Follow us

28/10/2026 1:28 pm

Search
Close this search box.
Home » News In Punjabi » ਚੰਡੀਗੜ੍ਹ » ਚੰਡੀਗੜ੍ਹ ਵਿੱਚ Rapido ਦਾ ਐਗਰੀਗੇਟਰ ਲਾਇਸੈਂਸ ਬਹਾਲ, ਸੇਵਾਵਾਂ ਰਹਿਣਗੀਆਂ ਜਾਰੀ

ਚੰਡੀਗੜ੍ਹ ਵਿੱਚ Rapido ਦਾ ਐਗਰੀਗੇਟਰ ਲਾਇਸੈਂਸ ਬਹਾਲ, ਸੇਵਾਵਾਂ ਰਹਿਣਗੀਆਂ ਜਾਰੀ

ਚੰਡੀਗੜ੍ਹ ਵਿੱਚ Rapido ਦਾ ਐਗਰੀਗੇਟਰ ਲਾਇਸੈਂਸ ਬਹਾਲ, ਸੇਵਾਵਾਂ ਰਹਿਣਗੀਆਂ ਜਾਰੀ

ਚੰਡੀਗੜ੍ਹ, 27 ਅਕਤੂਬਰ: ਚੰਡੀਗੜ੍ਹ ਵਿੱਚ Rapido ਦਾ ਐਗਰੀਗੇਟਰ ਲਾਇਸੈਂਸ ਬਹਾਲ ਹੋ ਗਿਆ ਹੈ। ਕੰਪਨੀ ਮੁਤਾਬਕ, ਇਸ ਨਾਲ ਸ਼ਹਿਰ ਵਿੱਚ ਸੇਵਾਵਾਂ ਜਾਰੀ ਰੱਖਣ ਦਾ ਰਾਹ ਸਾਫ਼ ਹੋ ਗਿਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਫਿਲਹਾਲ ਸ਼ਹਿਰ ਵਿੱਚ ਵੈਧ ਐਗਰੀਗੇਟਰ ਲਾਇਸੈਂਸ ਰੱਖਣ ਵਾਲਾ ਇਹ ਇਕਲੌਤਾ ਪਲੇਟਫਾਰਮ ਹੈ।

ਸਟੇਟ ਟਰਾਂਸਪੋਰਟ ਅਥਾਰਟੀ (STA) ਦੇ ਹੁਕਮਾਂ ਖ਼ਿਲਾਫ਼ Rapido ਵੱਲੋਂ ਅਪੀਲ ਦਾਇਰ ਕੀਤੀ ਗਈ ਸੀ। ਟਰਾਂਸਪੋਰਟ ਸਕੱਤਰ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਕੰਪਨੀ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਲਾਇਸੈਂਸ ਬਹਾਲ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਜੂਨ ਤੋਂ ਅਗਸਤ ਦਰਮਿਆਨ ਚੰਡੀਗੜ੍ਹ ਵਿੱਚ ਕੰਮ ਕਰ ਰਹੇ ਪ੍ਰਮੁੱਖ ਐਗਰੀਗੇਟਰ ਪਲੇਟਫਾਰਮਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਸਨ। ਲਾਇਸੈਂਸ ਬਹਾਲ ਹੋਣ ਨਾਲ Rapido ਆਪਣੀਆਂ ਸੇਵਾਵਾਂ ਮੁੜ ਵੈਧ ਲਾਇਸੈਂਸ ਤਹਿਤ ਜਾਰੀ ਰੱਖ ਸਕੇਗਾ।

Rapido ਦੇ ਡਾਇਰੈਕਟਰ-ਆਪਰੇਸ਼ਨਜ਼ ਸੁਨੀਲ ਸ਼ਾਹ ਨੇ ਲਾਇਸੈਂਸ ਬਹਾਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਕੰਪਨੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਯਾਤਰੀਆਂ ਨੂੰ ਕਿਫ਼ਾਇਤੀ ਆਵਾਜਾਈ ਸਹੂਲਤਾਂ ਦੇਣ ਅਤੇ ਕੈਪਟਨਜ਼ ਲਈ ਰੁਜ਼ਗਾਰ ਦੇ ਮੌਕੇ ਕਾਇਮ ਰੱਖਣ ਲਈ ਵਚਨਬੱਧ ਹੈ।

——-


 

Rapido Chandigarh, Rapido Licence Restored, Chandigarh Transport News, STA Chandigarh

dawnpunjab
Author: dawnpunjab

Leave a Comment

RELATED LATEST NEWS

Top Headlines

ਪੱਖਾ ਚਲਾਉਣ ਨੂੰ ਲੈ ਕੇ ਵਿਵਾਦ, ਚੰਡੀਗੜ੍ਹ ਯੂਨੀਵਰਸਿਟੀ ’ਚ ਬਾਇਓਟੈਕ ਵਿਦਿਆਰਥੀ ’ਤੇ ਚਾਕੂ ਨਾਲ ਚਾਰ ਵਾਰ ਹਮਲਾ

ਪੱਖਾ ਚਲਾਉਣ ਨੂੰ ਲੈ ਕੇ ਵਿਵਾਦ, ਚੰਡੀਗੜ੍ਹ ਯੂਨੀਵਰਸਿਟੀ ’ਚ ਬਾਇਓਟੈਕ ਵਿਦਿਆਰਥੀ ’ਤੇ ਚਾਕੂ ਨਾਲ ਚਾਰ ਵਾਰ ਹਮਲਾ  ਮੋਹਾਲੀ 28 ਅਕਤੂਬਰ:

Live Cricket

Rashifal