Follow us

28/10/2026 2:06 pm

Search
Close this search box.
Home » News In Punjabi » ਚੰਡੀਗੜ੍ਹ » ਪੱਖਾ ਚਲਾਉਣ ਨੂੰ ਲੈ ਕੇ ਵਿਵਾਦ, ਚੰਡੀਗੜ੍ਹ ਯੂਨੀਵਰਸਿਟੀ ’ਚ ਬਾਇਓਟੈਕ ਵਿਦਿਆਰਥੀ ’ਤੇ ਚਾਕੂ ਨਾਲ ਚਾਰ ਵਾਰ ਹਮਲਾ

ਪੱਖਾ ਚਲਾਉਣ ਨੂੰ ਲੈ ਕੇ ਵਿਵਾਦ, ਚੰਡੀਗੜ੍ਹ ਯੂਨੀਵਰਸਿਟੀ ’ਚ ਬਾਇਓਟੈਕ ਵਿਦਿਆਰਥੀ ’ਤੇ ਚਾਕੂ ਨਾਲ ਚਾਰ ਵਾਰ ਹਮਲਾ

ਪੱਖਾ ਚਲਾਉਣ ਨੂੰ ਲੈ ਕੇ ਵਿਵਾਦ, ਚੰਡੀਗੜ੍ਹ ਯੂਨੀਵਰਸਿਟੀ ’ਚ ਬਾਇਓਟੈਕ ਵਿਦਿਆਰਥੀ ’ਤੇ ਚਾਕੂ ਨਾਲ ਚਾਰ ਵਾਰ ਹਮਲਾ 

ਮੋਹਾਲੀ 28 ਅਕਤੂਬਰ: Chandigarh University, Gharuan clash: ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਦੇ ਹੋਸਟਲ ਵਿੱਚ ਪੱਖਾ ਚਲਾਉਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇੱਕ ਵਿਦਿਆਰਥੀ ਨੇ ਆਪਣੇ ਰੂਮਮੇਟ ’ਤੇ ਚਾਕੂ ਨਾਲ ਚਾਰ ਵਾਰ ਹਮਲਾ ਕਰ ਦਿੱਤਾ। ਹਮਲੇ ਵਿੱਚ 18 ਸਾਲਾ ਬੀਟੈੱਕ ਬਾਇਓਟੈਕਨਾਲੋਜੀ ਦਾ ਪਹਿਲੇ ਸਾਲ ਦਾ ਵਿਦਿਆਰਥੀ ਆਦਿੱਤਿਆ ਰਾਏ ਗੰਭੀਰ ਜ਼ਖ਼ਮੀ ਹੋ ਗਿਆ। ਖਰੜ ਸਦਰ ਪੁਲਿਸ ਨੇ ਬੁੱਧਵਾਰ ਸਵੇਰੇ ਮੁਲਜ਼ਮ ਅਮਨਦੀਪ ਸਿੰਘ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ।

ਪੁਲਿਸ ਮੁਤਾਬਕ ਘਟਨਾ ਮੰਗਲਵਾਰ ਰਾਤ 10 ਤੋਂ 10.15 ਵਜੇ ਦਰਮਿਆਨ ਯੂਨੀਵਰਸਿਟੀ ਦੇ ਜ਼ਾਕਿਰ-ਬੀ ਹੋਸਟਲ ਦੇ ਕਮਰਾ ਨੰਬਰ 1022 ਵਿੱਚ ਵਾਪਰੀ। ਝਾਰਖੰਡ ਦੇ ਬੋਕਾਰੋ ਵਾਸੀ ਆਦਿੱਤਿਆ ਰਾਏ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਹੇਠਾਂ ਤੋਂ ਕਮਰੇ ਵਿੱਚ ਵਾਪਸ ਆਇਆ ਤਾਂ ਗਰਮੀ ਲੱਗਣ ਕਾਰਨ ਪੱਖਾ ਚਲਾ ਦਿੱਤਾ। ਉਸ ਦੇ ਰੂਮਮੇਟ ਅਮਨਦੀਪ ਸਿੰਘ ਨੇ ਪੱਖਾ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਬਹਿਸ ਹੋ ਗਈ।

ਸ਼ਿਕਾਇਤ ਅਨੁਸਾਰ, ਕੁਝ ਦੇਰ ਬਾਅਦ ਜਦੋਂ ਆਦਿੱਤਿਆ ਆਪਣੇ ਬਿਸਤਰੇ ’ਤੇ ਲੇਟਿਆ ਹੋਇਆ ਸੀ ਤਾਂ ਅਮਨਦੀਪ ਚਾਕੂ ਲੈ ਕੇ ਉਸ ਕੋਲ ਆਇਆ ਅਤੇ ਪਿੱਛਿਓਂ ਹਮਲਾ ਕਰ ਦਿੱਤਾ। ਉਸ ਨੇ ਆਦਿੱਤਿਆ ਦੀ ਪਿੱਠ ਦੇ ਖੱਬੇ ਪਾਸੇ, ਖੱਬੀ ਬਾਂਹ, ਖੱਬੇ ਗੋਡੇ ਅਤੇ ਸੱਜੀ ਲੱਤ ’ਤੇ ਵਾਰ ਕੀਤੇ। ਆਦਿੱਤਿਆ ਦੇ ਰੌਲਾ ਪਾਉਣ ’ਤੇ ਨਾਲ ਦੇ ਕਮਰਿਆਂ ਵਿੱਚ ਰਹਿੰਦੇ ਵਿਦਿਆਰਥੀ ਉੱਥੇ ਪਹੁੰਚ ਗਏ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ।

ਜ਼ਖ਼ਮੀ ਵਿਦਿਆਰਥੀ ਨੂੰ ਦੋਸਤਾਂ ਅਤੇ ਹੋਸਟਲ ਵਾਰਡਨਾਂ ਨੇ ਯੂਨੀਵਰਸਿਟੀ ਦੀ ਐਂਬੂਲੈਂਸ ਰਾਹੀਂ ਘੜੂੰਆਂ ਦੇ ਸਰਸਵਤੀ (ਵੈੱਲਮੈੱਡ) ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮੈਡੀਕੋ-ਲੀਗਲ ਰਿਪੋਰਟ ਵਿੱਚ ਚਾਰ ਜ਼ਖ਼ਮ ਦਰਜ ਕੀਤੇ ਗਏ ਹਨ, ਜਿਨ੍ਹਾਂ ਨੂੰ ਗੰਭੀਰ ਕਰਾਰ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ, ਖੱਬੀ ਪੱਟ ’ਤੇ 2.3 ਸੈਂਟੀਮੀਟਰ, ਸੱਜੇ ਗੋਡੇ ’ਤੇ 1 ਤੋਂ 2 ਸੈਂਟੀਮੀਟਰ ਅਤੇ ਸੱਜੀ ਲੱਤ ’ਤੇ 1 ਸੈਂਟੀਮੀਟਰ ਦਾ ਜ਼ਖ਼ਮ ਸੀ। ਪਿੱਠ ’ਤੇ ਵੀ ਖੁੱਲ੍ਹਾ ਜ਼ਖ਼ਮ ਦਰਜ ਕੀਤਾ ਗਿਆ।

ਖਰੜ ਸਦਰ ਥਾਣੇ ਵਿੱਚ ਸਵੇਰੇ 5.20 ਵਜੇ ਦਰਜ ਐੱਫਆਈਆਰ ਵਿੱਚ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 115(2), 118(2) ਅਤੇ 351(3) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਧਾਰਾਵਾਂ ਸੱਟ ਮਾਰਨ, ਖ਼ਤਰਨਾਕ ਹਥਿਆਰ ਨਾਲ ਗੰਭੀਰ ਸੱਟ ਪਹੁੰਚਾਉਣ ਅਤੇ ਅਪਰਾਧਿਕ ਧਮਕੀ ਨਾਲ ਸਬੰਧਤ ਹਨ। ਪੁਲਿਸ ਅਨੁਸਾਰ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

https://www.facebook.com/share/v/19fMJmaiE7/

dawnpunjab
Author: dawnpunjab

Leave a Comment

RELATED LATEST NEWS

Top Headlines

ਪੱਖਾ ਚਲਾਉਣ ਨੂੰ ਲੈ ਕੇ ਵਿਵਾਦ, ਚੰਡੀਗੜ੍ਹ ਯੂਨੀਵਰਸਿਟੀ ’ਚ ਬਾਇਓਟੈਕ ਵਿਦਿਆਰਥੀ ’ਤੇ ਚਾਕੂ ਨਾਲ ਚਾਰ ਵਾਰ ਹਮਲਾ

ਪੱਖਾ ਚਲਾਉਣ ਨੂੰ ਲੈ ਕੇ ਵਿਵਾਦ, ਚੰਡੀਗੜ੍ਹ ਯੂਨੀਵਰਸਿਟੀ ’ਚ ਬਾਇਓਟੈਕ ਵਿਦਿਆਰਥੀ ’ਤੇ ਚਾਕੂ ਨਾਲ ਚਾਰ ਵਾਰ ਹਮਲਾ  ਮੋਹਾਲੀ 28 ਅਕਤੂਬਰ:

Live Cricket

Rashifal