ਐਸ.ਏ.ਐਸ.ਨਗਰ :
67ਵੀਆਂ ਪੰਜਾਬ ਸਟੇਟ ਖੇਡਾਂ ਤਹਿਤ ਅੰਤਰ ਜ਼ਿਲ੍ਹਾ ਸਕੂਲ ਹੈਂਡਬਾਲ ਅਤੇ ਤੈਰਾਕੀ ਮੁਕਾਬਲੇ 26 ਅਕਤੂਬਰ ਤੋਂ ਲੈਕੇ 29 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ। ਹੈਂਡਬਾਲ ਮੁਕਾਬਲੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3ਬੀ1 ਮੋਹਾਲੀ ਅਤੇ ਤੈਰਾਕੀ ਮੁਕਾਬਲੇ ਮਲਟੀਪਰਪਜ਼ ਸਟੇਡੀਅਮ ਸੈਕਟਰ 63, ਮੋਹਾਲੀ ਵਿਖੇ ਕਰਵਾਏ ਜਾਣਗੇ।
ਹੈਂਡਬਾਲ ਵਿਚ ਅੰਡਰ-14 ਸਾਲ ਵਰਗ ਚ ਲੜਕੇ ਅਤੇ ਲੜਕੀਆਂ ਭਾਗ ਲੈ ਸਕਣਗੇ। ਇਹ ਖੇਡਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, 3 ਬੀ 1 ਮੋਹਾਲੀ ਵਿਖੇ ਕਰਵਾਈਆਂ ਜਾਣਗੀਆਂ।
ਤੈਰਾਕੀ ਅੰਡਰ-14, 17 ਅਤੇ 19 ਸਾਲ ਵਰਗਾਂ ਦੇ ਲੜਕੇ ਅਤੇ ਲੜਕੀਆਂ ਦੇ ਆਪੋ-ਆਪਣੇ ਵਰਗ ਦੇ ਮੁਕਾਬਲੇ ਮਲਟੀਪਰਪਜ਼ ਸਟੇਡੀਅਮ, ਸੈਕਟਰ 63, ਮੋਹਾਲੀ ਵਿਖੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ 23 ਜ਼ਿਲ੍ਹਿਆਂ ਦੀਆਂ ਟੀਮਾਂ ਹਿੱਸਾ ਲੈਣਗੀਆਂ।