ਮੁਲਜ਼ਮ ਪ੍ਰਦੀਪ ਕਲੇਰ ਨੇ ਮੈਜਿਸਟ੍ਰੇਟ ਦੇ ਸਾਹਮਣੇ ਦਿਤੇ ਬਿਆਨ
ਚੰਡੀਗੜ੍ਹ :
ਬਰਗਾੜੀ ਬੇਅਦਬੀ ਮਾਮਲੇ ਦੇ ਮੁਲਜ਼ਮ ਪ੍ਰਦੀਪ ਕਲੇਰ ਨੇ ਮੈਜਿਸਟ੍ਰੇਟ ਨੂੰ ਦਿੱਤੇ ਆਪਣੇ ਬਿਆਨ ਤੋਂ ਬਾਅਦ ਪੰਜਾਬ ਚ ਹਲਚਲ ਮਚਾ ਦਿੱਤੀ ਹੈ।
ਪ੍ਰਦੀਪ ਕਲੇਰ ਨੇ ਕਿਹਾ ਕਿ 2015 ‘ਚ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਕਹਿਣ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਇਸ ਸਾਰੀ ਸਾਜ਼ਿਸ਼ ਰਾਮ ਰਹੀਮ ਦੀ ਫੋਟੋ ਵਾਲਾ ਲਾਕੇਟ ਇੱਕ ਧਰਮ ਪ੍ਰਚਾਰਕ ਦੀ ਕਥਾ ਤੋਂ ਬਾਅਦ ਜ਼ਮੀਨ ‘ਤੇ ਸੁੱਟੇ ਜਾਣ ਦੀ ਘਟਨਾ ਤੋਂ ਬਾਅਦ ਰਚੀ ਗਈ ਸੀ।
20 ਫਰਵਰੀ ਨੂੰ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ, ਚੰਡੀਗੜ੍ਹ ਨੂੰ ਧਾਰਾ 164 ਤਹਿਤ ਦਰਜ ਕਰਵਾਏ ਆਪਣੇ ਬਿਆਨ ਵਿੱਚ ਪ੍ਰਦੀਪ ਕਲੇਰ ਨੇ ਇਹ ਵੀ ਕਿਹਾ ਕਿ ਨਾਭਾ ਜੇਲ੍ਹ ਵਿੱਚ ਮਾਰਿਆ ਗਿਆ ਮਹਿੰਦਰਪਾਲ ਬਿੱਟੂ ਬੇਅਦਬੀ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਵਾਲਿਆਂ ਦੀ ਅਗਵਾਈ ਕਰ ਰਿਹਾ ਸੀ।
ਪ੍ਰਦੀਪ ਕਲੇਰ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਹੁਣ ਪੰਜਾਬ ਪੁਲਿਸ ਦੀ ਐਸਆਈਟੀ ਰਾਮ ਰਹੀਮ ਦੇ ਨਾਲ-ਨਾਲ ਹਨੀਪ੍ਰੀਤ ਨੂੰ ਬੇਅਦਬੀ ਕਾਂਡ ਦੇ ਮਾਸਟਰਮਾਈਂਡ ਵਜੋਂ ਨਾਮਜ਼ਦ ਕਰਨ ਦੀ ਤਿਆਰੀ ਕਰ ਰਹੀ ਹੈ।
ਮੁਲਜ਼ਮ ਪ੍ਰਦੀਪ ਕਲੇਰ, ਜੋ ਕਿ ਜੁਲਾਈ 2020 ਤੋਂ ਫਰਾਰ ਸੀ, ਨੂੰ SIT ਨੇ 9 ਫਰਵਰੀ 2024 ਨੂੰ ਗੁਰੂਗ੍ਰਾਮ ਤੋਂ ਫੜ ਲਿਆ ਸੀ। ਹੁਣ ਉਸ ਦੇ ਬਿਆਨ ਚੰਡੀਗੜ੍ਹ ਦੀ ਅਦਾਲਤ ਵਿੱਚ ਦਰਜ ਕਰਵਾਏ ਗਏ ਹਨ।