ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਘਰ ਹੋਈ ਇਲਾਕੇ ਦੇ ਮੋਹਤਬਰਾਂ ਦੀ ਮੀਟਿੰਗ
ਦੇਸ਼ ਵਿੱਚ ਬਣ ਰਹੀ ਕਾਂਗਰਸ ਦੀ ਸਰਕਾਰ, ਇਲਾਕੇ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਸਿੰਗਲਾ ਦੀ ਵੱਡੀ ਜਿੱਤ ਬਣਾਓ ਯਕੀਨੀ : ਕੁਲਜੀਤ ਸਿੰਘ ਬੇਦੀ
ਨੌਜਵਾਨ ਪੜੇ ਲਿਖੇ ਤੇ ਤਜ਼ਰਬੇਕਾਰ ਆਗੂ ਹਨ ਵਿਜੇਇੰਦਰ ਸਿੰਗਲਾ : ਡਿਪਟੀ ਮੇਅਰ
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਵਿਚਾਰ ਵਟਾਂਦਰਾ ਕਰਨ ਵਾਸਤੇ ਫੇਜ਼ 3 ਬੀ2 ਮੋਹਾਲੀ ਦੇ ਮੋਹਤਬਰ ਵਿਅਕਤੀਆਂ ਦੀ ਇੱਕ ਮੀਟਿੰਗ ਆਪਣੇ ਘਰ ਸੱਦੀ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇਖ ਭਤੀਜੇ ਰਮੇਸ਼ ਸਿੰਗਲਾ ਪਹੁੰਚੇ। ਇਸ ਮੀਟਿੰਗ ਨਾਲ ਵਿਜੇ ਇੰਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ।
ਇਸ ਮੌਕੇ ਬੋਲਦਿਆਂ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੰਗਰੂਰ ਹਲਕੇ ਤੋਂ ਸਾਬਕਾ ਪਾਰਲੀਮੈਂਟ ਮੈਂਬਰ ਵਿਜੇ ਇੰਦਰ ਸਿੰਘਲਾ ਨੂੰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਹੈ ਤੇ ਅਸੀਂ ਉਹਨਾਂ ਦੀ ਜਿੱਤ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਕਾਂਗਰਸ ਪਾਰਟੀ ਵੱਲੋਂ ਦਿੱਤੀਆਂ ਗਈਆਂ ਗਰੰਟੀਆਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਵਾਂਗੇ।
ਕੁਲਜੀਤ ਸਿੰਘ ਬੇਦੀ ਨੇ ਮੀਟਿੰਗ ਵਿੱਚ ਬੋਲਦਿਆਂ ਕਿਹਾ ਕਿ ਸਿੰਗਲਾ ਸਾਹਿਬ ਬਹੁਤ ਵਧੀਆ ਇਨਸਾਨ ਹਨ ਜਿਨ੍ਹ ਨੇ ਪਹਿਲਾਂ ਸੰਗਰੂਰ ਵਿੱਚ ਵੱਡੀਆਂ ਜਿੰਮੇਵਾਰੀਆਂ ਨੂੰ ਅਦਾ ਕੀਤਾ। ਉਹਨਾਂ ਕਿਹਾ ਕਿ ਸੰਗਰੂਰ ਵਿਖੇ ਵੀਰ ਜੀ ਇੰਦਰ ਸਿੰਗਲਾ ਦੀ ਬਦੌਲਤ ਕੈਂਸਰ ਹਸਪਤਾਲ ਬਣਿਆ, ਪੀਜੀਆਈ ਦਾ ਸੈਂਟਰ ਖੋਲ੍ਹਿਆ, ਖਿਡਾਰੀਆਂ ਵਾਸਤੇ ਸਿੰਥੈਟਿਕ ਟਰੈਕ ਲਗਾਇਆ ਗਿਆ ਗੱਲ ਕੀ ਸੰਗਰੂਰ ਵਾਸੀਆਂ ਦੀ ਹਰ ਜ਼ਰੂਰਤ ਨੂੰ ਵਿਜੇ ਇੰਦਰ ਸਿੰਗਲਾ ਨੇ ਪੂਰਾ ਕਰਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਤੇ ਯਾਦਗਾਰੀ ਪ੍ਰੋਜੈਕਟ ਲਿਆਂਦੇ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਵਿਜੇ ਇੰਦਰ ਸਿੰਗਲਾ ਨੌਜਵਾਨ ਹਨ, ਪੜੇ ਲਿਖੇ ਹਨ ਤੇ ਉਹਨਾਂ ਨੂੰ ਬੜਾ ਵੱਡਾ ਤਜਰਬਾ ਹੈ। ਉਹਨਾਂ ਨੇ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤੋਂ ਇਲਾਵਾ ਖੇਡਾਂ ਦੇ ਚੇਅਰਮੈਨ ਵਜੋਂ ਵੀ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਇਸ ਤਜ਼ਰਬੇ ਦਾ ਪੂਰਾ ਲਾਭ ਹਲਕਾ ਅਨੰਦਪੁਰ ਸਾਹਿਬ ਅਤੇ ਖਾਸ ਤੌਰ ਤੇ ਮਾਣ ਸ਼ਹਿਰ ਨੂੰ ਮਿਲੇਗਾ। ਉਹਨਾਂ ਕਿਹਾ ਕਿ ਇਹ ਹਲਕਾ ਗੁਰੂ ਸਾਹਿਬਾਨਾਂ ਦੀ ਪਵਿੱਤਰ ਸ਼ੋ ਪ੍ਰਾਪਤ ਹੈ ਅਤੇ ਇੱਥੇ ਟੂਰਿਜ਼ਮ ਹਬ ਵੀ ਬਣ ਸਕਦਾ ਹੈ ਤੇ ਏਅਰਪੋਰਟ ਨੂੰ ਅਪਗ੍ਰੇਡ ਕਰਾਉਣਾ ਵੀ ਸਮੇਂ ਦੀ ਲੋੜ ਹੈ।
ਉਹਨਾਂ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜ ਇਸ ਕਰਕੇ ਕਾਂਗਰਸ ਦੇ ਹੱਥ ਮਜਬੂਤ ਕਰਨ ਵਿਜੇ ਇੰਦਰ ਸਿੰਗਲਾ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਜਾਵੇਗਾ।
ਇਸ ਮੌਕੇ ਰਾਮ ਸਰੂਪ ਜੋਸ਼ੀ, ਬਲਵੀਰ ਸਿੰਘ ਕਾਨੂੰਗੋ, ਵਿਸ਼ੇਸ਼, ਸਿੰਘ, ਜਤਿੰਦਰ ਜੌਲੀ, ਰਣਜੋਧ ਸਿੰਘ, ਦਪਿੰਦਰ ਸਿੰਘ ਸ਼ਾਹ, ਜਸਵਿੰਦਰ ਸਿੰਘ, ਬਲਬੀਰ ਸਿੰਘ ਅਰੋੜਾ, ਫਕੀਰ ਸਿੰਘ ਖਿਲਣ, ਨਰਿੰਦਰ ਮੋਦੀ, ਜਸਬੀਰ ਸਿੰਘ, ਮਨਮੋਹਨ ਸਿੰਘ, ਅਜੀਤ ਸਿੰਘ ਸੱਭਰਵਾਲ ਸਮੇਤ ਇਲਾਕੇ ਦੇ ਮੋਹਤਬਰ ਹਾਜ਼ਰ ਸਨ।