁਦੇਦਾਰਾਂ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ ਕੋਆਰਡੀਨੇਟਰ ਪੰਜਾਬ ਗਤਕਾ ਐਸੋਸੀਏਸ਼ਨ ਜਗਦੀਸ਼ ਸਿੰਘ ਕੁਰਾਲੀ, ਮੈਡਮ ਪਰਵਿੰਦਰ ਕੌਰ ਕੁਰਾਲੀ, ਗਤਕਾ ਐਸੋਸੀਏਸ਼ਨ ਆਫ਼ ਚੰਡੀਗੜ੍ ਤੋਂ ਤਕਨੀਕੀ ਡਾਇਰੇਕਟਰ ਹਰਮਨਜੋਤ ਸਿੰਘ ਜੰਡ ਪੁਰ ,ਜੁਆਇੰਟ ਸਕੱਤਰ ਰਾਜਵੀਰ ਸਿੰਘ, ਆਰਪੀ ਸ਼ਰਮਾ, ਜਸਪਾਲ ਸਿੰਘ ਮਟੌਰ ਗੁਰਜੰਟ ਸਿੰਘ ਨਿਸ਼ਾਨ ਸਿੰਘ ਬਾਲਾ, ਸਰਬਜੀਤ ਸਿੰਘ ਸੈਣੀ, ਪਰਮਿੰਦਰ ਸਿੰਘ ਚੁੰਨੀ,ਧਰਮਪਾਲ ਸਿੰਘ ਗਗਨਦੀਪ ਸਿੰਘ ਮੌਜੂਦ ਸਨ

dawn punjab
Author: dawn punjab

Leave a Comment

RELATED LATEST NEWS