Follow us

27/07/2024 9:26 am

Search
Close this search box.
Home » News In Punjabi » ਕਾਰੋਬਾਰ » 17 ਨਵੰਬਰ ਤੋਂ 22 ਨਵੰਬਰ ਤੱਕ ਸਕਿਊਰਟੀ ਟ੍ਰੇਨਿੰਗ ਸਬੰਧੀ ਰਜਿਸਟ੍ਰੇਸ਼ਨ ਕੈਂਪ : ਕੱਦੋਂ ਕਿੱਥੇ,ਪੜ੍ਹੋ

17 ਨਵੰਬਰ ਤੋਂ 22 ਨਵੰਬਰ ਤੱਕ ਸਕਿਊਰਟੀ ਟ੍ਰੇਨਿੰਗ ਸਬੰਧੀ ਰਜਿਸਟ੍ਰੇਸ਼ਨ ਕੈਂਪ : ਕੱਦੋਂ ਕਿੱਥੇ,ਪੜ੍ਹੋ

ਐਸ.ਏ.ਐਸ ਨਗਰ :
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐੱਸ. ਏ. ਐੱਸ ਨਗਰ ਵਲੋਂ ਸਹਾਇਕ ਕਮਾਂਡੈਂਟ, ਸਕਿਓਰਟੀ ਸਕਿਲਜ਼ ਕਾਊਂਸਿਲ ਇੰਡੀਆ ਲਿਮਿਟਿਡ (Security Skills Council India Ltd)  ਦੇ ਸਹਿਯੋਗ ਨਾਲ ਜਿਲ੍ਹਾ ਐੱਸ.ਏ.ਐੱਸ ਨਗਰ ਦੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਲਈ ਸਕਿਊਰਟੀ ਟ੍ਰੇਨਿੰਗ ਸਬੰਧੀ ਰਜਿਸਟ੍ਰੇਸ਼ਨ ਕੈਂਪ ਮਿਤੀ 17/11/2023 ਤੋਂ 22/11/2023 ਜਿਲ੍ਹੇ ਦੇ ਵੱਖ-2 ਬਲਾਕਾਂ ਵਿੱਚ ਲਗਾਇਆ ਜਾ ਰਿਹਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਕੀ ਇਸ ਕੈਂਪ ਵਿੱਚ ਕੇਵਲ 21 ਤੋਂ 37 ਸਾਲ ਤੱਕ ਦੇ ਪੁਰਸ਼ ਉਮੀਦਵਾਰ ਜੋ 10ਵੀਂ ਪਾਸ ਹੋਣ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਰਥੀਆਂ ਦਾ ਕੱਦ 168 ਸੈ.ਮੀ  ਅਤੇ ਭਾਰ 56-90 ਕਿਲੇ ਤੱਕ ਹੋਣ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਉਕਤ ਰਜਿਸਟ੍ਰੇਸ਼ਨ ਕੈਂਪ ਮਿਤੀ 17/11/2023 ਨੂੰ ਬਲਾਕ ਮਾਜਰੀ, ਮਿਤੀ 20/11/2023 ਨੂੰ ਬਲਾਕ ਖਰੜ, ਮਿਤੀ 21/11/2023 ਨੂੰ ਬਲਾਕ ਮੋਹਾਲੀ ਅਤੇ ਮਿਤੀ 22/11/2023 ਨੂੰ ਬਲਾਕ ਡੇਰਾਬੱਸੀ ਵਿਖੇ ਲਗਾਇਆ ਜਾਣਾ ਹੈ। ਟ੍ਰੇਨਿੰਗ ਸਫਲਤਾ-ਪੂਰਵਕ ਪੂਰੀ ਕਰਨ ਵਾਲੇ ਪ੍ਰਾਰਥੀਆਂ ਨੂੰ ਐੱਸ.ਏ.ਐੱਸ ਨਗਰ/ਚੰਡੀਗੜ੍ਹ ਵਿਖੇ 18-20 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਨੌਕਰੀ ਮੁਹੱਇਆ ਕਰਵਾਈ ਜਾਵੇਗੀ। ਉਨ੍ਹਾਂ ਜ਼ਿਲ੍ਹਾ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਸਤਾਵੇਜ਼ ਨਾਲ ਸਬੰਧਤ ਬਲਾਕ ਦੇ ਬੀ.ਡੀ.ਪੀ.ਓ ਦਫਤਰ ਵਿਖੇ ਸਵੇਰੇ 10.00 ਤੋਂ ਦੁਪਹਿਰ 01.00 ਵਜੇ ਤੱਕ ਪਹੁੰਚ ਕੇ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਵਧੇਰੇ ਜਾਣਕਾਰੀ ਲਈ ਉਮੀਦਵਾਰ ਡੀ.ਬੀ.ਈ.ਈ, ਐੱਸ.ਏ.ਐੱਸ ਨਗਰ ਨਾਲ ਤਾਲਮੇਲ ਕਰ ਸਕਦੇ ਹਨ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal