Follow us

06/07/2026 1:47 am

Search
Close this search box.
Home » News In Punjabi » ਚੰਡੀਗੜ੍ਹ » 50 ਗ੍ਰਾਮ ਹੈਰੋਇਨ ਸਮੇਤ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

50 ਗ੍ਰਾਮ ਹੈਰੋਇਨ ਸਮੇਤ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਐਸ.ਏ.ਐਸ.ਨਗਰ :

ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਫੇਸ-7 ਮੋਹਾਲੀ ਦੀ ਟੀਮ ਨੇ ਸ੍ਰੀ ਜਸਕਰਨ ਸਿੰਘ ਏ.ਡੀ.ਜੀ.ਪੀ. ਰੂਪਨਗਰ ਰੇਂਜ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਹੇਠ ਨਸ਼ਾ ਤਸਕਰ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ 02 ਦੋਸ਼ੀਆਨ ਨੂੰ ਕਾਰ ਨੰਬਰੀ PB-65AT-2973 ਮਾਰਕਾ ਸਕਾਰਪਿਓ ਰੰਗ ਕਾਲਾ ਵਿਚ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।


ਮਿਤੀ 20/21-12-2023 ਦੀ ਦਰਮਿਆਨੀ ਰਾਤ ਨੂੰ ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਫੇਸ-7 ਮੋਹਾਲੀ ਦੀ ਟੀਮ ਐਸ.ਆਈ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਦੇ ਨੇੜੇ ਟੀ ਪੁਆਇੰਟ ਭਗਤ ਘਾਟ ਖਰੜ੍ਹ ਮੌਜੂਦ ਸੀ ਤਾ ਮੁੱਖਬਰ ਖਾਸ ਨੇ ਅਲਿਹਦਗੀ ਐਸ.ਆਈ ਸੁਖਵਿੰਦਰ ਸਿੰਘ ਨੂੰ ਇਲਤਾਹ ਦਿੱਤੀ ਕਿ ਬਲਜਿੰਦਰ ਸਿੰਘ ਪੁੱਤਰ ਲੇਟ ਮੋਹਰ ਸਿੰਘ ਵਾਸੀ ਬੁਰਜ ਹਮਾਰ ਥਾਣਾ ਸਦਰ ਅਬੋਹਰ ਜ਼ਿਲ੍ਹਾ ਫਾਜਿਲਕਾ ਹਾਲ ਵਾਸੀ ਪਿੰਡ ਮੌਜਪੁਰ ਥਾਣਾ ਸੋਹਾਣਾ ਜ਼ਿਲ੍ਹਾ ਮੋਹਾਲੀ ਅਤੇ ਸੰਨੀ ਪੁੱਤਰ ਸਵਿੰਦਰ ਸਿੰਘ ਵਾਸੀ ਮਹਿਲਾ ਵਾਲਾ ਥਾਣਾ ਝੰਡੇਰ ਜਿਲ੍ਹਾ ਅੰਮ੍ਰਿਤਸਰ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਜੋ ਹੁਣੇ ਹੀ ਕਾਰ ਨੰਬਰੀ PB-65AT-2973 ਮਾਰਕਾ ਸਕਾਰਪਿਓ ਰੰਗ ਕਾਲਾ ਵਿਚ ਸਵਾਰ ਹੋ ਕੇ ਭਗਤ ਘਾਟ ਖਰੜ੍ਹ ਵੱਲੋ ਟੀ ਪੁਆਇਟ ਮੇਨ ਰੋਡ ਵੱਲ ਨੂੰ ਆ ਰਹੇ ਹਨ। ਜਿਸ ਤੇ ਦੋਸ਼ੀਆਨ ਉਕਤਾਨ ਦੇ ਖਿਲਾਫ ਮੁਕੱਦਮਾ ਨੰਬਰ 366 ਮਿਤੀ 21-12-2023 ਅ/ਧ 21,29/61/85 ਐਨ.ਡੀ.ਪੀ.ਐਸ.ਐਕਟ ਥਾਣਾ ਸਿਟੀ ਖਰੜ੍ਹ ਦਰਜ ਰਜਿਸ਼ਟਰ ਕਰਵਾਇਆਂ ਗਿਆ ਅਤੇ ਟੀ ਪੁਆਇਟ ਭਗਤ ਘਾਟ ਮੇਨ ਰੋਡ ਖਰੜ੍ਹ ਵਿਖੇ ਦੋਸ਼ੀਆਨ ਉਕਤਾਨ ਨੂੰ ਸਮੇਤ ਉਕਤ ਕਾਰ ਕਾਬੂ ਕਰਕੇ ਉਨ੍ਹਾ ਦੇ ਕਬਜੇ ਵਿਚੋ 50 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਾਰ ਨੰਬਰੀ ਉਕਤ ਨੂੰ ਵੀ ਕਬਜਾ ਪੁਲਿਸ ਵਿਚ ਲਿਆ ਗਿਆਂ ਹੈ। ਦੋਸ਼ੀਆਨ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜੋ ਪੁਲਿਸ ਰਿਮਾਡ ਅਧੀਨ ਹੈ। ਦੋਸ਼ੀਆਨ ਪਾਸੋ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਸ ਨਸ਼ਾ ਤਸਕਰੀ ਵਿਚ ਇਨ੍ਹਾ ਨਾਲ ਹੋਰ ਕੋਣ-ਕੋਣ ਵਿਅਕਤੀ ਸ਼ਾਮਲ ਹਨ ਅਤੇ ਇਹ ਨਸ਼ਾ ਹੈਰੋਇਨ ਕਿਥੋ ਲੈ ਕੇ ਆਉਦਾ ਸੀ ਅਤੇ ਕਿਸ ਕਿਸ ਨੂੰ ਸਪਲਾਈ ਕਰਦੇ ਸਨ।

ਤਫਤੀਸ਼ੀ ਅਫਸਰ :- ਐਸ.ਆਈ ਸੁਖਵਿੰਦਰ ਸਿੰਘ ਨੰਬਰ 207/ਰੋਪੜ
ਮੋਬਾਇਲ ਨੰਬਰ :- 95921-00207
ਬ੍ਰਾਮਦਗੀ:-50 ਗ੍ਰਾਮ ਹੈਰੋਇਨ ਸਮੇਤ ਕਾਰ ਨੰ. PB-65AT-2973 ਮਾਰਕਾ ਸਕਾਰਪਿਓ ਰੰਗ ਕਾਲਾ

dawn punjab
Author: dawn punjab

Leave a Comment

RELATED LATEST NEWS