ਚੰਡੀਗੜ੍ਹ: ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਸੰਸਦ ਵਿੱਚ ਇਹ ਸਵਾਲ ਉਠਾਇਆ ਕਿ ਕੀ ਭਾਰਤ ਸਰਕਾਰ ਚੰਡੀਗੜ੍ਹ ਵਿੱਚ ਕਾਲੋਨੀਆਂ ਵਿੱਚ ਦਿੱਤੇ ਗਏ ਘਰਾਂ ਦਾ ਮਾਲਕਾਨਾ ਹੱਕ ਉਨ੍ਹਾਂ ਨੂੰ ਦੇ ਸਕਦੀ ਹੈ, ਤਾਂ ਇਸ ‘ਤੇ ਮੰਤਰਾਲੇ ਨੇ ਸਿੱਧੇ ਸ਼ਬਦਾਂ ਵਿੱਚ ਜਵਾਬ ਦਿੱਤਾ ਕਿ ਕਾਲੋਨੀ ਵਿੱਚ ਰਹਿਣ ਵਾਲੇ ਸਿਰਫ਼ ਲਾਇਸੈਂਸੀ ਹਨ ਜਾਂ ਇਹ ਘਰ ਉਨ੍ਹਾਂ ਨੂੰ ਪੱਟੇ/ਲੀਜ਼ ਹੋਲਡ ਅਧਾਰ ‘ਤੇ ਦਿੱਤੇ ਗਏ ਹਨ। ਇਸ ਕਰਕੇ ਉਨ੍ਹਾਂ ਨੂੰ ਇਨ੍ਹਾਂ ਘਰਾਂ ਦਾ ਮਾਲਕਾਨਾ ਹੱਕ ਨਹੀਂ ਮਿਲੇਗਾ।
ਅੱਜ ਭਾਰਤੀ ਜਨਤਾ ਪਾਰਟੀ ਦੇ ਝੂਠ ਦਾ ਪਰਦਾਫਾਸ਼ ਹੋ ਗਿਆ, ਜਦੋਂ ਕੁਝ ਸਾਲ ਪਹਿਲਾਂ ਪੂਰਵ ਸੰਸਦ ਮੈਂਬਰ ਕਿਰਨ ਖੇਰ ਅਤੇ ਭਾਜਪਾ ਦੇ ਆਗੂਆਂ ਨੇ ਲੱਡੂ ਵੰਡ ਕੇ ਪੂਰੇ ਸ਼ਹਿਰ ਵਿੱਚ ਇਹ ਘੋਸ਼ਣਾ ਕਰ ਦਿੱਤੀ ਸੀ ਕਿ ਹੁਣ ਕਾਲੋਨੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦਾ ਮਾਲਕਾਨਾ ਹੱਕ ਮਿਲ ਗਿਆ ਹੈ। ਪਰ ਅੱਜ ਸੰਸਦ ਵਿੱਚ ਭਾਰਤ ਸਰਕਾਰ ਦੇ ਦਿੱਤੇ ਗਏ ਜਵਾਬ ਤੋਂ ਇਹ ਸਾਫ਼ ਹੋ ਗਿਆ ਕਿ ਭਾਜਪਾ ਨੇ ਕੇਵਲ ਲੋਕਾਂ ਨੂੰ ਗੁੰਮਰਾਹ ਕਰਕੇ ਝੂਠਾ ਪ੍ਰਚਾਰ ਕੀਤਾ।
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਐਸਾ ਕੋਈ ਵੀ ਪ੍ਰਾਵਧਾਨ ਨਹੀਂ ਹੈ, ਜਿਸ ਵਿੱਚ ਲੋਕਾਂ ਨੂੰ ਕਾਲੋਨੀ ਵਿੱਚ ਦਿੱਤੇ ਗਏ ਘਰਾਂ ਦਾ ਮਾਲਕਾਨਾ ਹੱਕ ਮਿਲੇ।
ਚੰਡੀਗੜ੍ਹ ਭਾਜਪਾ ਨੇ ਹਮੇਸ਼ਾ ਲੋਕਾਂ ਨੂੰ ਠੱਗਣ ਅਤੇ ਝੂਠੀ ਵਾਹਵਾਹੀ ਲੈਣ ਦਾ ਕੰਮ ਕੀਤਾ ਹੈ।
ਅਸੀਂ ਇਸਦੀ ਤੀਬਰ ਨਿੰਦਾ ਕਰਦੇ ਹਾਂ। ਭਾਜਪਾ ਦੇ ਆਗੂਆਂ ਅਤੇ ਕਾਰਕੁਨਾਂ ਵਲੋਂ ਪਿਛਲੇ ਸਮੇਂ ਵਿੱਚ ਕੀਤਾ ਗਿਆ ਇਹ ਕਾਰਜ ਬਹੁਤ ਹੀ ਨਿੰਦਨਯੋਗ ਹੈ।
