ਚੰਡੀਗੜ੍ਹ : ਨਵੇਂ ਯੁੱਗ ਦੇ ਡਿਜੀਟਲ ਫਸਟ ਬੈਂਕ, ਯੂਨਿਟੀ ਸਮਾਲ ਫਾਈਨਾਂਸ ਬੈਂਕ (ਯੂਨਿਟੀ ਬੈਂਕ) ਨੇ ਪੰਜਾਬ ’ਚ ਆਪਣਾ ਵਿਸਤਾਰ ਕਰਦੇ ਹੋਏ ਸੱਤ ਨਵੀਆਂ ਬ੍ਰਾਂਚਾਂ ਖੋਲੀਆਂ ਹਨ। ਯੂਨਿਟੀ ਦੇ ਇਸ ਵਿਸਤਾਰ ਨਾਲ ਸ਼ਹਿਰ ’ਚ ਵਪਾਰਕ ਮੌਕੇ ਵਧਣਗੇ ਅਤੇ ਗ੍ਰਾਹਕਾਂ ਨੂੰ ਆਪਣੀ ਜਮ੍ਹਾਂ ਪੂੰਜੀ ’ਤੇ ਆਕਰਸ਼ਕ ਵਿਆਜ ਦਰਾਂ ਮਿਲਣਗੀਆਂ। ਨਾਲ ਹੀ ਐਮਐਸਐਮਈ ਨੂੰ ਬਿਜਨਸ ਲੋਨ ਅਤੇ ਪੰਜਾਬ ਦੇ ਨਾਗਰਿਕਾਂ ਨੂੰ ਜਿਆਦਾ ਸਮਾਰਟ, ਜਿਆਦਾ ਤੇਜ ਸੁਵਿਧਾਜਨਕ ਬੈਂਕ ਨਾਲ ਬੈਂਕਿੰਗ ਕਰਨ ਦਾ ਮੌਕਾ ਮਿਲੇਗਾ।
ਆਪਣੀ ਪਹੁੰਚ ਮਜਬੂਤ ਬਣਾਉਣ ਦੇ ਲਈ ਯੂਨਿਟੀ ਬੈਂਕ ਨੇ ਚੰਡੀਗੜ੍ਹ ’ਚ ਸੈਕਟਰ 7, 22, 27 ਅਤੇ ਮਨੀ ਮਾਜਰਾ, ਅੰਮ੍ਰਿਤਸਰ ’ਚ ਮਾਡਲ ਟਾਊਨ ਅਤੇ ਲੁਧਿਆਣਾ ’ਚ ਫਿਰੋਜ ਗਾਂਧੀ ਬਜਾਰ ’ਚ ਆਪਣੀਆਂ ਅਤਿਅਧੁਨਿਕ ਬ੍ਰਾਂਚਾਂ ਖੋਲੀਆਂ ਹਨ। ਇਸਦੇ ਬਾਅਦ ਭਵਿੱਖ ’ਚ ਅੰਬਾਲਾ ਅਤੇ ਜਲੰਧਰ ’ਚ ਬ੍ਰਾਂਚਾਂ ਖੋਲੀਆਂ ਜਾਣਗੀਆਂ।
ਚੰਡੀਗੜ੍ਹ ਦੇ ਸੈਕਟਰ 27 ਵਿਚ ਯੂਨਿਟੀ ਬੈਂਕ ਦੀ ਬ੍ਰਾਂਚ ਦਾ ਉਦਘਾਟਨ ਸ੍ਰੀ ਰਾਮ ਬਡਯਾਲ, ਸਾਬਕਾ ਡੀਜੀਐਮ, ਨਾਬਾਰਡ ਨੇ ਕੀਤਾ, ਜਦੋਂ ਕਿ ਚੰਡੀਗੜ੍ਹ ਦੇ ਸੈਕਟਰ 7 ਵਿਚ ਯੂਨਿਟੀ ਬੈਂਕ ਦੀ ਬ੍ਰਾਂਚ ਦਾ ਉਦਘਾਟਨ ਅਰਨਸਟ ਫਾਰਮੇਸ਼ੀਆ ਦੇ ਸੀਈਓ, ਸ੍ਰੀ ਨਿਖਲ ਅਗਰਵਾਲ ਨੇ ਕੀਤਾ।
ਯੂਨਿਟੀ ਬੈਂਕ ਸੀਨੀਅਰ ਨਾਗਰਿਕਾਂ ਨੂੰ ਫਿਕਸਡ ਡਿਪਾਜਿਟ ’ਤੇ 9.50 ਪ੍ਰਤੀਸ਼ਤ ਹਰ ਵਰ੍ਹੇ ਵਿਆਜ ਦਰ ਅਤੇ ਰਿਟੇਲ ਨਿਵੇਸ਼ਕਾਂ ਨੂੰ 9.00 ਹਰ ਵਰ੍ਹੇ ਦੀ ਵਿਆਜ ਦਰ* ਪ੍ਰਦਾਨ ਕਰਦਾ ਹੈ। ਬਚਤ ਖਾਤੇ ’ਤੇ 20 ਲੱਖ ਰੁਪਏ ਨਾਲੋਂ ਜਿਆਦਾ ਅਤੇ 5 ਕਰੋੜ ਰੁਪਏ ਨਾਲੋਂ ਘੱਟ ਦੀ ਰਾਸ਼ੀ ਦੇ ਲਈ 7.50 ਪ੍ਰਤੀਸ਼ਤ ਅਤੇ 5 ਲੱਖ ਰੁਪਏ ਤੋਂ 20 ਲੱਖ ਰੁਪਏ ਤੱਕ ਦੀ ਰਾਸ਼ੀ ਦੇ ਲਈ 7.25 ਪ੍ਰਤੀਸ਼ਤ ਹਰ ਵਰ੍ਹੇ ਦੀ ਵਿਆਜ ਦਰ ਪ੍ਰਦਾਨ ਕੀਤੀ ਜਾਂਦੀ ਹੈ। ਇਸਦੇ ਇਲਾਵਾ, ਚੁਣਿੰਦਾ ਬ੍ਰਾਂਚਾਂ ’ਚ ਲਾਕਰਸ ਵੀ ਬਹੁਤ ਹੀ ਮੁਕਾਬਲੇ ਭਰੀਆਂ ਦਰਾਂ ’ਤੇ ਉਪਲਬਧ ਹਨ।
ਯੂਨਿਟੀ ਬੈਂਕ ਦੇ ਐਮਡੀ ਅਤੇ ਸੀਈਓ, ਇੰਦਰਜੀਤ ਕਾਮੋਤਰਾ ਨੇ ਕਿਹਾ, ‘ਅਸੀਂ ਯੂਨਿਟੀ ਬੈਂਕ ਨੂੰ ਪੰਜਾਬ ਦੇ ਲੋਕਾਂ ਦੇ ਨੇੜੇ ਲਿਆ ਕੇ ਬਹੁਤ ਉਤਸਾਹਿਤ ਹਾਂ। ਇਸ ਜੀਵਿਤ ਅਤੇ ਗਤੀਸ਼ੀਲ ਖੇਤਰ ’ਚ ਬਹੁਤ ਸੰਭਾਵਨਾਵਾਂ ਹਨ।’ ਉਨ੍ਹਾਂ ਨੇ ਕਿਹਾ, ‘ਸਾਡੇ ਡਿਜੀਟਲ ਫਸਟ ਦ੍ਰਿਸ਼ਟੀਕੋਣ ਨਾਲ ਸਾਡੀਆਂ ਬ੍ਰਾਂਚਾਂ ਦੇ ਵਧਦੇ ਨੈਟਵਰਕ ਨੂੰ ਮਦਦ ਮਿਲੇਗੀ, ਜਿਸ ਨਾਲ ਗ੍ਰਾਹਕ ਆਪਣੇ ਘਰੋਂ ਜਾਂ ਫਿਰ ਹੋਰ ਕਿਸੇ ਵੀ ਜਗ੍ਹਾ ਤੋਂ ਸਾਡੀਆਂ ਬੈਂਕਿੰਗ ਸੇਵਾਵਾਂ ਪ੍ਰਾਪਤ ਕਰ ਸਕਣਗੇ। ਇਸ ਰਾਜ ’ਚ ਅਨੇਕ ਉਦਯੋਗ ਮਜਬੂਤ ਸਥਿਤੀ ’ਚ ਹਨ, ਜਿਨ੍ਹਾਂ ’ਚ ਐਗਰੋ ਅਤੇ ਫੂਡ ਪ੍ਰੋਸੈਸਿੰਗ, ਟਰੈਕਟਰਸ ਅਤੇ ਆਟੋ ਕੰਪੋਨੈਂਟਸ ਉਦਯੋਗ ਮਹੱਤਵਪੂਰਣ ਹਨ। ਨਾਲ ਹੀ ਵਿਸ਼ਾਲ ਪੰਜਾਬੀ ਸਮਾਜ ਦੇ ਵਿਦੇਸ਼ਾਂ ’ਚ ਸਥਿਤ ਹੋਣ ਦੇ ਕਾਰਨ ਬਾਹਰੋਂ ਇਸ ਰਾਜ ’ਚ ਕਾਫੀ ਪੈਸਾ ਆਉਂਦਾ ਹੈ, ਜਿਸ ਨਾਲ ਇਸ ਰਾਜ ’ਚ ਆਰਥਿਕ ਵਿਕਾਸ ਦੇ ਕਾਫੀ ਜਿਆਦਾ ਮੌਕੇ ਮੌਜੂਦ ਹਨ। ਇਹ ਉਦਮਿਤਾ ਅਤੇ ਆਰਥਿਕ ਵਿਕਾਸ ਦੇ ਕੇਂਦਰ ਦੇ ਰੂਪ ’ਚ ਵੀ ਉਭਰ ਰਿਹਾ ਹੈ। ਇਨ੍ਹਾਂ ਸਾਰੇ ਕਾਰਨਾਂ ਨਾਲ ਇੱਥੋਂ ਦਾ ਬਜਾਰ ਬਹੁਤ ਅਨੁਕੂਲ ਹੈ। ਸਾਨੂੰ ਵਿਸ਼ਵਾਸ ਹੈ ਕਿ ਸਾਡਾ ਡਿਜੀਟਲ ਫਸਟ ਦ੍ਰਿਸ਼ਟੀਕੋਣ ਪੰਜਾਬ ’ਚ ਟੈਕਨੋਲਾਜੀ ਦੇ ਜਾਗਰੁਕ ਨਿਵਾਸੀਆਂ ਦੇ ਅਨੁਕੂਲ ਹੈ ਅਤੇ ਉਨ੍ਹਾਂ ਨੂੰ ਅਸਾਨੀ ਅਤੇ ਸੁਰੱਖਿਅਤ ਰੂਪ ਨਾਲ ਆਪਣੇ ਵਿੱਤ ਦਾ ਪ੍ਰਬੰਧਨ ਕਰਨ ’ਚ ਸਮਰੱਥ ਬਣਾਏਗਾ।’
ਯੂਨਿਟੀ ਬੈਂਕ ਇੱਕ ਸ਼ੈਡਯੂਲਡ ਕਮਰਸ਼ੀਅਲ ਬੈਂਕ ਹੈ, ਜਿਹੜਾ ਸੇਂਟ੍ਰਮ ਫਾਈਨੈਂਸ਼ਲ ਸਰਵਿਸੇਜ ਲਿਮਿਟਡ ਵੱਲੋਂ ਪ੍ਰਮੋਟਡ ਹੈ। ਇਸ ਬੈਂਕ ’ਚ 6,000 ਕਰੋੜ ਰੁਪਏ ਤੋਂ ਜਿਆਦਾ ਰਾਸ਼ੀ ਜਮ੍ਹਾਂ ਹੈ ਅਤੇ ਇਸਦੇ ਕੁੱਲ ਅਸੇਟ 8,000 ਕਰੋੜ ਰੁਪਏ ਹਨ। ਇਸਦੇ ਕੋਲ ਭਾਰਤ ’ਚ 158 ਰਿਟੇਲ ਬੈਂਕ ਬ੍ਰਾਂਚਾਂ ਹਨ।